
ਏ.ਡੀ.ਜੀ.ਪੀ. ਦੀ ਪਤਨੀ ਨਾਲ ਮਿਲ ਕੇ ਕੀਤਾ ਦੁੱਖ ਸਾਂਝਾ
Rahul Gandhi Arrives to Meet ADGP Y Puran Kumar's Family Latest News in Punjabi ਚੰਡੀਗੜ੍ਹ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲਾ ਤਹਿਤ ਚੰਡੀਗੜ੍ਹ ਪਹੁੰਚ ਗਏ ਹਨ। ਜਿੱਥੇ ਰਾਹੁਲ ਗਾਂਧੀ ਨੇ ਏ.ਡੀ.ਜੀ.ਪੀ. ਦੀ ਪਤਨੀ ਨਾਲ ਮਿਲ ਕੇ ਕੀਤਾ ਦੁੱਖ ਸਾਂਝਾ ਕੀਤਾ। ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਹੁੱਡਾ ਅਤੇ ਰਾਓ ਨਰਿੰਦਰ ਵੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਭੁਪਿੰਦਰ ਸਿੰਘ ਹੁੱਡਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਮੌਜੂਦ ਰਹੇ। ਹਵਾਈ ਅੱਡੇ ਤੋਂ ਰਾਹੁਲ ਸਿੱਧੇ ਸੈਕਟਰ-24 ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਦੇ ਨਿਵਾਸ ਵੱਲ ਚਲੇ ਗਏ। ਰਾਹੁਲ ਗਾਂਧੀ ਨੇ ਏ.ਡੀ.ਜੀ.ਪੀ. ਦੀ ਪਤਨੀ ਨਾਲ ਮਿਲ ਕੇ ਕੀਤਾ ਦੁੱਖ ਸਾਂਝਾ ਕਰਦੇ ਹੋਏ ਸੰਵੇਦਨਾ ਪ੍ਰਗਟ ਕੀਤੀ।
n
ਰਾਹੁਲ ਗਾਂਧੀ ਨੇ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਪਰਵਾਰ ਤੇ ਬੇਟੀਆਂ ਨੂੰ ਗਹਿਰਾ ਸਦਮਾ ਲੱਗਾ ਹੈ। ਉਨਾਂ ਕਿਹਾ ਕਿ ਇਸ ਘਟਨਾ ਨਾਲ ਦਲਿਤਾਂ ’ਚ ਗਲਤ ਸੰਦੇਸ਼ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਬਾਇਆ ਜਾ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਾਇਜ ਸਿੰਘ ਸੈਣੀ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਆਈ.ਪੀ.ਐਸ ਅਧਿਕਾਰੀ ਦੇ ਪਰਿਵਾਰ ਤੇ ਦਲਿਤਾਂ ਨਾਲ ਹਮੇਸ਼ਾ ਖੜ੍ਹੀ ਰਹੇਗੀ।
ਸੰਸਦ ਮੈਂਬਰ ਨੇ ਗੱਲ ਕਰਦੇ ਹੋਏ ਕਿਹਾ ਕਿ ਇਹ ਇਕ ਦੁਖਾਂਤ ਵਾਪਰਿਆ ਹੈ। ਉਹ ਇਕ ਸਰਕਾਰੀ ਅਧਿਕਾਰੀ ਸਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਨਿੱਜੀ ਤੌਰ ’ਤੇ ਉਨ੍ਹਾਂ ਦੇ ਪਰਵਾਰ ਨਾਲ ਵਾਅਦਾ ਕੀਤਾ ਹੈ ਕਿ ਉਹ ਇਕ ਸੁਤੰਤਰ ਅਤੇ ਨਿਰਪੱਖ ਜਾਂਚ ਸ਼ੁਰੂ ਕਰਨਗੇ। ਉਨ੍ਹਾਂ ਨੇ ਇਹ ਤਿੰਨ ਦਿਨ ਪਹਿਲਾਂ ਕਿਹਾ ਸੀ, ਪਰ ਇਹ ਵਾਅਦਾ ਪੂਰਾ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀਆਂ ਦੋ ਧੀਆਂ, ਜਿਨ੍ਹਾਂ ਨੇ ਅਪਣੇ ਪਿਤਾ ਨੂੰ ਗੁਆ ਦਿਤਾ ਹੈ, ਬਹੁਤ ਦਬਾਅ ਹੇਠ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਹ ਇਕ ਦਲਿਤ ਜੋੜਾ ਹੈ ਅਤੇ ਇਕ ਗੱਲ ਸਪੱਸ਼ਟ ਹੈ ਕਿ ਇਸ ਅਧਿਕਾਰੀ ਦਾ ਮਨੋਬਲ ਡੇਗਣ ਅਤੇ ਉਸ ਦੇ ਕਰੀਅਰ ਅਤੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਸਾਲਾਂ ਤੋਂ ਯੋਜਨਾਬੱਧ ਵਿਤਕਰਾ ਕੀਤਾ ਜਾ ਰਿਹਾ ਸੀ। ਇਹ ਸਿਰਫ਼ ਇਕ ਪਰਵਾਰ ਦਾ ਮਾਮਲਾ ਨਹੀਂ ਹੈ। ਦੇਸ਼ ਵਿਚ ਕਰੋੜਾਂ ਦਲਿਤ ਭਰਾ-ਭੈਣ ਹਨ ਅਤੇ ਉਨ੍ਹਾਂ ਨੂੰ ਗਲਤ ਸੁਨੇਹਾ ਮਿਲ ਰਿਹਾ ਹੈ। ਇਹ ਸੁਨੇਹਾ ਕਿ ਤੁਸੀਂ ਕਿੰਨੇ ਵੀ ਸਫ਼ਲ, ਬੁੱਧੀਮਾਨ ਜਾਂ ਸਮਰੱਥ ਹੋ, ਜੇ ਤੁਸੀਂ ਇਕ ਦਲਿਤ ਹੋ, ਤਾਂ ਤੁਹਾਨੂੰ ਦਬਾਇਆ ਜਾ ਸਕਦਾ ਹੈ ਅਤੇ ਬਾਹਰ ਸੁੱਟਿਆ ਜਾ ਸਕਦਾ ਹੈ।
ਇਹ ਸਾਡੇ ਲਈ ਸਵੀਕਾਰਯੋਗ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਨੂੰ ਮੇਰਾ ਸੁਨੇਹਾ ਇਹ ਹੈ ਕਿ ਤੁਹਾਨੂੰ ਅਧਿਕਾਰੀ ਦੇ ਅੰਤਮ ਸਸਕਾਰ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਇਸ ਡਰਾਮੇ ਨੂੰ ਬੰਦ ਕਰਨਾ ਚਾਹੀਦਾ ਹੈ। ਇਹ ਸਪੱਸ਼ਟ ਸੁਨੇਹਾ ਮੈਂ ਦੇਣਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਸੈਣੀ ਨੂੰ ਕਿ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਪਰਵਾਰ ’ਤੇ ਦਬਾਅ ਘੱਟ ਕਰਨਾ ਚਾਹੀਦਾ ਹੈ।
ਦਸ ਦਈਏ ਕਿ 7 ਅਕਤੂਬਰ ਨੂੰ ਆਈ.ਪੀ.ਐਸ. ਵਾਈ ਪੂਰਨ ਕੁਮਾਰ ਨੇ ਅਪਣੇ ਘਰ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰਿਵਾਰ ਨੂੰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਸਿੱਧੇ ਹਵਾਈ ਅੱਡੇ ਵੱਲ ਜਾਣਗੇ।
(For more news apart from Rahul Gandhi Arrives to Meet ADGP Y Puran Kumar's Family Latest News in Punjabi stay tuned to Rozana Spokesman.)