ਪਰੀਰਕਰ ਬੀਮਾਰ, ਨਾਰਾਜ ਸਹਿਯੋਗੀ ਦੇ ਅਸਤੀਫ ਤੋਂ ਬਾਅਦ ਸੰਕਟ ਵਿਚ ਆਈ ਗੋਆ ਸਰਕਾਰ
Published : Oct 15, 2018, 6:51 pm IST
Updated : Oct 15, 2018, 6:51 pm IST
SHARE ARTICLE
Manohar Parrikar
Manohar Parrikar

ਇਕ ਪਾਸੇ ਤਾਂ ਪਰੀਰਕਰ ਦੀ ਸਿਹਤ ਨਹੀਂ ਠੀਕ ਉਥੇ ਹੀ ਦੂਜੇ ਪਾਸੇ ਸਰਕਾਰ ਤੇ ਵੀ ਸੰਕਟ ਵਧਦਾ ਜਾ ਰਿਹਾ ਹੈ।

ਗੋਆ, ( ਪੀਟੀਆਈ) : ਗੋਆ ਦੇ ਮੁਖ ਮੰਤਰੀ ਮਨੋਹਰ ਪਰੀਰਕਰ ਐਤਵਾਰ ਨੂੰ ਨਵੀਂ ਦਿੱਲੀ ਤੋਂ ਅਪਣੇ ਗ੍ਰਹਿ ਨਿਵਾਸ ਗੋਆ ਵਾਪਿਸ ਆ ਗਏ ਹਨ। ਇਕ ਪਾਸੇ ਤਾਂ ਪਰੀਰਕਰ ਦੀ ਸਿਹਤ ਨਹੀਂ ਠੀਕ ਉਥੇ ਹੀ ਦੂਜੇ ਪਾਸੇ ਸਰਕਾਰ ਤੇ ਵੀ ਸੰਕਟ ਵਧਦਾ ਜਾ ਰਿਹਾ ਹੈ। ਪਰੀਰਕਰ ਨੂੰ ਐਂਬੂਲੈਂਸ ਰਾਂਹੀ ਡੋਨਾ ਪਾਲਾ ਵਿਖੇ ਉਨ੍ਹਾਂ ਦੇ ਘਰ ਲਿਆਂਦਾ ਗਿਆ। ਪਰੀਰਕਰ ਨੂੰ 15 ਸੰਤਬਰ ਨੂੰ ਦਿੱਲੀ ਦੇ ਏਮਸ ਵਿਖੇ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਨਾ ਠੀਕ ਹੋਣ ਕਾਰਨ ਰਾਜ ਦੇ ਕੰਮਕਾਜ ਤੇ ਪੈਂਦੇ ਅਸਰ ਨੂੰ ਵੇਖਦੇ ਹੋਏ ਵਿਰੋਧੀ ਧਿਰ ਦਾ ਹਮਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ।

Tirajno DemeloTirajno Demelo

ਪਰੀਰਕਰ ਨੇ ਇਹ ਸੁਨਿਸ਼ਚਿਤ ਕਰਨ ਲਈ ਏਮਸ ਹਸਪਤਾਲ ਵਿਖੇ ਹੀ ਪਾਰਟੀ ਦੀ ਗੋਆ ਇਕਾਈ ਦੀ ਕੋਰ ਕਮੇਟੀ ਨਾਲ ਬੈਠਕ ਕੀਤੀ ਸੀ ਤਾਂ ਕਿ ਉਨ੍ਹਾਂ ਦੀ ਗੈਰ ਹਾਜ਼ਰੀ ਦੌਰਾਨ ਸਰਕਾਰੀ ਕੰਮਕਾਜ ਸੁਚਾਰੂ ਢੰਗ ਨਾਲ ਮੁਕੰਮਲ ਕੀਤੇ ਜਾ ਸਕਣ। ਪਰੀਰਕਰ ਨਾਲ ਵੱਖ-ਵੱਖ ਮੁਲਾਕਾਤਾਂ ਕਰਨ ਵਾਲੇ ਸੱਤਾਧਾਰੀ ਭਾਜਪਾ ਅਤੇ ਉਸਦੇ ਸਹਿਯੋਗੀ ਦਲਾਂ ਦੇ ਨੇਤਾਵਾਂ ਨੇ ਇਸ ਤੱਟਵਰਤੀ ਰਾਜ ਦੀ ਅਗਵਾਈ ਵਿਚ ਬਦਲਾਅ ਕਰਨ ਤੋ ਇਨਕਾਰ ਕਰ ਦਿਤਾ ਸੀ। ਕੋਰ ਕਮੇਟੀ ਗੋਆ ਵਿਚ ਪਾਰਟੀ ਦੇ ਫੈਸਲੇ ਕਰਨ ਵਾਲੀ ਇਕ ਮੁਖ ਕਮੇਟੀ ਹੈ।

Fishes For SaleFishes For Sale

ਜਿਸ ਵਿਚ ਪਰੀਰਕਰ, ਪ੍ਰਦੇਸ਼ ਮੁਖੀ ਵਿਨਯ ਤੰਦੁਲਕਰ ਅਤੇ ਨਾਈਕ ਆਦਿ ਹਨ। ਭਾਜਪਾ ਕੋਰ ਕਮੇਟੀ ਰਾਜ ਦੇ ਰਾਜਨੀਤਕ ਹਾਲਾਂਤਾ ਦੀ ਸਮੀਖਿਆ ਕਰੇਗੀ। ਗੋਆ ਫਾਰਵਰਡ ਦੇ ਉਪ ਮੁਖੀ ਟਰਾਜਨੋ ਡਿਮੇਲੋ ਨੇ ਰਾਜ ਵਿਚ ਮੱਛੀ ਮਾਫੀਆ ਦਾ ਖੁੱਲਾ ਸਮਰਥਨ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿਤਾ। ਡਿਮੇਲੋ ਨੇ ਕਿਹਾ ਕਿ ਸਰਕਾਰ ਜੋ ਕਿ ਮੱਛੀ ਮਾਫੀਆ ਦਾ ਸਮਰਥਨ ਕਰ ਰਹੀ ਹੈ, ਜੋ ਮੱਛੀਆਂ ਨੂੰ ਸੁਰੱਖਿਅਤ ਰੱਖਣ ਲਈ ਫਾਰਮਿਲਿਨ ਦੀ ਵਰਤੋਂ ਕਰਦੇ ਹਨ ਅਤੇ ਰਾਜ ਵਿਚ ਉਨ੍ਹਾਂ ਮੱਛੀਆਂ ਨੂੰ ਵੇਚਦੇ ਹਨ।

Goa AssemblyGoa Assembly

ਜ਼ਿਕਰਯੋਗ ਹੈ ਕਿ ਪਰੀਰਕਰ ਫਰਵਰੀ ਮਹੀਨੇ ਤੋਂ ਹੀ ਬੀਮਾਰ ਹਨ। ਗੋਆ ਵਿਚ 40 ਮੈਂਬਰੀ ਵਿਧਾਨਸਭਾ ਵਿਚ ਪਰੀਰਕਰ ਦੀ ਅਗਵਾਈ ਵਾਲੀ ਸਰਕਾਰ ਨੂੰ 23 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਵਿਚ ਭਾਜਪਾ ਦੇ 14, ਗੋਆ ਫਾਰਵਰਡ ਪਾਰਟੀ ਅਤੇ ਮਹਾਰਾਸ਼ਟਰਾ ਗੋਮਾਂਤਕ ਪਾਰਟੀ ਦੇ ਤਿੰਨ-ਤਿੰਨ ਵਿਧਾਇਕ ਅਤੇ ਤਿੰਨ ਸੁੰਤਤਰ ਵਿਧਾਇਕ ਹਨ। ਵਿਰੋਧੀ ਧਿਰ ਕਾਂਗਰਸ 16 ਵਿਧਾਇਕਾਂ ਨਾਲ ਵਿਧਾਨਸਭਾ ਵਿਚ ਸਭ ਤੋਂ ਵੱਡਾ ਦਲ ਹੈ। ਹੁਣ ਗੋਆ ਫਾਰਵਰਡ ਪਾਰਟੀ ਕੋਲ 2 ਹੀ ਵਿਧਾਇਕ ਬਚੇ ਹਨ। ਅਜਿਹੇ ਵਿਚ ਭਾਜਪਾ ਕੋਲ ਹੁਣ 22 ਵਿਧਾਇਕਾਂ ਦਾ ਸਮਰਥਨ ਬਚਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement