ਸਦਨ ਵਿਚ ਮੁਅੱਤਲੀ ਦੀ ਚਿਤਾਵਨੀ ਮਿਲਣ 'ਤੇ MP ਰਾਘਵ ਚੱਢਾ ਦੀ ਪ੍ਰਤੀਕਿਰਿਆ
ਨਵੀਂ ਦਿੱਲੀ : ਅੱਜ ਸਦਨ ਵਿਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਸਾਂਸਦ ਸੰਜੇ ਸਿੰਘ ਨੂੰ ਸੰਦ ਵਿਚੋਂ ਮੁਅੱਤਲ ਕੀਤੇ ਜਾਣ ਦੀ ਚਿਤਾਵਨੀ ਮਿਲੀ। ਇਸ ਬਾਰੇ ਗੱਲ ਕਰਦਿਆਂ ਐਮਪੀ ਰਾਘਵ ਚੱਢਾ ਨੇ ਕਿਹਾ ਕਿ ਸਰਕਾਰ ਸਾਡੀ ਆਵਾਜ਼ ਦਬਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ
ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ BJP ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਵਿਚ ਹੁੰਦਿਆਂ BJP ਦੇ ਵੱਡੇ ਆਗੂ ਉਸ ਸਮੇਂ ਦੀ UPA ਸਰਕਾਰ ਨੂੰ ਘੇਰਦੇ ਸਨ। ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕਰਦੇ ਸਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਨੂੰ ਲੋਕਤੰਤਰਿਕ ਤਰੀਕਾ ਕਹਿੰਦੇ ਸਨ ਪਰ ਹੁਣ JPC ਦੀ ਮੰਗ 'ਤੇ ਸਾਡੇ ਸਾਂਸਦਾਂ ਨੂੰ ਸਦਨ ਵਿਚੋਂ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ ਗਈ।
ਅੱਗੇ ਬੋਲਦਿਆਂ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸਰਕਾਰ ਨੇ JPC ਦੀ ਮੰਗ ਨੂੰ ਮਨਜ਼ੂਰ ਤਾਂ ਕੀ ਕਰਨਾ ਇਸ 'ਤੇ ਚਰਚਾ ਕਰਨ ਨੂੰ ਵੀ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸੱਤਾਧਾਰੀ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ 2004 ਤੋਂ 2014 ਤੱਕ ਯੂਪੀਏ ਦੀ ਸਰਕਾਰ ਸੀ ਤਾਂ ਉਸ ਵੇਲੇ ਜਿੰਨੇ ਸੰਸਦ ਮੈਂਬਰ ਸਸਪੈਂਡ ਹੋਏ ਸਨ ਉਸ ਤੋਂ ਤਿੰਨ ਗੁਣਾ ਸੰਸਦ ਮੈਂਬਰ ਮੌਜੂਦਾ ਸਰਕਾਰ ਦੇ 2014 ਤੋਂ 2023 ਤੱਕ ਦੇ ਰਾਜ ਵਿਚ ਸਸਪੈਂਡ ਹੋਏ ਹਨ। ਇਹ ਇਸ ਲਈ ਹੈ ਕਿ ਕੋਈ ਵੀ ਵਿਅਕਤੀ ਸਦਨ ਵਿਚ ਆਪਣਾ ਪੱਖ ਨਾ ਰੱਖ ਸਕੇ ਅਤੇ ਜਿਹੜਾ ਵੀ ਅਜਿਹਾ ਕਰੇਗਾ ਉਸ ਨੂੰ ਸਦਨ ਵਿਚੋਂ ਮੁਅੱਤਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਇੰਗਲੈਂਡ ਦੇ ਦਿੱਗਜ਼ ਕ੍ਰਿਕੇਟਰ ਇਓਨ ਮੋਰਗਨ ਨੇ ਪੇਸ਼ੇਵਰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਇਸ ਮੌਕੇ ਉਨ੍ਹਾਂ ਨੇ ਭਾਜਪਾ ਦੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਦੇ ਭਾਸ਼ਣ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਜਿਸ ਵੇਲੇ ਉਹ ਵਿਰੋਧੀ ਸਰਕਾਰ ਵਿਚ ਹੁੰਦੇ ਸਨ ਤਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਹੁੰਦਿਆਂ ਸੁਸ਼ਮਾ ਸਵਰਾਜ ਨੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਸਦਨ ਦੀ ਕਾਰਵਾਈ ਮੁਲਤਵੀ ਕਰਵਾ ਕੇ ਵਿਰੋਧ ਦਰਜ ਕਰਨਾ ਵੀ ਲੋਕਤੰਤਰਿਕ ਹਥਿਆਰ ਹੈ ਜਿਸ ਦੀ ਅਸੀਂ ਵਰਤੋਂ ਕਰ ਰਹੇ ਹਾਂ।
ਸਾਂਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸਦਨ ਦੇ ਚੇਅਰਮੈਨ ਸਿਰਫ ਭਾਜਪਾ ਦੇ ਨਹੀਂ ਸਗੋਂ ਸਾਰਿਆਂ ਦੇ ਚੇਅਰਮੈਨ ਹਨ। ਅਸੀਂ ਉਨ੍ਹਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਸਾਡੇ ਬੋਲਣ ਦੇ ਅਧਿਕਾਰ ਨੂੰ ਨਾ ਖੋਹਿਆ ਜਾਵੇ ਅਤੇ ਆਪਣਾ ਪੱਖ ਰੱਖਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਦਨ ਵਿਚੋਂ ਮੁਅੱਤਲ ਕੀਤਾ ਗਿਆ ਤਾਂ ਅਸੀਂ ਸੜਕਾਂ 'ਤੇ ਆਪਣੀ ਆਵਾਜ਼ ਬੁਲੰਦ ਕਰਾਂਗੇ।