ਖ਼ਬਰਾਂ |

ਤਾਜ਼ਾ |

ਪੰਜਾਬ 'ਚ ਅਗਲੇ 5 ਦਿਨ ਲਈ ਇਹ ਟਰੇਨਾਂ ਕੀਤੀਆਂ ਰੱਦ, ਪੜ੍ਹੋ ਪੂਰੀ ਖ਼ਬਰ

By : GAGANDEEP

Published : Sep 15, 2023, 1:43 pm IST
Updated : Sep 15, 2023, 1:43 pm IST
SHARE ARTICLE
photo
photo

ਰੇਲ ਗੱਡੀਆਂ ਅੰਸ਼ਕ ਤੌਰ 'ਤੇ ਰੱਦ ਹੇ ਕੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਬਜਾਏ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨਗੀਆਂ

 

ਫ਼ਿਰੋਜ਼ਪੁਰ: ਲੁਧਿਆਣਾ ਵਾਇਆ ਫ਼ਿਰੋਜ਼ਪੁਰ ਕੈਂਟ ਫਾਲਿਕਾ ਸੈਕਸ਼ਨ 'ਤੇ ਆਵਾਜਾਈ ਠੱਪ ਹੋਣ ਕਾਰਨ ਰੇਲਵੇ ਨੇ 21 ਤੋਂ 25 ਸਤੰਬਰ ਤੱਕ ਚਾਰ ਟਰੇਨਾਂ ਨੂੰ ਰੱਦ ਕਰਨ ਦੇ ਨਾਲ 8 ਟਰੇਨਾਂ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿਤਾ ਹੈ। ਰੇਲਵੇ ਬੁਲਾਰੇ ਅਨੁਸਾਰ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਸਥਿਤ ਆਰ.ਓ.ਵੀ ਨੂੰ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਇਹ ਟ੍ਰੈਫਿਕ ਜਾਮ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਨੂੰਹ-ਪੁੱਤ ਨੇ ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਕੱਢਿਆ ਘਰੋਂ ਬਾਹਰ, ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ ਮੁਲਜ਼ਮ

ਇਸ ਸਮੇਂ ਦੌਰਾਨ, ਚਾਰ ਰੇਲ ਗੱਡੀਆਂ ਅਸਥਾਈ ਤੌਰ 'ਤੇ ਰੱਦ ਕੀਤੀਆਂ ਗਈਆਂ ਹਨ, ਜਦੋਂ ਕਿ ਅੱਠ ਰੇਲ ਗੱਡੀਆਂ ਅੰਸ਼ਕ ਤੌਰ 'ਤੇ ਰੱਦ ਹੇ ਕੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਬਜਾਏ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨਗੀਆਂ। ਦੱਸ ਦੇਈਏ ਕਿ ਫ਼ਿਰੋਜ਼ਪੁਰ ਕੈਂਟ ਯਾਰਡ ਵਿੱਚ ਬਿਜਲੀਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਆਰ.ਓ.ਵੀ ਨੂੰ ਉੱਚਾ ਚੁੱਕਣਾ ਪਿਆ ਹੈ, ਤਾਂ ਜੋ ਬਿਜਲੀਕਰਨ ਦਾ ਕੰਮ ਸੁਚਾਰੂ ਢੰਗ ਨਾਲ ਅੱਗੇ ਵਧ ਸਕੇ। ਜਿਨ੍ਹਾਂ ਚਾਰ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਟਰੇਨ ਪੰਜਾਬ ਅਤੇ ਰਾਜਸਥਾਨ ਵਿਚਾਲੇ ਚੱਲਦੀ ਹੈ। ਜਦੋਂ ਕਿ ਬਾਕੀ ਤਿੰਨ ਪੰਜਾਬ ਵਿੱਚ ਹੀ ਚੱਲਦੀਆਂ ਹਨ।

ਇਹ ਵੀ ਪੜ੍ਹੋ: ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਭਲਕੇ, 100 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹਰਿਮੰਦਰ ਸਾਹਿਬ 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement