
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸੂਬੇ ਦਾ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ।
ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸੂਬੇ ਦਾ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੇ ਨਾਦਿਆ ਜ਼ਿਲ੍ਹੇ ਦੇ ਪਿੰਡ ਤੇਹਟਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ।
Amit Shah
ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਨਵੇਂ ਸਾਲ (ਬੰਗਾਲੀ ਨਵਾਂ ਸਾਲ) ਵਿਚ ਦਾਖਲ ਹੋ ਚੁੱਕੇ ਹਾਂ ਅਤੇ 2 ਮਈ ਨੂੰ ਦੀਦੀ ਦੀ ਵਿਦਾਈ ਦੇ ਨਾਲ ਹੀ ਸੋਨਾਰ ਬਾਂਗਲਾ ਦੇ ਨਵੇਂ ਯੁੱਗ ਵਿਚ ਵੀ ਦਾਖਲ ਹੋਣ ਵਾਲੇ ਹਾਂ। ਅਮਿਤ ਸ਼ਾਹ ਨੇ ਦੱਸਿਆ ਕਿ ਨਾਗਰਿਕਤਾ ਹਾਸਲ ਕਰਨ ਵਾਲੇ ਰਿਫਿਊਜੀਆਂ ਲਈ ਮੁੱਖ ਮੰਤਰੀ ਅਗਵਾਈ ਵਿਚ 100 ਕਰੋੜ ਦਾ ਫੰਡ ਬਣਾਇਆ ਜਾਵੇਗਾ।
Rahul Gandhi
ਉਹਨਾਂ ਕਿਹਾ ਜੋ ਲੋਕ 70 ਸਾਲਾਂ ਤੋਂ ਇੱਥੇ ਆਏ ਹਨ, ਉਹ ਅਪਣੇ ਹੀ ਦੇਸ਼ ਵਿਚ ਰਿਫਿਊਜੀਆਂ ਦੀ ਤਰ੍ਹਾਂ ਰਹਿ ਰਹੇ ਹਨ। ਭਾਜਪਾ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਕੰਮ ਕਰੇਗੀ। ਰਾਹੁਲ ਗਾਂਧੀ ਨੂੰ ਟੂਰਿਸਟ ਨੇਤਾ ਦੱਸਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਕਈ ਪੜਾਅ ਤਹਿਤ ਚੋਣਾਂ ਹੋ ਚੁੱਕੀਆਂ ਹਨ ਪਰ ਉਹ ਇੱਥੇ ਦਿਖਾਈ ਨਹੀਂ ਦਿੱਤੇ।
PM Modi and Amit Shahਹਾਲ ਹੀ ਵਿਚ ਰਾਹੁਲ ਗਾਂਧੀ ਪੱਛਮੀ ਬੰਗਾਲ ਵਿਚ ਰੈਲੀ ਕਰਕੇ ਗਏ। ਇਸ ਦੌਰਾਨ ਉਹਨਾਂ ਨੇ ਭਾਜਪਾ ਦਾ ਡੀਐਨਏ (DNA) ਪੁੱਛਿਆ। ਅਮਿਤ ਸ਼ਾਹ ਨੇ ਕਿਹਾ, ‘ਰਾਹੁਲ ਬਾਬਾ ਮੈਂ ਸਾਡੇ ਡੀਐਨਏ (DNA) ਬਾਰੇ ਦੱਸਦਾ ਹਾਂ, ਡੀ (D) ਫਾਰ ਡਿਵੈਲਪਮੈਂਟ (Development), ਐਨ (N) ਫਾਰ ਨੈਸ਼ਨਲਿਜ਼ਮ (Nationalism) ਅਤੇ ਏ (A) ਫਾਰ ਆਤਮ ਨਿਰਭਰ ਭਾਰਤ।