
ਏਮਸ ਦੇ ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਉਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਥੋੜੀ ਦੇਰ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ।
ਪਣਜੀ, ( ਭਾਸ਼ਾ ) : ਲਗਭਗ ਇਕ ਮਹੀਨੇ ਤੱਕ ਦਿੱਲੀ ਦੇ ਏਮਸ ਵਿਚ ਭਰਤੀ ਰਹਿਣ ਤੋਂ ਬਾਅਦ ਮੁਖਮੰਤਰੀ ਮਨੋਹਰ ਪਰੀਰਕਰ ਨੂੰ ਅੱਜ ਦਿੱਲੀ ਤੋਂ ਗੋਆ ਲਿਆਂਦਾ ਗਿਆ। ਏਮਸ ਦੇ ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਉਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਥੋੜੀ ਦੇਰ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ। ਕੁਝ ਦੇਰ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਏਮਸ ਤੋਂ ਡਿਸਚਾਰਜ ਕਰਨ ਤੋਂ ਬਾਅਦ ਗੋਆ ਵਿਚ ਵੀ ਉਨ੍ਹਾਂ ਦਾ ਇਲਾਜ ਚਲਦਾ ਰਹੇਗਾ।
Discharged from Aims
ਇਸ ਸਬੰਧੀ ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਸੀਐਮ ਦਫਤਰ ਨੇ ਗੋਆ ਮੈਡੀਕਲ ਕਾਲਜ ਅਥਾਰਿਟੀ ਨੂੰ ਨਿਰਦੇਸ਼ ਦਿਤਾ ਹੈ ਕਿ ਪਰੀਰਕਰ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦਾ ਇਲਾਜ ਇਥੇ ਜਾਰੀ ਰੱਖਿਆ ਜਾਵੇ। ਪਰੀਰਕਰ ਨੇ ਅਪਣੇ ਮੰਤਰੀ ਮੰਡਲ ਸਹਿਯੋਗੀਆਂ ਨਾਲ ਏਮਸ ਵਿਚ ਹੀ ਸ਼ੁਕਰਵਾਰ ਨੂੰ ਬੈਠਕ ਕੀਤੀ ਸੀ। ਦਸ ਦਿਤਾ ਜਾਵੇ ਕਿ ਸਕੈਨੇਟਿਕ ਦੀ ਬੀਮਾਰੀ ਕਾਰਣ ਇਲਾਜ ਲਈ ਪਰੀਰਕਰ ਨੂੰ 15 ਸਤੰਬਰ ਨੂੰ ਦਿੱਲੀ ਦੇ ਏਮਸ ਵਿਖੇ ਲਿਆਾਂਦਾ ਗਿਆ ਸੀ। ਮੁਖ ਮੰਤਰੀ ਦਫਤਰ ਦੇ ਅਧਿਕਾਰੀ ਨੇ ਕਿਹਾ ਕਿ ਪਰੀਰਕਰ ਪਣਜੀ ਵਿਖੇ ਅਪਣੇ ਘਰ ਵਿਚ ਹੀ ਰਹਿਣਗੇ।
Still Under Treatment
ਅਪਣੀ ਖਰਾਬ ਸਿਹਤ ਕਾਰਣ ਮੁਖ ਮੰਤਰੀ ਦਫਤਰ ਵਿਚ ਗੈਰ ਹਾਜਰੀ ਦੋਰਾਨ ਸਰਕਾਰ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇ ਤਰੀਕਿਆਂ ਤੇ ਚਰਚਾ ਕਰਨ ਲਈ ਸ਼ੁਕਰਵਾਰ ਨੂੰ ਪਰੀਰਕਰ ਨੇ ਭਾਜਪਾ ਦੀ ਗੋਆ ਇਕਾਈ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਗਠਬੰਧਨ ਸਹਿਯੋਗੀ ਦਲਾਂ ਦੇ ਮੰਤਰੀਆਂ ਨਾਲ ਏਮਸ ਵਿਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਪੈਡਿੰਗ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ ਤੇ ਅਪਣੇ ਕੁਝ ਵਿਭਾਗਾਂ ਦਾ ਕੰਮ ਕਾਜ ਮੰਤਰੀਮੰਡਲ ਦੇ ਕੁਝ ਸਾਥੀਆਂ ਨਾਲ ਵੰਡੇ ਜਾਣ ਤੇ ਵੀ ਚਰਚਾ ਕੀਤੀ।
Manohar Parirkar
ਪਰੀਰਕਰ ਨਾਲ ਵਖਰੇ ਤੌਰ ਤੇ ਮੁਲਾਕਾਤ ਕਰਨ ਵਾਲੀ ਸੱਤਾਧਾਰੀ ਭਾਜਪਾ ਅਤੇ ਉਸਦੀ ਸਹਿਯੋਗੀ ਪਾਰਟੀ ਦੇ ਨੇਤਾਵਾਂ ਨੇ ਰਾਜ ਦੀ ਅਗਵਾਈ ਵਿਚ ਕਿਸੇ ਤਰਾਂ ਦੇ ਬਦਲਾਅ ਕਰਨ ਤੋਂ ਨਾ ਕਰ ਦਿਤੀ ਹੈ। ਦਸ ਦਈਏ ਕਿ ਪਰੀਰਕਰ ਫਰਵਰੀ ਤੋਂ ਹੀ ਬੀਮਾਰ ਹਨ ਅਤੇ ਉਨ੍ਹਾਂ ਦਾ ਗੋਆ, ਮੁੰਬਈ ਅਤੇ ਅਮਰੀਕਾ ਸਮੇਤ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਹੋਇਆ ਹੈ। ਉਨ੍ਹਾਂ ਦੇ ਗੋਆ ਤੋਂ ਲੰਮੇ ਸਮੇਂ ਤੱਕ ਗੈਰ ਹਾਜਰ ਰਹਿਣ ਤੋਂ ਬਾਅਦ ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਤੱਕ ਠੋਕ ਦਿਤਾ ਸੀ।