Lok Sabha elections: ਬਸਪਾ ਪੂਰੀ ਤਿਆਰੀ ਅਤੇ ਤਾਕਤ ਨਾਲ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ: ਮਾਇਆਵਤੀ
Published : Jan 15, 2024, 12:17 pm IST
Updated : Jan 15, 2024, 12:25 pm IST
SHARE ARTICLE
BSP to go solo in upcoming Lok Sabha elections, reiterates party chief Mayawati
BSP to go solo in upcoming Lok Sabha elections, reiterates party chief Mayawati

ਕਿਹਾ, ਪਾਰਟੀ ਗਰੀਬ ਅਤੇ ਹਾਸ਼ੀਏ 'ਤੇ ਪਏ ਵਰਗਾਂ ਦਾ ਸਮਰਥਨ ਕਰੇਗੀ

Lok Sabha elections:  ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅਪਣੇ 68ਵੇਂ ਜਨਮ ਦਿਨ 'ਤੇ ਸੋਮਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਪੂਰੀ ਤਿਆਰੀ ਅਤੇ ਤਾਕਤ ਨਾਲ ਇਕੱਲੇ ਲੜੇਗੀ।

ਬਸਪਾ ਦੇ ਸੂਬਾ ਹੈੱਡਕੁਆਰਟਰ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਮਾਇਆਵਤੀ ਨੇ ਕਿਹਾ, ''ਚੋਣਾਂ ਦੇ ਸੰਬੰਧ 'ਚ ਮੈਂ ਇਕ ਵਾਰ ਫਿਰ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਸਾਡੀ ਪਾਰਟੀ ਗਰੀਬ ਅਤੇ ਹਾਸ਼ੀਏ 'ਤੇ ਪਏ ਵਰਗਾਂ ਦਾ ਸਮਰਥਨ ਕਰੇਗੀ। ਜਲਦ ਐਲਾਨੀਆਂ ਜਾਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦਲਿਤਾਂ, ਆਦਿਵਾਸੀਆਂ, ਅਤਿ ਪਛੜੇ ਵਰਗਾਂ, ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਬਲ 'ਤੇ ਹੀ ਪੂਰੀ ਤਿਆਰੀ ਅਤੇ ਤਾਕਤ ਨਾਲ ਇਕੱਲੇ ਲੜੇਗੀ”।

ਉਨ੍ਹਾਂ ਜ਼ੋਰ ਦੇ ਕੇ ਕਿਹਾ, ''ਇਨ੍ਹਾਂ ਦੇ ਆਧਾਰ 'ਤੇ ਹੀ 2007 'ਚ ਅਸੀਂ ਇਕੱਲੇ ਚੋਣ ਲੜ ਕੇ ਆਬਾਦੀ ਪੱਖੋਂ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ ਅਪਣੀ ਪਾਰਟੀ ਦੀ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। ਇਸ ਲਈ ਪਿਛਲੇ ਤਜਰਬੇ ਨੂੰ ਮੁੱਖ ਰੱਖਦਿਆਂ ਸਾਡੀ ਪਾਰਟੀ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਮਾਇਆਵਤੀ ਨੇ ਅਪਣੀ ਚਾਰ ਵਾਰ ਦੀ ਉੱਤਰ ਪ੍ਰਦੇਸ਼ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ, “ਬਸਪਾ ਨੇ ਚਾਰ ਕਾਰਜਕਾਲਾਂ ਦੌਰਾਨ ਸਰਕਾਰ ਦੇ ਸਾਰੇ ਵਰਗਾਂ ਲਈ ਕੰਮ ਕੀਤਾ। ਇਸ ਵੇਲੇ ਕੋਈ ਕੰਮ ਨਜ਼ਰ ਨਹੀਂ ਆ ਰਿਹਾ ਅਤੇ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਕੇ ਗੁਲਾਮ ਬਣਾਇਆ ਜਾ ਰਿਹਾ ਹੈ”।

ਈਵੀਐਮ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਬਸਪਾ ਮੁਖੀ ਨੇ ਕਿਹਾ, " ਈਵੀਐਮ ਵਿਚ ਬੇਨਿਯਮੀਆਂ ਦੀਆਂ ਖ਼ਬਰਾਂ ਤੋਂ ਬਸਪਾ ਚਿੰਤਤ ਹੈ। ਅਜਿਹੇ 'ਚ ਪਾਰਟੀ ਨੂੰ ਪੂਰੀ ਊਰਜਾ ਨਾਲ ਮਜ਼ਬੂਤ ​​ਕਰਨਾ ਹੋਵੇਗਾ। ਜੇਕਰ ਪਾਰਟੀ ਦੇ ਲੋਕ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਪੂਰੀ ਲਗਨ ਨਾਲ ਲੱਗੇ ਰਹਿਣਗੇ ਤਾਂ ਪਾਰਟੀ ਹੋਰ ਮਜ਼ਬੂਤ ​​ਹੋਵੇਗੀ”।

(For more Punjabi news apart from BSP to go solo in upcoming Lok Sabha elections, reiterates party chief Mayawati, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement