Punjab Congress News: ਆਖਰ ਮੰਨ ਗਏ ਦਲਵੀਰ ਸਿੰਘ ਗੋਲਡੀ! ਕਿਹਾ, ‘ਪਾਰਟੀ ਜਿਥੇ ਡਿਊਟੀ ਲਗਾਏਗੀ ਤਨਦੇਹੀ ਨਾਲ ਨਿਭਾਵਾਂਗਾ ’
Published : Apr 17, 2024, 5:49 pm IST
Updated : Apr 17, 2024, 5:49 pm IST
SHARE ARTICLE
Punjab Congress leadership at Dalvir Singh Goldy house
Punjab Congress leadership at Dalvir Singh Goldy house

ਸਾਬਕਾ ਵਿਧਾਇਕ ਦੇ ਘਰ ਪਹੁੰਚੇ ਰਾਜਾ ਵੜਿੰਗ, ਰਾਜਿੰਦਰ ਕੌਰ ਭੱਠਲ ਅਤੇ ਸੁਖਪਾਲ ਖਹਿਰਾ

Punjab Congress News: ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦਿਤੇ ਜਾਣ ਤੋਂ ਬਾਅਦ ਪਾਰਟੀ ਤੋਂ ਨਾਰਾਜ਼ ਸਨ। ਉਨ੍ਹਾਂ ਬੀਤੇ ਦਿਨ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਦੌਰਾਨ ਬੁੱਧਵਾਰ ਨੂੰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।

ਇਸ ਦੌਰਾਨ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ ਗੋਲਡੀ ਨੇ ਐਲਾਨ ਕੀਤਾ ਕਿ ਪਾਰਟੀ ਜਿਥੇ ਵੀ ਉਸ ਦੀ ਡਿਊਟੀ ਲਾਵੇਗੀ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਦਲਵੀਰ ਸਿੰਘ ਗੋਲਡੀ ਦੀ ਪਤਨੀ ਵੀ ਹਾਜ਼ਰ ਸੀ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਸੰਸਦ ਮੈਂਬਰ ਬਣਾ ਕੇ ਭੇਜਣਗੇ।

ਦੱਸ ਦੇਈਏ ਕਿ ਮੰਗਲਵਾਰ ਨੂੰ ਦਲਵੀਰ ਸਿੰਘ ਗੋਲਡੀ ਨੇ ਟਿਕਟ ਨਾ ਮਿਲਣ ਤੋਂ ਬਾਅਦ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਕਾਂਗਰਸ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ। ਇਕ ਪਾਸੇ ਉਨ੍ਹਾਂ ਪਾਰਟੀ ਨੂੰ ਅਪਣੇ ਇਮਾਨਦਾਰ ਵਰਕਰਾਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਦੀ ਸਲਾਹ ਦਿਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਗਾਇਆ ਕਿ ਪਾਰਟੀ ਦਾ ਇਕ ਆਗੂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਗੋਲਡੀ ਨੇ ਖਹਿਰਾ ਨੂੰ ਟਿਕਟ ਮਿਲਣ ਦਾ ਸੁਆਗਤ ਕਰਦਿਆਂ ਹਾਈਕਮਾਨ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੂੰ ਇਹ ਦਸਿਆ ਜਾਵੇ ਕਿ ਵੱਡਾ ਤੇ ਛੋਟਾ ਲੀਡਰ ਕੀ ਹੁੰਦਾ ਹੈ। ਦਲਵੀਰ ਗੋਲਡੀ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਏ ਜਾਣ ਦੇ ਪਾਰਟੀ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਨੇ ਬਹੁਤ ਠੇਸ ਪਹੁੰਚਾਈ ਹੈ ਕਿ ਵੱਡਾ ਲੀਡਰ ਜਾਂ ਛੋਟਾ ਲੀਡਰ ਕੀ ਹੁੰਦਾ ?

