2012 ’ਚ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ : ਕਾਂਗਰਸ ਆਗੂ ਮਨੀ ਸ਼ੰਕਰ ਅਈਅਰ 
Published : Dec 15, 2024, 11:00 pm IST
Updated : Dec 15, 2024, 11:00 pm IST
SHARE ARTICLE
Mani Shankar Iyer
Mani Shankar Iyer

ਕਿਹਾ, ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਮਨੀ ਸ਼ੰਕਰ ਅਈਅਰ ਨੇ ਅਪਣੀ ਨਵੀਂ ਕਿਤਾਬ ’ਚ ਕਿਹਾ ਹੈ ਕਿ 2012 ’ਚ ਜਦੋਂ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਇਆ ਸੀ ਤਾਂ ਪ੍ਰਣਬ ਮੁਖਰਜੀ ਨੂੰ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.)-2 ਸਰਕਾਰ ਦੀ ਵਾਗਡੋਰ ਸੌਂਪੀ ਜਾਣੀ ਚਾਹੀਦੀ ਸੀ ਅਤੇ ਡਾ. ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ। 

ਅਈਅਰ (83) ਨੇ ਅਪਣੀ ਕਿਤਾਬ ’ਚ ਲਿਖਿਆ ਹੈ ਕਿ ਜੇਕਰ ਉਸ ਸਮੇਂ ਅਜਿਹਾ ਕੀਤਾ ਗਿਆ ਹੁੰਦਾ ਤਾਂ ਯੂ.ਪੀ.ਏ. ਸਰਕਾਰ ਸ਼ਾਸਨ ਦੇ ਅਧਰੰਗ ਦੀ ਸਥਿਤੀ ’ਚ ਨਾ ਪਹੁੰਚਦੀ। ਉਨ੍ਹਾਂ ਕਿਹਾ, ‘‘ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰੱਖਣ ਅਤੇ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ਭੇਜਣ ਦੇ ਫੈਸਲੇ ਨਾਲ ਯੂ.ਪੀ.ਏ. ਦੇ ਤੀਜੀ ਵਾਰ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ।’’

ਅਈਅਰ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਪਣੀ ਕਿਤਾਬ ‘ਏ ਮੈਵਰਿਕ ਇਨ ਪਾਲਿਟਿਕਸ’ ’ਚ ਕੀਤਾ ਹੈ। ਇਹ ਕਿਤਾਬ ਜਗਰਨਟ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ। ਅਈਅਰ ਨੇ ਅਪਣੀ ਕਿਤਾਬ ’ਚ ਸਿਆਸਤ ’ਚ ਅਪਣੇ ਸ਼ੁਰੂਆਤੀ ਦਿਨਾਂ ਦਾ ਵਰਣਨ ਕੀਤਾ ਹੈ, ਜਿਸ ’ਚ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਯੂ.ਪੀ.ਏ.-1 ਸਰਕਾਰ ’ਚ ਮੰਤਰੀ ਦੇ ਤੌਰ ’ਤੇ ਉਨ੍ਹਾਂ ਦਾ ਕਾਰਜਕਾਲ, ਰਾਜ ਸਭਾ ’ਚ ਉਨ੍ਹਾਂ ਦਾ ਕਾਰਜਕਾਲ ਅਤੇ ਫਿਰ ਅਪਣੀ ਸਥਿਤੀ ’ਚ ‘ਗਿਰਾਵਟ... ਸਰਗਰਮੀਆਂ ’ਚੋਂ ਬਾਹਰ ਨਿਕਲਣਾ... ਪਤਨ’ ਦਾ ਜ਼ਿਕਰ ਕੀਤਾ ਗਿਆ ਹੈ. 

ਉਨ੍ਹਾਂ ਲਿਖਿਆ ਹੈ, ‘‘2012 ’ਚ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਈ ਵਾਰ ਕੋਰੋਨਰੀ ਬਾਈਪਾਸ ਸਰਜਰੀ ਕਰਵਾਉਣੀ ਪਈ ਸੀ। ਉਹ ਕਦੇ ਵੀ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸਨ। ਇਸ ਨਾਲ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਇਸ ਦਾ ਅਸਰ ਸ਼ਾਸਨ ’ਤੇ ਵੀ ਪਿਆ। ਉਸੇ ਸਮੇਂ ਜਦੋਂ ਪ੍ਰਧਾਨ ਮੰਤਰੀ ਦੀ ਸਿਹਤ ਵਿਗੜ ਗਈ ਤਾਂ ਲਗਭਗ ਉਸੇ ਸਮੇਂ ਕਾਂਗਰਸ ਪ੍ਰਧਾਨ (ਸੋਨੀਆ ਗਾਂਧੀ) ਵੀ ਬਿਮਾਰ ਹੋ ਗਈ ਪਰ ਪਾਰਟੀ ਨੇ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।’’

ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸਪੱਸ਼ਟ ਹੋ ਗਿਆ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਦੋਹਾਂ ਦਫ਼ਤਰਾਂ ’ਚ ਖੜੋਤ ਅਤੇ ਸ਼ਾਸਨ ਦੀ ਕਮੀ ਹੈ, ਜਦਕਿ ਕਈ ਸੰਕਟਾਂ, ਖਾਸ ਕਰ ਕੇ ਅੰਨਾ ਹਜ਼ਾਰੇ ਦੇ ‘ਇੰਡੀਆ ਅਗੇਂਸਟ ਭ੍ਰਿਸ਼ਟਾਚਾਰ’ ਅੰਦੋਲਨ ਨਾਲ ਜਾਂ ਤਾਂ ਅਸਰਦਾਰ ਢੰਗ ਨਾਲ ਨਜਿੱਠਿਆ ਨਹੀਂ ਗਿਆ ਜਾਂ ਉਨ੍ਹਾਂ ਨਾਲ ਨਜਿੱਠਿਆ ਹੀ ਨਹੀਂ ਗਿਆ। 

ਉਸ ਨੇ ਲਿਖਿਆ, ‘‘ਨਿੱਜੀ ਤੌਰ ’ਤੇ ਮੇਰਾ ਮੰਨਣਾ ਹੈ ਕਿ ਜਦੋਂ 2012 ’ਚ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਇਆ ਸੀ ਤਾਂ ਪ੍ਰਣਬ ਮੁਖਰਜੀ ਨੂੰ ਸਰਕਾਰ ਦੀ ਵਾਗਡੋਰ ਦਿਤੀ ਜਾਣੀ ਚਾਹੀਦੀ ਸੀ ਅਤੇ ਡਾ. ਮਨਮੋਹਨ ਸਿੰਘ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ।’’ ਅਈਅਰ ਨੇ ਕਿਹਾ, ‘‘ਪ੍ਰਣਬ ਦੀਆਂ ਯਾਦਾਂ ਦਰਸਾਉਂਦੀਆਂ ਹਨ ਕਿ ਅਸਲ ’ਚ ਇਸ ’ਤੇ ਵਿਚਾਰ ਕੀਤਾ ਗਿਆ ਸੀ।’’

ਅਈਅਰ ਨੇ ਕਿਹਾ, ‘‘ਕਿਸੇ ਕਾਰਨ ਕਰ ਕੇ, ਜਿਸ ਬਾਰੇ ਨਾ ਤਾਂ ਮੈਂ ਅਤੇ ਨਾ ਹੀ ਕੋਈ ਹੋਰ ਜਾਣਦਾ ਸੀ, ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਬਰਕਰਾਰ ਰੱਖਣ ਅਤੇ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਵਜੋਂ ਭੇਜਣ ਦਾ ਫੈਸਲਾ ਕੀਤਾ ਗਿਆ।’’

2012 ’ਚ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਅਪਣੇ ਵਿਚਾਰ ਬਾਰੇ ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਜੇਕਰ ਡਾ. ਮਨਮੋਹਨ ਸਿੰਘ ਰਾਸ਼ਟਰਪਤੀ ਬਣ ਜਾਂਦੇ ਅਤੇ ਪ੍ਰਣਬ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਵੀ ਅਸੀਂ 2014 ’ਚ ਹਾਰ ਜਾਂਦੇ ਪਰ ਹਾਰ ਇੰਨੀ ਅਪਮਾਨਜਨਕ ਨਹੀਂ ਹੁੰਦੀ ਕਿ ਅਸੀਂ ਸਿਰਫ 44 ਸੀਟਾਂ ’ਤੇ ਸਿਮਟ ਜਾਂਦੇ।’’

