
ਰਾਜ ਸਰਕਾਰ ਨੇ ਐਨਐਚਆਰਸੀ ਨੂੰ ਲਿਖੀ ਚਿੱਠੀ ਵਿਚ ਖੁਦਕੁਸ਼ੀ ਦੇ ਕਾਰਨ ਕਰਜ਼ਾ-ਮਾਫੀ, ਫਸਲ ਦਾ ਨੁਕਸਾਨ, ਗੰਭੀਰ ਬਿਮਾਰੀਆਂ, ਧੀ ਦੇ ਵਿਆਹ ਸਮੇਂ ਪੈਸੇ ਦੀ ਕਮੀ
ਨਵੀ ਦਿੱਲੀ : ਮਹਾਰਾਸ਼ਟਰ 'ਚ ਲੰਘੇ ਪੰਜ ਸਾਲਾਂ ਵਿਚ 14,034 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਹਿਸਾਬ ਨਾਲ ਰੋਜ਼ਾਨਾ 8 ਕਿਸਾਨ ਖੁਦਕੁਸ਼ੀ ਕਰਦੇ ਹਨ। ਅਸਲ ਵਿਚ ਜੂਨ 2017 ਵਿਚ ਰਾਜ ਸਰਕਾਰ ਦੁਆਰਾ ਕਰਜ਼ਾ ਮਾਫ ਕਰਨ ਲਈ 34,000 ਕਰੋੜ ਰੁਪਏ ਵੰਡਣ ਤੋਂ ਬਾਅਦ ਵੀ ਕਿਸਾਨਾਂ ਨੂੰ ਰਾਹਤ ਨਹੀਂ ਮਿਲੀ। ਆਰਟੀਆਈ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਦਸੰਬਰ 2017 ‘ਚ ਰਾਜ ਦੇ 1,755 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਜਦੋਂਕਿ 2018 ‘ਚ ਇਹ ਅੰਕੜਾ 2,761 ਰਿਹਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਕਰਜ਼ਾ-ਮਾਫ ਹੋਣ ਦੇ ਬਾਵਜੂਦ ਹਰ ਦਿਨ 8 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।
Farmer of Maharashtra
ਮੁੱਖ ਮੰਤਰੀ ਦੇਵਿੰਦਰ ਫਡਣਵੀਸ ਨੇ ਰਾਜ ਦੇ 89 ਲੱਖ ਕਿਸਾਨਾਂ ਨੂੰ ਰਾਹਤ ਪਹੁਚਾਉਣ ਦੇ ਲਈ 34,022 ਕਰੋੜ ਦੇ ਪੈਕਜ ਦਾ ਐਲਾਨ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ, ਇਹ ਇਕ ਇਤਿਹਾਸਿਕ ਫੈਸਲਾ ਹੈ। ਸਾਡੀ ਸਰਕਾਰ ਵਲੋਂ ਐਲਾਨੀ ਕਰਜ਼ਾ- ਮਾਫੀ ਦੀ ਰਕਮ ਸਭ ਤੋਂ ਵੱਧ ਹੈ। ਲੰਘੇ ਪੰਜ ਸਾਲਾਂ ਵਿਚ ਜਿੰਨੇ ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ, ਉਨ੍ਹਾਂ ਵਿਚੋਂ 32% ਨੇ ਕਰਜ਼ਾ-ਮਾਫੀ ਯੋਜਨਾ ਦੇ ਐਲਾਨ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਰਾਜ ਸਰਕਾਰ ਵਲੋਂ ਰਾਸ਼ਟਰੀ ਅਧਿਕਾਰ ਆਯੋਗ ਨੂੰ ਉਪਲਬਧ ਕਰਵਾਈ ਗਈ ਜਾਣਕਾਰੀ ਦੇ ਮੁਤਾਬਿਕ, ਮਹਾਰਾਸ਼ਟਰ ਵਿਚ ਜਨਵਰੀ 2011 ਤੋਂ ਦਸੰਬਰ 2014 ਦੇ ਦੌਰਾਨ 6,268 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਅਗਲੇ ਪੰਜ ਸਾਲ 2015-2018 ਦੇ ਦੌਰਾਨ ਕਿਸਾਨਾਂ ਦੀ ਖੁਦਕੁਸ਼ੀ ਦੀ ਸੰਖਿਆ ਲਗਭਗ ਦੁਗਣੀ ਹੋ ਕੇ 11,995 ਹੋ ਗਈ ਹੈ।
ਰਾਜ ਸਰਕਾਰ ਨੇ 2015 ਵਿਚ ਐਨਐਚਆਰਸੀ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ, ਕਿਸਾਨਾਂ ਦੀ ਖੁਦਕੁਸ਼ੀ ਦੇ ਪ੍ਰਮੁੱਖ ਕਾਰਨਾਂ ਵਿਚ ਕਰਜ਼ਾ-ਮਾਫੀ, ਫਸਲ ਦਾ ਨੁਕਸਾਨ,ਕਰਜਾ ਮੋੜਨ ਵਿਚ ਅਸਮਰਥਾ, ਦੇਣਦਾਰਾਂ ਦਾ ਦਬਾਅ, ਕੁੜੀ ਦੇ ਵਿਆਹ ਸਮੇਂ ਪੈਸੇ ਦਾ ਹੀਲਾ ਨਾ ਹੋਣਾ, ਗੰਭੀਰ ਬੀਮਾਰੀਆਂ, ਸ਼ਰਾਬ ਦੀ ਭੈੜੀ ਆਦਤ, ਜੂਏ ਵਰਗੇ ਕਾਰਨ ਹਨ।