
ਕਿਹਾ, ਸਰਕਾਰ ਤੋਂ ਜਵਾਬ ਮੰਗ ਕੇ ਅਸੀਂ ਰਾਜਨੀਤੀ ਨਹੀਂ ਕਰ ਰਹੇ
Raghav Chadha: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ 'ਚ ਸੁਰੱਖਿਆ ਕੁਤਾਹੀ ਦੀ ਘਟਨਾ 'ਤੇ ਕਿਹਾ, 'ਕੀ ਅੱਜ ਸਾਰੇ ਗੈਰ-ਭਾਜਪਾ ਸੰਸਦ ਮੈਂਬਰ ਕੋਈ ਨਾਜਾਇਜ਼ ਮੰਗ ਕਰ ਰਹੇ ਹਾਂ? ਹਰ ਕੋਈ ਕਹਿ ਰਿਹਾ ਹੈ ਕਿ ਦੇਸ਼ ਦੀ ਸੱਭ ਤੋਂ ਸੁਰੱਖਿਅਤ ਇਮਾਰਤ ਮੰਨੀ ਜਾਂਦੀ ਭਾਰਤ ਦੀ ਸੰਸਦ ਵਿਚ ਜੇਕਰ ਸੁਰੱਖਿਆ ਵਿਚ ਇੰਨੀ ਵੱਡੀ ਢਿੱਲ ਹੁੰਦੀ ਹੈ ਤਾਂ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ”।
ਰਾਘਵ ਚੱਢਾ ਨੇ ਕਿਹਾ ਕਿ ਸੁਰੱਖਿਆ ਲਈ ਜ਼ਿੰਮੇਵਾਰ ਅਧਿਕਾਰੀ, ਏਜੰਸੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਸਦਨ ਨੂੰ ਭਰੋਸੇ ਵਿਚ ਲੈਣ ਅਤੇ ਦੇਸ਼ ਨੂੰ ਜਵਾਬ ਦੇਣ, ਇਹੀ ਸਾਡੀ ਮੰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵਿਅਕਤੀ ਭਾਜਪਾ ਦੇ ਸੰਸਦ ਮੈਂਬਰ ਦੇ ਮਹਿਮਾਨ ਵਜੋਂ ਦਰਸ਼ਕ ਗੈਲਰੀ ਵਿਚ ਪਹੁੰਚਦਾ ਹੈ, ਅਪਣੇ ਨਾਲ ਧੂੰਆਂ ਬੰਬ ਦਾ ਡੱਬਾ ਲੈ ਕੇ ਆਉਂਦਾ ਹੈ, ਤਾਂ ਕੱਲ੍ਹ ਨੂੰ ਕੋਈ ਹੋਰ ਚੀਜ਼ ਵੀ ਲਿਆ ਸਕਦਾ ਸੀ।
ਦੇਸ਼ ਦੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ, 'ਵੱਡਾ ਸਵਾਲ ਇਹ ਹੈ ਕਿ ਜੇਕਰ ਸੰਸਦ ਭਵਨ ਸੁਰੱਖਿਅਤ ਨਹੀਂ ਹੈ ਤਾਂ ਕੀ ਦੇਸ਼ ਸੁਰੱਖਿਅਤ ਹੈ? ਜਿਵੇਂ-ਜਿਵੇਂ ਤੁਸੀਂ (ਭਾਜਪਾ) ਚਰਚਾ ਤੋਂ ਭੱਜੋਗੇ, ਲੋਕਾਂ ਦੇ ਮਨਾਂ ਵਿਚ ਸਵਾਲੀਆ ਨਿਸ਼ਾਨ ਅਤੇ ਸਵਾਲ ਉੱਠਣਗੇ’।
ਉਨ੍ਹਾਂ ਕਿਹਾ, “ਸੰਸਦ ਦੀ ਸੁਰੱਖਿਆ ਵਿਚ ਇੰਨੀ ਵੱਡੀ ਕੁਤਾਹੀ 'ਤੇ ਕੇਂਦਰ, ਦੇਸ਼ ਨੂੰ ਜਵਾਬ ਨਹੀਂ ਦੇ ਸਕਦੀ? ਸਰਕਾਰ ਤੋਂ ਜਵਾਬ ਮੰਗ ਕੇ ਅਸੀਂ ਰਾਜਨੀਤੀ ਨਹੀਂ ਕਰ ਰਹੇ, ਜੇਕਰ ਸਰਕਾਰ ਤੋਂ ਜਵਾਬ ਨਹੀਂ ਮੰਗਾਂਗੇ ਤਾਂ ਕਿਸ ਤੋਂ ਮੰਗੀਏ?”
(For more news apart from Raghav Chadha on Lok Sabha security breach, stay tuned to Rozana Spokesman)