ਉਨ੍ਹਾਂ ਕਿਹਾ ਕਿ 2013 ’ਚ ਹਰ ਕੋਈ ਬੀਮਾਰੀ ਤੋਂ ਠੀਕ ਹੋ ਰਿਹਾ ਸੀ ਅਤੇ ਇਸ ਲਈ ਸਾਡੇ ’ਤੇ ਕਈ ਦੋਸ਼ ਲਗਾਏ ਗਏ ਜੋ ਅਦਾਲਤ ’ਚ ਕਦੇ ਸਾਬਤ ਨਹੀਂ ਹੋਏ। ਅਈਅਰ ਨੇ ਅਪਣੀ ਕਿਤਾਬ ’ਚ ਕਿਹਾ ਕਿ ਸਰਕਾਰ ਅਤੇ ਪਾਰਟੀ ਕੋਲ ਮੀਡੀਆ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਭਰੋਸੇਯੋਗਤਾ ਨਹੀਂ ਹੋ ਸਕਦੀ, ਜੋ ਮਾਮਲਿਆਂ ਨੂੰ ਸਪੱਸ਼ਟ ਤੌਰ ’ਤੇ ਸਨਸਨੀਖੇਜ਼ ਬਣਾਉਣ ਲਈ ਭੁੱਖੇ ਹਨ ਅਤੇ ਸੋਚਦੇ ਹਨ ਕਿ ਸਬੰਧਤ ਮੰਤਰੀਆਂ ਦੇ ਅਸਤੀਫ਼?ਆਂ ਨਾਲ ਮੁੱਦਿਆਂ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਵੀ ਹੱਲ ਨਹੀਂ ਹੋਇਆ ਅਤੇ ਬੇਬੁਨਿਆਦ ਦੋਸ਼ਾਂ ਨੇ ਸਰਕਾਰ ਦੀ ਸਾਖ ਨੂੰ ਹੋਰ ਨੁਕਸਾਨ ਪਹੁੰਚਾਇਆ।

‘ਮੋਦੀ ਨੂੰ ਕਦੇ ਚਾਹ ਵਾਲਾ ਨਹੀਂ ਕਿਹਾ’

ਮਨੀ ਸ਼ੰਕਰ ਅਈਅਰ ਅਪਣੀ ਕਿਤਾਬ ’ਚ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਨਰਿੰਦਰ ਮੋਦੀ ਨੂੰ ‘ਚਾਹਵਾਲਾ’ ਨਹੀਂ ਕਿਹਾ ਅਤੇ ਉਨ੍ਹਾਂ ਦੀ ਇਹ ਧਾਰਨਾ ਕਿ ਭਾਜਪਾ ਆਗੂ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਹਨ, ਦਾ ਉਨ੍ਹਾਂ ਦੇ ਚਾਹ ਵੇਚਣ ਦੇ ਅਤੀਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਈਆਰ ਨੇ ਕਿਹਾ, ‘‘ਮੈਂ 2014 ਦੀਆਂ ਚੋਣਾਂ ਦੌਰਾਨ ਕਿਹਾ ਸੀ ਕਿ ‘ਭਾਰਤ ਦੇ ਲੋਕ ਇਸ ਨੂੰ ਕਦੇ ਮਨਜ਼ੂਰ ਨਹੀਂ ਕਰਨਗੇ।’ ਫਿਰ ਮੈਂ ਮਜ਼ਾਕ ਵਿਚ ਕਿਹਾ ਕਿ ਜੇਕਰ ਮੋਦੀ ਚੋਣ ਹਾਰਨ ਤੋਂ ਬਾਅਦ ਵੀ ਚਾਹ ਪਰੋਸਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਲਈ ਕੁੱਝ ਪ੍ਰਬੰਧ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਉਦੋਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਕਿਹਾ ਸੀ ਕਿ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਉਹ ਚਾਹ ਵਾਲੇ ਹਨ। ਮੈਂ ਕਦੇ ਵੀ ਮੋਦੀ ਨੂੰ ‘ਚਾਹਵਾਲਾ‘ ਨਹੀਂ ਕਿਹਾ ਜਾਂ ਇਹ ਨਹੀਂ ਕਿਹਾ ਕਿ ਉਹ ਕਦੇ ਪ੍ਰਧਾਨ ਮੰਤਰੀ ਨਹੀਂ ਬਣੇਗਾ ਕਿਉਂਕਿ ਉਹ ਚਾਹ ਵਾਲਾ ਹੈ।’’ ਉਨ੍ਹਾਂ ਲਿਖਿਆ ਕਿ ਅਸਲ ’ਚ ਖ਼ੁਦ ਨੂੰ ‘ਚਾਹਵਾਲਾ’ ਕਹਿਣ ਵਾਲਾ ਵਿਅਕਤੀ ਖੁਦ ਮੋਦੀ ਸੀ।

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement