
ਮਿਲਿੰਦ ਦਿਓੜਾ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਮੁਰਲੀ ਦਿਓੜਾ ਦੇ ਪੁੱਤਰ ਹਨ। ਮੁਰਲੀ ਦਿਓੜਾ ਕੇਂਦਰ ਸਰਕਾਰ ਵਿਚ ਮੰਤਰੀ ਸਨ
Milind Deora: ਮੁੰਬਈ - ਮਹਾਰਾਸ਼ਟਰ 'ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦਿਓੜਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲਿੰਦ ਨੇ ਐਤਵਾਰ (14 ਜਨਵਰੀ) ਨੂੰ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਉਨ੍ਹਾਂ ਦੇ ਕਾਂਗਰਸ ਛੱਡ ਕੇ ਸ਼ਿਵ ਸੈਨਾ ਦੇ ਸ਼ਿੰਦੇ ਧੜੇ 'ਚ ਸ਼ਾਮਲ ਹੋਣ ਦੀ ਖ਼ਬਰ ਆਈ ਸੀ। ਇਸ ਮਾਮਲੇ 'ਚ ਮੋੜ ਉਦੋਂ ਆਇਆ ਜਦੋਂ ਸ਼ਨੀਵਾਰ ਸ਼ਾਮ ਦਿਓੜਾ ਤੋਂ ਕਾਂਗਰਸ ਨਾ ਛੱਡਣ ਦੀ ਸੂਚਨਾ ਮਿਲੀ।
ਦਿਓੜਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ- ਅੱਜ ਮੇਰੀ ਸਿਆਸੀ ਯਾਤਰਾ ਦਾ ਇਕ ਮਹੱਤਵਪੂਰਨ ਅਧਿਆਏ ਖ਼ਤਮ ਹੋ ਗਿਆ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਪਾਰਟੀ ਨਾਲ ਮੇਰੇ ਪਰਿਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ। ਮੈਂ ਪਾਰਟੀ ਦੇ ਸਾਰੇ ਆਗੂਆਂ, ਸਾਥੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।
ਮਿਲਿੰਦ ਦਿਓੜਾ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਮੁਰਲੀ ਦਿਓੜਾ ਦੇ ਪੁੱਤਰ ਹਨ। ਮੁਰਲੀ ਦਿਓੜਾ ਕੇਂਦਰ ਸਰਕਾਰ ਵਿਚ ਮੰਤਰੀ ਸਨ। ਮੁੰਬਈ ਦੱਖਣੀ ਸੀਟ ਤੋਂ ਕਾਂਗਰਸ ਹਮੇਸ਼ਾ ਜਿੱਤਦੀ ਰਹੀ ਹੈ ਅਤੇ ਦਿਓੜਾ ਪਰਿਵਾਰ ਇਸ ਸੰਸਦੀ ਹਲਕੇ ਨਾਲ ਕਈ ਸਾਲਾਂ ਤੋਂਜੁੜੇ ਹੋਏ ਸਨ ਪਰ ਇਸ ਸੀਟ ਤੋਂ ਸਾਂਸਦ ਊਧਵ ਗਰੁੱਪ ਦੇ ਨੇਤਾ ਅਰਵਿੰਦ ਸਾਵੰਤ ਹਨ। ਸਾਵੰਤ ਇਸ ਸੀਟ ਤੋਂ ਦੋ ਵਾਰ ਚੁਣੇ ਗਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ I.N.D.I.A 'ਚ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਸ ਗਠਜੋੜ ਵਿਚ ਊਧਵ ਧੜੇ ਦੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਵੀ ਸ਼ਾਮਲ ਹੈ। ਉਨ੍ਹਾਂ ਦੇ ਨੇਤਾ ਅਰਵਿੰਦ ਸਾਵੰਤ ਇਸ ਸੀਟ ਤੋਂ ਦੋ ਵਾਰ ਜਿੱਤ ਚੁੱਕੇ ਹਨ। ਅਜਿਹੇ 'ਚ ਊਧਵ ਇਹ ਸੀਟ ਕਾਂਗਰਸ ਨੂੰ ਨਹੀਂ ਦੇਣਾ ਚਾਹੁੰਦੇ। ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਗਠਜੋੜ ਕਾਰਨ ਮਿਲਿੰਦ ਦਿਓੜਾ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲੇਗੀ।