
ਅੰਮ੍ਰਿਤਸਰ ਸੀਟ ਤੋਂ ਪਿਛਲੀਆਂ 3 ਚੋਣਾਂ ਵਿਚ ਕਾਂਗਰਸ ਨੇ ਬਾਜ਼ੀ ਮਾਰੀ ਹੈ ਤੇ ਇਕ ਵਾਰ ਭਾਜਪਾ ਨੇ ਸੀਟ ਜਿੱਤੀ।
Lok Sabha Election 2024: ਚੰਡੀਗੜ੍ਹ - ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਹਨ। ਜੇਕਰ ਪਿਛਲੀਆਂ 3 ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਜ਼ਿਆਦਾ ਵਾਰ ਕਾਂਗਰਸ ਹੀ ਜਿੱਤੀ ਹੈ। ਜੇ ਗੱਲ ਪੰਜਾਬ ਦੀ ਅੰਮ੍ਰਿਤਸਰ ਸੀਟ ਤੋਂ ਪਿਛਲੀਆਂ 3 ਚੋਣਾਂ ਵਿਚ ਕਾਂਗਰਸ ਨੇ ਬਾਜ਼ੀ ਮਾਰੀ ਹੈ ਤੇ ਇਕ ਵਾਰ ਭਾਜਪਾ ਨੇ ਸੀਟ ਜਿੱਤੀ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ ਗੁਰਜੀਤ ਔਜਲਾ 51. 78 ਫੀਸਦੀ ਵੋਟਾਂ ਨਾਲ ਜਿੱਤੇ ਅਤੇ ਉਹਨਾਂ ਨੇ ਭਾਜਪਾ ਦੇ ਹਰਦੀਪ ਪੁਰੀ ਨੂੰ ਹਰਾਇਆ। ਇਸੇ ਤਰ੍ਹਾਂ ਸਾਲ 2014 ਵਿਚ ਵੀ ਕਾਂਗਰਸ ਹੀ ਜਿੱਤੀ। 2014 ਦੇ ਨਤੀਜਿਆਂ ਵਿਚ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਿੱਤੇ ਤੇ ਉਹਨਾਂ ਨੂੰ 47.94 ਫੀਸਦੀ ਵੋਟਾਂ ਪਈਆਂ ਸਨ ਉਹਨਾਂ ਨੇ ਭਾਜਪਾ ਦੇ ਅਰੁਣ ਜੇਤਲੀ ਨੂੰ ਹਰਾਇਆ ਸੀ।
ਅਰੁਣ ਜੇਤਲੀ ਨੂੰ ਸਿਰਫ਼ 37.74 ਫੀਸਦੀ ਵੋਟਾਂ ਮਿਲੀਆਂ ਸਨ। ਸਾਲ 2009 ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੌਰਾਨ ਅੰਮ੍ਰਿਤਸਰ ਸੀਟ 'ਤੇ ਭਾਜਪਾ ਨੇ ਕਬਜ਼ਾ ਕੀਤਾ ਸੀ ਕਿਉਂਕਿ ਉਸ ਸਮੇਂ ਭਾਜਪਾ ਵੱਲੋਂ ਇਸ ਸੀਟ 'ਤੇ ਨਵਜੋਤ ਸਿੰਘ ਸਿੱਧੂ ਨੇ ਚੋਣ ਲੜੀ ਸੀ ਤੇ ਉਹਨਾਂ ਨੂੰ 47.94 ਫੀਸਦੀ ਵੋਟਾਂ ਮਿਲੀਆਂ ਸਨ। ਨਵਜੋਤ ਸਿੱਧੂ ਨੇ ਕਾਂਗਰਸ ਦੇ ਓਪੀ ਸੋਨੀ ਨੂੰ ਹਰਾਇਆ ਸੀ। ਓਪੀ ਸੋਨੀ ਨੂੰ 47.29 ਫੀਸਦੀ ਵੋਟਾਂ ਮਿਲੀਆਂ ਸਨ।
ਜੇ ਗੱਲ ਆਪ ਦੀ ਕੀਤੀ ਜਾਵੇ ਤਾਂ ਆਪ ਇਸ ਜ਼ਿਲ੍ਹੇ ਵਿਚੋਂ ਇਕ ਵਾਰ ਵੀ ਨਹੀਂ ਜਿੱਤ ਸਕੀ। ਇਸ ਦੇ ਨਾਲ ਹੀ ਦੱਸ ਦਈਏ ਕਿ 2017 ਵਿਚ ਲੋਕ ਸਭਾ ਜ਼ਿਮਨੀ ਚੋਣ ਵੀ ਹੋਈ ਸੀ ਜਿਸ ਵਿਚ ਵੀ ਕਾਂਗਰਸ ਜਿੱਤੀ ਸੀ। ਇਸ ਮੌਕੇ ਗੁਰਜੀਤ ਔਜਲਾ ਨੇ ਚੋਣ ਲੜੀ ਸੀ ਤੇ ਉਹਨਾਂ ਨੇ ਭਾਜਪਾ ਦੇ ਰਜਿੰਦਰ ਛੀਨਾ ਨੂੰ ਹਰਾਇਆ ਸੀ।