ਖ਼ਬਰਾਂ |

ਤਾਜ਼ਾ |

Rahul Gandhi News: ਰਾਹੁਲ ਗਾਂਧੀ ਨੇ 'ਅਗਨੀਪਥ' ਯੋਜਨਾ ਨੂੰ ਦਸਿਆ ਫ਼ੌਜ ਦਾ ਅਪਮਾਨ; ਕਿਹਾ, ‘ਸਰਕਾਰ ਬਣਦਿਆਂ ਹੀ ਕਰਾਂਗੇ ਰੱਦ’
Published : Apr 16, 2024, 1:32 pm IST
Updated : Apr 16, 2024, 3:10 pm IST
SHARE ARTICLE
Rahul Gandhi
Rahul Gandhi

ਕਾਂਗਰਸ ਨੇ ਅਪਣੇ ਚੋਣ ਮੈਨੀਫੈਸਟੋ ਵਿਚ ਵੀ ਇਸ ਸਕੀਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ।

Rahul Gandhi News: ਫ਼ੌਜ ਭਰਤੀ ਦੀ 'ਅਗਨੀਪਥ' ਯੋਜਨਾ ਨੂੰ ਫ਼ੌਜ ਅਤੇ ਦੇਸ਼ ਦੀ ਰੱਖਿਆ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਦਾ ਅਪਮਾਨ ਕਰਾਰ ਦਿੰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ 'ਚ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (‘ਇੰਡੀਆ’) ਦੀ ਸਰਕਾਰ ਬਣਦਿਆਂ ਹੀ ਇਸ ਸਕੀਮ ਨੂੰ ਤੁਰੰਤ ਰੱਦ ਕਰ ਦਿਤਾ ਜਾਵੇਗਾ ਅਤੇ ਪੁਰਾਣੀ ਭਰਤੀ ਪ੍ਰਕਿਰਿਆ ਨੂੰ ਬਹਾਲ ਕਰ ਦਿਤਾ ਜਾਵੇਗਾ।

ਕਾਂਗਰਸ ਨੇ ਅਪਣੇ ਚੋਣ ਮੈਨੀਫੈਸਟੋ ਵਿਚ ਵੀ ਇਸ ਸਕੀਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਅਗਨੀਪਥ ਯੋਜਨਾ ਭਾਰਤੀ ਫ਼ੌਜ ਅਤੇ ਦੇਸ਼ ਦੀ ਰੱਖਿਆ ਦਾ ਸੁਪਨਾ ਦੇਖਣ ਵਾਲੇ ਬਹਾਦਰ ਨੌਜਵਾਨਾਂ ਦਾ ਅਪਮਾਨ ਹੈ।"

ਉਨ੍ਹਾਂ ਦਾਅਵਾ ਕੀਤਾ ਕਿ ਇਹ ਭਾਰਤੀ ਫ਼ੌਜ ਦੀ ਯੋਜਨਾ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵਿਚ ਬਣੀ ਯੋਜਨਾ ਹੈ ਜੋ ਫ਼ੌਜ 'ਤੇ ਥੋਪ ਦਿਤੀ ਗਈ ਹੈ। ਕਾਂਗਰਸੀ ਆਗੂ ਨੇ ਕਿਹਾ, "ਸ਼ਹੀਦਾਂ ਨਾਲ ਵੱਖਰਾ ਵਿਹਾਰ ਨਹੀਂ ਕੀਤਾ ਜਾ ਸਕਦਾ, ਦੇਸ਼ ਲਈ ਸਰਬੋਤਮ ਕੁਰਬਾਨੀ ਕਰਨ ਵਾਲੇ ਹਰ ਵਿਅਕਤੀ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ।"

ਉਨ੍ਹਾਂ ਇਹ ਵੀ ਕਿਹਾ, "ਜਿਵੇਂ ਹੀ ਵਿਰੋਧੀ ਗਠਜੋੜ 'ਇੰਡੀਆ' ਦੀ ਸਰਕਾਰ ਬਣੇਗੀ, ਅਸੀਂ ਤੁਰੰਤ ਇਸ ਸਕੀਮ ਨੂੰ ਰੱਦ ਕਰ ਦੇਵਾਂਗੇ ਅਤੇ ਪੁਰਾਣੀ ਸਥਾਈ ਭਰਤੀ ਪ੍ਰਕਿਰਿਆ ਨੂੰ ਮੁੜ ਲਾਗੂ ਕਰਾਂਗੇ।" ਕੇਂਦਰ ਦੁਆਰਾ 14 ਜੂਨ, 2022 ਨੂੰ ਐਲਾਨੀ ਗਈ ਅਗਨੀਪਥ ਯੋਜਨਾ, 17½ ​​ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਫ਼ੌਜ ਵਿਚ ਭਰਤੀ ਕਰਨ ਲਈ ਲਿਆਂਦੀ ਗਈ ਹੈ। ਚਾਰ ਸਾਲ ਬਾਅਦ ਇਨ੍ਹਾਂ ਵਿਚੋਂ 25 ਫ਼ੀ ਸਦੀ ਨੂੰ ਅਗਲੇ 15 ਸਾਲਾਂ ਤਕ ਫ਼ੌਜ ਵਿਚ ਬਰਕਰਾਰ ਰੱਖਣ ਦੀ ਵਿਵਸਥਾ ਹੈ।

(For more Punjabi news apart from Agnipath scheme 'insult' to youth who dream of protecting country: Rahul Gandhi, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement