
ਕਿਹਾ, ਕਾਂਗਰਸ ਪਾਰਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਮਕਸਦ ਨਾਲ ਲੜੀ ਸੀ ਚੋਣ
ਨਵੀਂ ਦਿੱਲੀ : ਕਰਨਾਟਕ ਵਿਧਾਨ ਸਭਾ ਚੋਣਾਂ ਦੇ ਹੁਣ ਤਕ ਦੇ ਰੁਝਾਨਾਂ ਵਿਚ ਫ਼ੈਸਲਾਕੁੰਨ ਲੀਡ ਲੈ ਕੇ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਰਾਜ ਜਿੱਤ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰ ਗਏ ਹਨ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੇ ਅਪਣੀ ਚੋਣ ਮੁਹਿੰਮ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਜਨਮਤ ਸੰਗ੍ਰਹਿ ਵਿਚ ਬਦਲ ਦਿਤਾ ਸੀ, ਪਰ ਜਨਤਾ ਦੁਆਰਾ ਇਸ ਦੀ ਕੋਸ਼ਿਸ਼ ਨੂੰ ਰੱਦ ਕਰ ਦਿਤਾ ਗਿਆ ਸੀ।
ਪੜ੍ਹੋ ਪੂਰੀ ਖ਼ਬਰ : ਜੇਕਰ ਸਬੂਤ 'ਤੇ ਸਪੱਸ਼ਟੀਕਰਨ ਨਹੀਂ ਮੰਗਿਆ ਤਾਂ ਨਹੀਂ ਕੀਤੀ ਜਾ ਸਕਦੀ ਦੋਸ਼ੀ ਵਿਰੁਧ ਇਸ ਦੀ ਵਰਤੋਂ : ਸੁਪ੍ਰੀਮ ਕੋਰਟ
ਉਨ੍ਹਾਂ ਟਵੀਟ ਕੀਤਾ, “ਕਰਨਾਟਕ ਵਿਚ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਜਿੱਤ ਗਈ ਹੈ ਅਤੇ ਪ੍ਰਧਾਨ ਮੰਤਰੀ ਹਾਰ ਗਏ ਹਨ। ਭਾਜਪਾ ਨੇ ਅਪਣੀ ਚੋਣ ਮੁਹਿੰਮ ਨੂੰ ਪ੍ਰਧਾਨ ਮੰਤਰੀ 'ਤੇ ਜਨਮਤ ਸੰਗ੍ਰਹਿ ਵਿਚ ਬਦਲ ਦਿਤਾ ਸੀ ਅਤੇ ਸੂਬੇ ਨੂੰ ਉਨ੍ਹਾਂ ਦਾ 'ਆਸ਼ੀਰਵਾਦ' ਲੈਣ 'ਤੇ ਕੇਂਦਰਿਤ ਕੀਤਾ ਸੀ। ਇਸ ਨੂੰ ਜਨਤਾ ਨੇ ਰੱਦ ਕਰ ਦਿਤਾ ਹੈ।
ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਨੇ ਇਹ ਚੋਣ ਲੋਕਾਂ ਦੀ ਰੋਜ਼ੀ-ਰੋਟੀ, ਖੁਰਾਕ ਸੁਰੱਖਿਆ, ਮਹਿੰਗਾਈ, ਕਿਸਾਨਾਂ ਦੀਆਂ ਸਮੱਸਿਆਵਾਂ, ਬਿਜਲੀ ਸਪਲਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਲੜੀ ਸੀ।"
ਰਮੇਸ਼ ਨੇ ਦਾਅਵਾ ਕੀਤਾ, “ਪ੍ਰਧਾਨ ਮੰਤਰੀ ਨੇ ਵੰਡ ਅਤੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ। ਕਰਨਾਟਕ ਵਿਚ ਬੈਂਗਲੁਰੂ ਵਿਚ ਇਕ ਅਜਿਹੇ 'ਇੰਜਣ' ਲਈ ਵੋਟ ਪਾਈ ਗਈ ਹੈ ਜੋ ਸਮਾਜਕ ਸਦਭਾਵਨਾ ਦੇ ਨਾਲ ਆਰਥਕ ਵਿਕਾਸ ਲਿਆ ਸਕਦਾ ਹੈ।