
65 ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
ਸਿਆਸੀ ਪਾਰਟੀਆਂ ਨੇ ਕੀਤਾ ਰਿਮੋਟ ਈ.ਵੀ.ਐਮ ਦਾ ਵਿਰੋਧ
ਨਵੀਂ ਦਿੱਲੀ : ਚੋਣ ਕਮਿਸ਼ਨ ਵੱਲੋਂ ਰਿਮੋਟ ਵੋਟਿੰਗ ਮਸ਼ੀਨ ਦੇ ਡੈਮੋ ਲਈ ਅੱਠ ਰਾਸ਼ਟਰੀ ਅਤੇ 57 ਖੇਤਰੀ ਪਾਰਟੀਆਂ ਨੇ ਆਰ.ਵੀ.ਐਮ. ਤੋਂ ਵੋਟ ਕਿਵੇਂ ਪਾਉਣੀ ਹੈ ਦਾ ਡੈਮੋ ਦਿੱਤਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਰਾਏ ਲਈ। ਸਾਰੀਆਂ ਪਾਰਟੀਆਂ ਨੇ ਵੀ ਕਈ ਸਵਾਲ ਖੜ੍ਹੇ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ ਰਿਮੋਟ ਈ.ਵੀ.ਐਮ ਦਾ ਵਿਰੋਧ ਪ੍ਰਗਟਾਇਆ ਅਤੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਵਿਰੋਧ ਪ੍ਰਗਟਾਇਆ।
ਉਨ੍ਹਾਂ ਕਿਹਾ ਕਿ ਇਸ 'ਚ ਕਈ ਸ਼ੰਕੇ ਹਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਦੂਰ ਨਹੀਂ ਕਰ ਪਾ ਰਿਹਾ ਹੈ ਅਤੇ ਇਸ ਤਰ੍ਹਾਂ ਦੀਆਂ ਈ.ਵੀ.ਐੱਮਜ਼ ਨੂੰ ਹੈਕ ਵੀ ਕੀਤਾ ਜਾ ਸਕਦਾ ਹੈ। ਅਕਾਲੀ ਦਲ ਸਮੇਤ ਕਈ ਹੋਰ ਪਾਰਟੀਆਂ ਨੇ ਵੀ ਇਸ ਨੂੰ ਨਕਾਰ ਦਿੱਤਾ ਹੈ।
ਦਰਅਸਲ, ਚੋਣ ਕਮਿਸ਼ਨ ਇੱਕ ਅਜਿਹੀ ਨਵੀਂ ਨੀਤੀ ਲੈ ਕੇ ਆ ਰਿਹਾ ਹੈ, ਜਿਸ ਵਿੱਚ ਜੇਕਰ ਕੋਈ ਦੂਜੇ ਸੂਬੇ ਵਿੱਚ ਹੈ, ਤਾਂ ਉਹ ਰਿਮੋਟ ਈਵੀਐਮ ਰਾਹੀਂ ਦੂਜੇ ਸੂਬੇ ਵਿੱਚ ਵੋਟ ਪਾ ਸਕਦਾ ਹੈ। ਇਸ ਲਈ ਅੱਜ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ।
ਮੀਟਿੰਗ ਵਿੱਚ ਲਗਭਗ 65 ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਮੀਟਿੰਗ ਵਿੱਚ ਭਾਵੇਂ ਕੋਈ ਸਹਿਮਤੀ ਨਹੀਂ ਬਣ ਸਕੀ ਪਰ ਅਕਾਲੀ ਦਲ ਸਮੇਤ ਕਈ ਹੋਰ ਪਾਰਟੀਆਂ ਨੇ ਇਸ ਨੂੰ ਰੱਦ ਕਰ ਦਿੱਤਾ।