Sikandar Singh Maluka: ਸੁਖਬੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਅਨੁਸ਼ਾਸਨੀ ਕਮੇਟੀ 'ਚੋਂ ਕੱਢਿਆ
Published : Jun 15, 2024, 8:19 am IST
Updated : Jun 15, 2024, 8:19 am IST
SHARE ARTICLE
Sikandar Singh Maluka, Balwinder Singh Bhunder
Sikandar Singh Maluka, Balwinder Singh Bhunder

ਮਲੂਕਾ ਦੀ ਨੂੰਹ ਨੇ ਭਾਜਪਾ ਵਲੋਂ ਬਠਿੰਡਾ ’ਚ ਚੋਣ ਲੜੀ ਸੀ ਅਤੇ ਚੋਣ ਮੁਹਿੰਮ ਦੌਰਾਨ ਮਲੂਕਾ ਘਰ ਬੈਠ ਗਏ ਸਨ ਤੇ ਉਨ੍ਹਾਂ ਪਾਰਟੀ ਲਈ ਵੀ ਚੋਣ ਪ੍ਰਚਾਰ ’ਚ ਹਿੱਸਾ ਨਾ ਲਿਆ।

Sikandar Singh Maluka:  ਚੰਡੀਗੜ੍ਹ  (ਭੁੱਲਰ) : ਪਾਰਟੀ ਦੀ ਕੋਰ ਕਮੇਟੀ ਮੀਟਿੰਗ ’ਚ ਸ਼ਾਮਲ ਮੈਂਬਰਾਂ ਦਾ ਵਿਸ਼ਵਾਸ ਹਾਸਲ ਕਰਨ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫ਼ੈਸਲਾ ਲੈਂਦਿਆਂ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੇ ਮੁਖੀ ਅਹੁਦੇ ਤੋਂ ਵੀ ਹਟਾ ਦਿਤਾ ਹੈ। ਉਨ੍ਹਾਂ ਦੀ ਥਾਂ ਹੁਣ ਸੀਨੀਅਰ ਆਗੂ ਅਤੇ ਬਾਦਲ ਪ੍ਰਵਾਰ ਦੇ ਵਫ਼ਾਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਨਵੀਂ ਅਨੁਸ਼ਾਸਨੀ ਕਮੇਟੀ ਬਣਾ ਇਸਦਾ ਮੁਖੀ ਬਣਾਇਆ ਹੈ। 

ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਟਵੀਟ ਰਾਹੀਂ ਸੁਖੀਬਰ ਬਾਦਲ ਵਲੋਂ ਬਣਾਈ ਨਵੀਂ ਕਮੇਟੀ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਿਚ ਭੂੰਦੜ ਦੇ ਨਾਲ ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮੈਂਬਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਲੂਕਾ ਦੀ ਨੂੰਹ ਨੇ ਭਾਜਪਾ ਵਲੋਂ ਬਠਿੰਡਾ ’ਚ ਚੋਣ ਲੜੀ ਸੀ ਅਤੇ ਚੋਣ ਮੁਹਿੰਮ ਦੌਰਾਨ ਮਲੂਕਾ ਘਰ ਬੈਠ ਗਏ ਸਨ ਤੇ ਉਨ੍ਹਾਂ ਪਾਰਟੀ ਲਈ ਵੀ ਚੋਣ ਪ੍ਰਚਾਰ ’ਚ ਹਿੱਸਾ ਨਾ ਲਿਆ।

ਭਾਵੇਂ ਮਲੂਕਾ ਨੂੰ ਰਾਮਪੁਰਾ ਫੂਲ ਹਲਕੇ ਦੇ ਇੰਚਾਰਜ ਅਹੁਦੇ ਤੋਂ ਤਾਂ ਸੁਖਬੀਰ ਬਾਦਲ ਨੇ ਪਹਿਲਾਂ ਹੀ ਹਟਾ ਦਿਤਾ ਸੀ ਪਰ ਹੁਣ ਪਾਰਟੀ ਦੀ ਵੱਡੀ ਹਾਰ ਬਾਅਦ ਮਲੂਕਾ ਵਿਰੁਧ ਅਗਲਾ ਕਦਮ ਚੁਕਿਆ ਹੈ। ਪਤਾ ਲੱਗਾ ਹੈ ਕਿ ਹੁਣ ਨਵੀਂ ਬਣਾਈ ਅਨੁਸ਼ਾਸਨੀ ਕਮੇਟੀ ਚੋਣਾਂ ਸਮੇਂ ਪਾਰਟੀ ਦਾ ਸਾਥ ਨਾ ਦੇਣ ਵਾਲੇ ਆਗੂਆਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਦਾ ਹੀ ਸੱਭ ਤੋਂ ਉਪਰ ਨਾਂ ਹੈ ਅਤੇ ਇਨ੍ਹਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਕੇ ਬਾਹਰ ਦਾ ਰਾਸਤਾ ਦਿਖਾਉਣ ਵਲ ਪਾਰਟੀ ਵਧੇਗੀ। ਇਨ੍ਹਾਂ ਵਿਰੁਧ ਸਬੰਧਤ ਹਲਕਿਆਂ ਦੇ ਕੁੱਝ ਆਗੂਆਂ ਤੋਂ ਪਾਰਟੀ ਪ੍ਰਧਾਨ ਸੁਖੀਬਰ ਨੇ ਪਹਿਲਾਂ ਹੀ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਹੋਈਆਂ ਸਨ। 

ਭੂੰਦੜ ਦੀ ਅਗਵਾਈ ’ਚ ਨਵੀਂ ਤਿੰਨ ਮੈਂਬਰੀ ਕਮੇਟੀ ਗਠਿਤ, ਵਲਟੋਹਾ ਨੂੰ ਵੀ ਨਹੀਂ ਲਿਆ ਨਵੀਂ ਕਮੇਟੀ ’ਚ ਮੈਂਬਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement