
ਜਿਨ੍ਹਾਂ ਪੱਤਰਕਾਰਾਂ ਦੇ ਨਾਂਅ ਸੂਚੀ ਵਿਚ ਸ਼ਾਮਲ ਹਨ, ਉਹ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਇਸ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਨਵੀਂ ਦਿੱਲੀ: ਵਿਰੋਧੀ ਗਠਜੋੜ ‘ਇੰਡੀਆ’ ਨੇ 14 ਨਿਊਜ਼ ਐਂਕਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਸ਼ੋਅ ਦਾ ਗਠਜੋੜ ਬਾਈਕਾਟ ਕਰੇਗਾ, ਯਾਨੀ ਉਨ੍ਹਾਂ ਦੇ ਨੁਮਾਇੰਦੇ ਇਨ੍ਹਾਂ ਐਂਕਰਾਂ ਦੇ ਸ਼ੋਅ 'ਤੇ ਨਹੀਂ ਜਾਣਗੇ। ਗਠਜੋੜ ਨੇ ਕਿਹਾ ਹੈ ਕਿ ਉਸ ਨੇ ਇਨ੍ਹਾਂ ਟੀ.ਵੀ. ਐਂਕਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਜੋ 'ਨਫ਼ਰਤ ਨਾਲ ਭਰੀਆਂ' ਖ਼ਬਰਾਂ ਦੀ ਬਹਿਸ ਚਲਾਉਂਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨ ਲਈ ਇਹ ਟਰੇਨਾਂ ਕੀਤੀਆਂ ਰੱਦ, ਪੜ੍ਹੋ ਪੂਰੀ ਖ਼ਬਰ
ਜਿਨ੍ਹਾਂ ਪੱਤਰਕਾਰਾਂ ਦੇ ਨਾਂਅ ਸੂਚੀ ਵਿਚ ਸ਼ਾਮਲ ਹਨ, ਉਹ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਇਸ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਪੱਤਰਕਾਰ ਅਤੇ ਆਗੂ ਵੀ ਇਨ੍ਹਾਂ ਐਂਕਰਾਂ ਦੇ ਸਮਰਥਨ ਵਿਚ ਸਾਹਮਣੇ ਆਏ ਹਨ। ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ, "ਰੋਜ਼ੀ ਕਮਾਉਣ ਵਾਲੇ ਪੱਤਰਕਾਰਾਂ ਦੀ ਬਜਾਏ ਮੀਡੀਆ ਮਾਲਕਾਂ 'ਤੇ ਹਮਲਾ ਕਿਉਂ ਨਹੀਂ? ਕੀ I.N.D.I.A. ਪੈਸੇ ਲਈ ਮਾਲਕਾਂ 'ਤੇ ਨਿਰਭਰ ਹੈ?"
ਇਹ ਵੀ ਪੜ੍ਹੋ: ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਸਨਿਚਰਵਾਰ ਨੂੰ ਹੈਦਰਾਬਾਦ ’ਚ
ਵੀਰਵਾਰ ਨੂੰ ਨਿਊਜ਼ ਐਂਕਰਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਹਰ ਸ਼ਾਮ ਨੂੰ ਬਾਕੀ ਪੰਜ ਚੈਨਲਾਂ 'ਤੇ ਨਫਰਤ ਦਾ ਬਾਜ਼ਾਰ ਲਗਾਇਆ ਜਾਂਦਾ ਹੈ। ਇਹ ਪਿਛਲੇ 9 ਸਾਲਾਂ ਤੋਂ ਚੱਲ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਕੁੱਝ ਬੁਲਾਰੇ ਇਨ੍ਹਾਂ ਬਾਜ਼ਾਰਾਂ 'ਚ ਜਾਂਦੇ ਹਨ। ਕੁੱਝ ਮਾਹਰ ਜਾਂਦੇ ਹਨ, ਕੁਝ ਵਿਸ਼ਲੇਸ਼ਕ ਜਾਂਦੇ ਹਨ ਪਰ ਸੱਚਾਈ ਇਹ ਹੈ ਕਿ ਅਸੀਂ ਸਾਰੇ ਉਸ ਨਫ਼ਰਤ ਦੇ ਬਾਜ਼ਾਰ ਵਿਚ ਗਾਹਕ ਬਣ ਕੇ ਨਹੀਂ ਜਾਵਾਂਗੇ।