ਪੰਜਾਬ ’ਚ ‘ਆਪ’ ਨਾਲ ਗਠਜੋੜ ਬਾਰੇ ਰਵਨੀਤ ਬਿੱਟੂ ਦੇ ਬਿਆਨ ਬਾਅਦ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁਲ 
Published : Sep 14, 2023, 3:33 pm IST
Updated : Sep 15, 2023, 10:34 am IST
SHARE ARTICLE
Brinder Singh Dhillon
Brinder Singh Dhillon

ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੜਿੰਗ ਦੇ ਸਮਰਥਨ ਵਿਚ ਪੰਜਾਬ ਕਾਂਗਰਸ ਭਵਨ ਵਿਚ ਕੀਤੀ ਪ੍ਰੈਸ ਕਾਨਫ਼ਰੰਸ 

ਚੰਡੀਗੜ੍ਹ (ਭੁੱਲਰ): ਕਾਂਗਰਸ ਦੇ ਮੌਜੂਦਾ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਵਲੋਂ ਬੀਤੇ ਦਿਨ ਸੂਬੇ ਵਿਚ ‘ਆਪ’ ਤੇ ਕਾਂਗਰਸ ਦਰਮਿਆਨ ਗਠਜੋੜ ਹੋ ਜਾਣ ਦੇ ਕੀਤੇ ਐਲਾਨ ਬਾਅਦ ਪੰਜਾਬ ਕਾਂਗਰਸ ਅੰਦਰ ਵੱਡੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ।

ਗਠਜੋੜ ਦੇ ਰਸਮੀ ਐਲਾਨ ਬਾਅਦ ਸੂਬਾ ਕਾਂਗਰਸ ਵਿਚ ਵੱਡਾ ਸੰਕਟ ਖੜਾ ਹੋ ਸਕਦਾ ਹੈ। ਭਾਵੇਂ ਰਵਨੀਤ ਬਿੱਟੂ ਦੇ ਬਿਆਨ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਾਲੇ ਕੋਈ ਪ੍ਰਤੀਕਰਮ ਨਹੀਂ ਦਿਤਾ ਪਰ ਅੱਜ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਜੋ ਕਿ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ, ਨੇ ਸਾਹਮਣੇ ਆ ਕੇ ਬਿੱਟੂ ਦੇ ਬਿਆਨ ਤੇ ਟਿਪਣੀਆਂ ਉਪਰ ਜਵਾਬੀ ਹਮਲਾ ਬੋਲਿਆ ਹੈ। 

ਪੰਜਾਬ ਕਾਂਗਰਸ ਭਵਨ ਵਿਚ ਕੀਤੀ ਗਈ ਪ੍ਰੈਸ ਕਾਨਫ਼ਰੰਸ ਵਿਚ ਭਾਵੇਂ ਢਿੱਲੋਂ ਨੇ ਅਪਣੇ ਵਿਚਾਰਾਂ ਨੂੰ ਨਿਜੀ ਸਟੈਂਡ ਦਸਿਆ ਹੈ ਪਰ ਸਵਾਲ ਇਹ ਉਠਦਾ ਹੈ ਕਿ ਨਿਜੀ ਵਿਚਾਰ ਪੇਸ਼ ਕਰਨ ਲਈ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਨੂੰ ਕਿਉਂ ਵਰਤਿਆ ਗਿਆ? ਪਤਾ ਲੱਗਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਗਠਜੋੜ ਦੇ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਕਰਨ ਤੋਂ ਰੋਕਣ ਕਾਰਨ ਭਾਵੇਂ ਵੜਿੰਗ ਅਤੇ ਬਾਜਵਾ ਨੇ ਖ਼ੁਦ ਚੁੱਪ ਧਾਰੀ ਹੈ

ਪਰ ਜਿਸ ਤਰ੍ਹਾਂ ਬਰਿੰਦਰ ਢਿੱਲੋਂ ਨੇ ਵਿਚਾਰ ਰੱਖੇ, ਉਸ ਤੋਂ ਇਹੀ ਲਗਦਾ ਸੀ ਕਿ ਉਹ ਜਿਵੇਂ ਵੜਿੰਗ ਅਤੇ ਬਾਜਵਾ ਦੇ ਪਿਛਲੇ ਦਿਨ ਵਿਚ ਗਠਜੋੜ ਵਿਰੋਧੀ ਸਟੈਂਡ ਦੀ ਤਾਈਦ ਹੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਢਿੱਲੋਂ ਨੇ ਇਥੋਂ ਤਕ ਐਲਾਨ ਕਰ ਦਿਤਾ ਕਿ ਜੇ ‘ਆਪ’ ਨਾਲ ਗਠਜੋੜ ਹੋਇਆ ਤਾਂ ਉਹ ਬਿਲਕੁਲ ਵੀ ਸਟੇਜ ਸਾਂਝੀ ਨਹੀਂ ਕਰਨਗੇ ਅਤੇ ਘਰ ਬੈਠਣ ਨੂੰ ਪਹਿਲ ਦੇਣਗੇ।

ਉਨ੍ਹਾਂ ਕਿਹਾ ਕਿ ਉਹ ਪਾਰਟੀ ਕੇਡਰ ਦੀਆਂ ਭਾਵਨਾਵਾਂ ਮੁਤਾਬਕ ਹੀ ਗੱਲ ਕਰ ਰਹੇ ਹਨ ਅਤੇ ਜੇ ਹਾਈਕਮਾਨ ਉਨ੍ਹਾਂ ਉਪਰ ਕੋਈ ਕਾਰਵਾਈ ਵੀ ਕਰਦਾ ਹੈ ਤਾਂ ਉਹ ਸਜ਼ਾ ਭੁਗਤਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਸਾਬਕਾ ਮੰਤਰੀਆਂ, ਆਗੂਆਂ ’ਤੇ ਬਦਲੇ ਦੀ ਭਾਵਨਾ ਨਾਲ ਕੇਸ ਬਣਾ ਕੇ ਉਨ੍ਹਾਂ ਨੂੰ ਜੇਲ ਵਿਚ ਭੇਜਿਆ ਜਾ ਰਿਹਾ ਹੈ ਅਤੇ ਕਾਂਗਰਸ ਵਰਕਰਾਂ ’ਤੇ ਅਤਿਆਚਾਰ ਹੋ ਰਹੇ ਹਨ ਤਾਂ ਇਸ ਹਾਲਾਤ ਵਿਚ ਗਠਜੋੜ ਦਾ ਸਵਾਲ ਹੀ ਨਹੀਂ।

ਬਿੱਟੂ ਵਲੋਂ ਹਾਈਕਮਾਨ ਦੇ ਹਵਾਲੇ ਨਾਲ ਦਿਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਹਾਈਕਮਾਨ ਤਾਂ ਇਕ ਹੀ ਹੈ ਅਤੇ ਬਿੱਟੂ ਨੂੰ ਕਿਹੜੀ ਹਾਈਕਮਾਨ ਨੇ ਦਸ ਦਿਤਾ ਜਦਕਿ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਹਾਲੇ ਹਾਈਕਮਾਨ ਦਾ ਕੋਈ ਵੀ ਸੁਨੇਹਾ ਨਹੀਂ ਆਇਆ ਤੇ ਪਾਰਟੀ 13 ਸੀਟਾਂ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦਫ਼ਤਰ ਵਿਚ ਬਹੁਤੇ ਜ਼ਿਲ੍ਹਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਦਾ ਵਿਚਾਰ ਵੀ ‘ਆਪ’ ਨਾਲ ਗਠਜੋੜ ਦੇ ਵਿਰੁਧ ਸੀ ਤਾਂ ਗਠਜੋੜ ਜਬਰੀ ਕਿਵੇਂ ਥੋਪਿਆ ਜਾਵੇਗਾ? ਉਨ੍ਹਾਂ ਕਿਹਾ ਕਿ ਅਜਿਹਾ ਹੋਇਆ ਤਾਂ ਭਾਜਪਾ ਨੂੰ ਹੀ ਫ਼ਾਇਦਾ ਹੋਵੇਗਾ। 

ਉਨ੍ਹਾਂ ਕਿਹਾ ਕਿ ਬਿੱਟੂ ਕਿਸੇ ਗ਼ਲਤਫ਼ਹਿਮੀ ਵਿਚ ਹਨ ਕਿ ‘ਆਪ’ ਨਾਲ ਗਠਜੋੜ ਹੋ ਜਾਵੇਗਾ ਕਿਉਂਕਿ ਕਾਂਗਰਸ ਵਰਕਰਾਂ ਹੀ ਨਹੀਂ ਬਲਕਿ ਆਮ ਲੋਕਾਂ ਵਿਚ ਵੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਿਰਾਸ਼ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗਠਜੋੜ ਲਈ ਹਾਈਕਮਾਨ ਨੂੰ ਸੁਪਰੀਮ ਦਸ ਕੇ ਸਮਰਥਨ ਕਰ ਚੁੱਕੇ ਹਨ। ਇਸ ਤਰ੍ਹਾਂ ਪੰਜਾਬ ਦੀ ਪਾਰਟੀ ਅੰਦਰ ਗਠਜੋੜ ਨੂੰ ਲੈ ਕੇ ਵੱਡੇ ਮਤਭੇਦ ਦਿਖਾਈ ਦੇ ਰਹੇ ਹਨ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement