
Lawrence Bishnoi : ਸੋਸ਼ਲ ਮੀਡੀਆ 'ਤੇ ਲਿਖਿਆ- 'ਸਲਮਾਨ ਖਾਨ ਅਸੀਂ ਇਹ ਹਾਂ...
Lawrence Bishnoi claims responsibility for murder News: NCP (ਅਜੀਤ ਪਵਾਰ ਧੜੇ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਗੈਂਗ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਪੋਸਟ 'ਚ ਗੈਂਗ ਨੇ ਦਾਅਵਾ ਕੀਤਾ ਹੈ ਕਿ ਉਹ ਸਲਮਾਨ ਖਾਨ ਨਾਲ ਕੋਈ ਜੰਗ ਨਹੀਂ ਚਾਹੁੰਦੇ ਸਨ ਪਰ ਬਾਬਾ ਦੇ ਕਤਲ ਦਾ ਕਾਰਨ ਦਾਊਦ ਇਬਰਾਹਿਮ ਅਤੇ ਅਨੁਜ ਥਾਪਨ ਨਾਲ ਉਸ ਦਾ ਸਬੰਧ ਸੀ। ਬਿਸ਼ਨੋਈ ਗੈਂਗ ਦੀ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਗਿਆ, "ਓਮ ਜੈ ਸ਼੍ਰੀ ਰਾਮ, ਜੈ ਭਾਰਤ।" ਪੋਸਟ 'ਚ ਅੱਗੇ ਲਿਖਿਆ ਹੈ, ''ਮੈਂ ਜ਼ਿੰਦਗੀ ਦਾ ਸਾਰ ਸਮਝਦਾ ਹਾਂ, ਸਰੀਰ ਅਤੇ ਧਨ ਨੂੰ ਮਿੱਟੀ ਸਮਝਦਾ ਹਾਂ। ਜੋ ਕੀਤਾ ਗਿਆ ਚੰਗਾ ਕਰਮ ਸੀ, ਜੋ ਕੀਤਾ ਗਿਆ ਉਹ ਦੋਸਤੀ ਦਾ ਫਰਜ਼ ਸੀ।
ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, ''ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ ਪਰ ਤੂੰ ਸਾਡੇ ਭਰਾ ਦਾ ਨੁਕਸਾਨ ਕਰਵਾਇਆ। ਅੱਜ ਜਿਹੜੇ ਬਾਬਾ ਸਿੱਦੀਕੀ ਦੀ ਸ਼ਰਾਫਤ ਦੇ ਪੁਲ ਬੰਨ੍ਹੇ ਜਾ ਰਹੇ ਹਨ, ਇਹ ਇਕ ਟਾਈਮ 'ਚ ਦਾਊਦ ਦੇ ਨਾਲ ਮਕੌਕਾ ਐਕਟ 'ਚ ਸੀ। ਇਸ ਨੂੰ ਮਾਰਨ ਦਾ ਕਾਰਨ ਅਨੁਜ ਥਾਪਨ ਤੇ ਦਾਊਦ ਨੂੰ ਬਾਲੀਵੁੱਡ, ਰਾਜਨੀਤੀ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ।'
ਗੈਂਗ ਦੇ ਮੈਂਬਰ ਨੇ ਅੱਗੇ ਲਿਖਿਆ, 'ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰ ਜੋ ਵੀ ਸਲਮਾਨ ਖਾਨ ਤੇ ਦਾਊਦ ਗੈਂਗ ਦੀ ਮਦਦ ਕਰੇਗਾ, ਆਪਣਾ ਹਿਸਾਬ-ਕਿਤਾਬ ਲਗਾ ਕੇ ਰੱਖਣਾ। ਸਾਡੇ ਕਿਸੇ ਵੀ ਭਰਾ ਨੂੰ ਕੋਈ ਵੀ ਮਰਵਾਏਗਾ ਤਾਂ ਅਸੀਂ ਪ੍ਰਤੀਕਿਰਿਆ ਜ਼ਰੂਰ ਦਿਆਂਗੇ। ਅਸੀਂ ਪਹਿਲਾਂ ਵਾਰ ਕਦੇ ਨਹੀਂ ਕੀਤਾ। ਜੈ ਸ਼੍ਰੀ ਰਾਮ ਜੈ ਭਾਰਤ, ਸਲਾਮ ਸ਼ਹੀਦਾਂ ਨੂੰ।