ਉਨ੍ਹਾਂ ਕਿਹਾ ਕਿ ਵੱਡਾ ਲੀਡਰ ਪੈਸੇ ਨਾਲ ਮਾਪਿਆ ਜਾਂਦਾ ਜਾਂ ਫਿਰ ਵਫਾਦਰੀ ਨਾਲ ਜਾਂ ਫਿਰ ਵੱਡਾ ਲੀਡਰ ਉਹ ਹੁੰਦਾ ਜਿਸ ਦੇ ਬਾਪ-ਦਾਦੇ ਮੰਤਰੀ ਹੋਣ ਪਰ ਮੈਂ ਤਾਂ ਸਧਾਰਨ ਪਰਿਵਾਰ ਨਾਲ ਸਬੰਧਤ ਹਾਂ, ਮੈਂ ਤਾਂ ਹਮੇਸ਼ਾ ਸੰਘਰਸ਼ ਹੀ ਕੀਤਾ ਤੇ ਪਾਰਟੀ ਨਾਲ ਹਮੇਸ਼ਾ ਵਫ਼ਾਦਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬੰਦੇ ਨੂੰ ਹੀ ਸਜ਼ਾ ਮਿਲਦੀ ਹੈ। 

ਦਲਵੀਰ ਗੋਲਡੀ ਨੇ ਕਿਹਾ ਕਿ ਮੇਰੀ ਟਿਕਟ ਪਹਿਲੀ ਵਾਰ ਨਹੀਂ ਕੱਟੀ ਗਈ। 2012 ਵਿਚ ਪਾਰਟੀ ਨੇ ਟਿਕਟ ਕੱਟੀ ਪਰ ਜਿਸ ਨੂੰ ਟਿਕਟ ਦਿਤੀ ਸੀ ਕਿ ਉਹ ਹੁਣ ਪਾਰਟੀ ਦਾ ਹਿੱਸਾ ਹੈ, ਇਸ ਤੋਂ ਬਾਅਦ 2014 ਦੀ ਜ਼ਿਮਨੀ ਚੋਣ ਵੇਲੇ ਵੀ ਟਿਕਟ ਕੱਟੀ, ਇਸ ਤੋਂ ਬਾਅਦ 2019 ਵੇਲੇ ਟਿਕਟ ਕੱਟੀ ਗਈ। 2022 ਦੀਆਂ ਚੋਣਾਂ ਦੌਰਾਨ ਜਦੋਂ ਮੁੱਖ ਮੰਤਰੀ ਦੇ ਖ਼ਿਲਾਫ਼ ਚੋਣ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਲੋੜ ਹੈ।

ਗੋਲਡੀ ਨੇ ਕਿਹਾ ਸੀ ਕਿ ਉਸ ਨਾਲ ਪਾਰਟੀ ਦੀ ਗੱਲ ਹੋਈ ਸੀ ਕਿ ਤੁਸੀਂ ਸੰਗਰੂਰ ਜ਼ਿਮਨੀ ਚੋਣ ਲੜੋ ਇਸ ਤੋਂ ਬਾਅਦ ਤੁਹਾਨੂੰ 2024 ਦੀ ਲੋਕ ਸਭਾ ਚੋਣ ਲੜਾਈ ਜਾਵੇਗੀ ਪਰ ਹੁਣ ਮੇਰੀ ਟਿਕਟ ਕੱਟ ਦਿਤੀ ਗਈ। ਇਸ ਦੇ ਨਾਲ ਹੀ ਗੋਲਡੀ ਨੇ ਹਾਈਕਮਾਂਡ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਵੀ ਪਾਰਟੀਆਂ ਅਜਿਹੇ ਫ਼ੈਸਲੇ ਲੈਂਦੀਆਂ ਹਨ ਤਾਂ ਇਨਸਾਨ ਦੀ ਕਦਰ ਨੂੰ ਸਮਝਿਆ ਜਾਵੇ, ਕਿਸੇ ਇਨਸਾਨ ਨੂੰ ਧੋਖੇ ਵਿਚ ਨਾ ਰੱਖਿਆ ਜਾਵੇ, ਧੀ-ਪੁੱਤ ਦਾ ਮਜ਼ਾਕ ਨਾ ਬਣਾਓ ਤੇ ਉਸ ਨੂੰ ਧੋਖਾ ਨਾ ਦਿਓ।

 (For more Punjabi news apart from Punjab Congress leadership at Dalvir Singh Goldy house, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement