ਝੋਨੇ ਦੀ ਲਵਾਈ 'ਚ ਦੇਰੀ ਪਿੱਛੇ ਸਰਕਾਰ ਦੀ ਗਿਣੀ ਮਿਥੀ ਰਣਨੀਤੀ: ਸੁਖਬੀਰ ਬਾਦਲ
Published : Jun 13, 2018, 12:45 pm IST
Updated : Jun 13, 2018, 1:36 pm IST
SHARE ARTICLE
Sukhbir singh badal , Captain Amarinder Singh,
Sukhbir singh badal , Captain Amarinder Singh,

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ...

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਜਲੰਧਰ ਫੇਰੀ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਵੱਖ-ਵੱਖ ਮੁੱਦਿਆਂ ਉੱਤੇ ਸਵਾਲ ਉਠਾਏ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਲਵਾਈ ‘ਚ ਜੋ ਦੇਰੀ ਕਰ ਰਹੀ ਹੈ ਉਹ ਇਕ ਰਣਨੀਤੀ ਹੈ। ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਦਿਸ਼ਾਹੀਣ ਹੋਣ ਦੀ ਗੱਲ ਆਖੀ ਹੈ। sukhbir badalsukhbir badalਸੁਖਬੀਰ ਨੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਬਿਜਲੀ ਸਬਸਿਡੀ ਬਚਾਉਣ ਅਤੇ ਘੱਟ ਬਿਜਲੀ ਦੇਣ ਲਈ ਕਿਸਾਨਾਂ ਨੂੰ 20 ਜੂਨ ਤੋਂ ਬਾਅਦ ਝੋਨਾ ਲਗਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਕ ਸਾਜ਼ਿਸ਼ ਦੇ ਤਹਿਤ ਝੋਨੇ ਦੀ ਫ਼ਸਲ ਨੂੰ ਲੇਟ ਕੀਤਾ ਗਿਆ ਹੈ ਜਿਸ ਵਿਚ 10 ਦੀ ਥਾਂ 20 ਜੂਨ ਨੂੰ ਝੋਨਾ ਲਾਉਣ ਦੀ ਮਿਤੀ ਜਾਰੀ ਕਰਕੇ ਸਰਕਾਰ ਬਿਜਲੀ ਸਬਸਿਡੀ ਬਚਾਉਣ ਦੀ ਵਿਉਂਤ ਬਣਾ ਰਹੀ ਹੈ।

gurpreet kangargurpreet kangarਉਨ੍ਹਾਂ ਇਸਦਾ ਕਾਰਨ ਦੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਪਾਵਰਕੌਮ ਨੂੰ ਕਿਸਾਨਾਂ ਵਲ ਦਿੱਤੀ ਜਾ ਰਹੀ ਮੁਫਤ ਬਿਜਲੀ ਵਾਲੀ ਸਬਸਿਡੀ ਦੇ ਪੈਸੇ ਨਹੀਂ ਦਿੱਤੇ। ਉਨ੍ਹਾਂ ਬਿਜਲੀ ਮੰਤਰੀ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿਜਲੀ ਮੰਤਰੀ ਨੂੰ ਬਿਜਲੀ ਸਰਪਲੱਸ ਹੋਣ ਬਾਰੇ ਕੋਈ ਜਾਣਕਾਰੀ ਨਹੀ ਅਤੇ ਨਾ ਹੀ ਸਰਕਾਰ ਨੂੰ ਥਰਮਲ ਪਲਾਂਟ ਚਲਾਉਣਾ ਆਉਂਦਾ ਹੈ।

tubewelltubewellਬਾਦਲ ਨੇ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਸਮਾਂ ਕਿਸਾਨਾਂ ਨੂੰ ਟਾਲ ਕੇ ਰੱਖ ਰਹੀ ਹੈ ਅਤੇ ਸਬਸਿਡੀ ਵਾਲੀ ਬਿਜਲੀ ਬਹੁਤਾ ਸਮਾਂ ਨਾ ਦੇ ਕੇ ਕਿਸੇ ਹੋਰ ਜਗ੍ਹਾ ਵਰਤ ਰਹੀ ਹੈ। ਬਾਦਲ ਨੇ ਬਿਜਲੀ ਕਿਸੇ ਹੋਰ ਜਗ੍ਹਾ ਵਰਤੇ ਜਾਣ ਦਾ ਦੋਸ਼ ਲਗਾ ਕਿ ਇਸ ਵਿਚ ਸਰਕਾਰ ਦਾ ਨਿੱਜੀ ਫਾਇਦਾ ਹੋਣ ਦੀ ਗੱਲ ਆਖੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement