
ਕਿਹਾ- ਪੈਸੇ ਪੰਜਾਬ ਦੇ ਨੇ ਜਨਾਬ ਦਿੱਲੀ ਦੇ ਜਾਂ ਵਲੈਤ ਦੇ ਨਹੀਂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਬੇਸ਼ੱਕ ਇਤਿਹਾਸਕ ਜਿੱਤ ਹੋਈ ਹੈ ਪਰ ਅਜੇ ਕੈਬਨਿਟ ਦਾ ਵਿਸਥਾਰ ਵੀ ਨਹੀਂ ਹੋਇਆ ਤੇ ਪਹਿਲਾਂ ਹੀ ਵਿਰੋਧੀ ਧਿਰਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
photo
ਬੀਤੇ ਦਿਨ ਆਮ ਆਦਮੀ ਪਾਰਟੀ ਵਲੋਂ ਧੰਨਵਾਦ ਕਰਨ ਲਈ ਅੰਮ੍ਰਿਤਸਰ ਵਿਚ ਰੋਡ ਸ਼ੋਅ ਕੱਢਿਆ ਗਿਆ। ਇਸ ਲਈ ਹੁਣ 'ਆਪ' ਨੂੰ ਦੂਜਿਆਂ ਸਿਆਸੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
MP Gurjeet Aujla
ਇਸ ਸਬੰਧੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਮ ਆਦਮੀ ਪਾਰਟੀ ਨੂੰ ਘਰਦਿਆਂ ਇੱਕ ਟਵੀਟ ਕੀਤਾ ਅਤੇ ਕਿਹਾ, ''ਸੂਬੇ ਦੀਆਂ 532 ਬੱਸਾਂ + ਪੂਰੇ ਅੰਮ੍ਰਿਤਸਰ ਦੀ BRTS ਫਲੀਟ = ਲਗਭਗ 52000 ਯਾਤਰੀਆਂ/ਮੁਸਾਫ਼ਿਰਾਂ ਨੂੰ 'ਆਪ' ਵਾਲਿਆਂ ਦੇ ਰੋਡ ਸ਼ੋਅ ਕਾਰਨ ਪ੍ਰੇਸ਼ਾਨੀ ਝੱਲਣੀ ਪਈ।
Gurjit Singh Aujla
ਹੁਣ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਵਿਖੇ 40 ਏਕੜ ਫ਼ਸਲ ਬਰਬਾਦ ਕਰ ਦਿਤੀ = ਭਗਵੰਤ ਮਾਨ ਚੱਲਿਆ ਅਰਵਿੰਦ ਕੇਜਰੀਵਾਲ ਦੀ ਚਾਲ, ਆਪਣੀਆਂ ਗੱਲਾਂ, ਆਪਣੇ ਵਾਅਦੇ ਭੁੱਲ ਗਿਆ। ਪੈਸੇ ਪੰਜਾਬ ਦੇ ਨੇ ਜਨਾਬ ਦਿੱਲੀ ਦੇ ਜਾਂ ਵਲੈਤ ਦੇ ਨਹੀਂ.....''