'ਵੱਡੇ-ਵੱਡੇ ਧਨਾਢ ਆਗੂਆਂ ਦਾ BJP 'ਚ ਸ਼ਾਮਲ ਹੋਣਾ, ਉਸੇ ਤਰ੍ਹਾਂ ਦਾ ਵਰਤਾਰਾ ਜਿਵੇ ਜਰਨਲ ਕੌਲ ਨੇ ਜੰਗ ਦਾ ਸਾਹਮਣਾ ਕਰਨ ਤੋਂ ਬਹਾਨਾ ਬਣਾਇਆ ਸੀ'

By : KOMALJEET

Published : Jan 18, 2023, 4:27 pm IST
Updated : Jan 18, 2023, 4:27 pm IST
SHARE ARTICLE
MP Simranjit Singh Mann (file photo)
MP Simranjit Singh Mann (file photo)

“ਜਦੋਂ ਕਿਸੇ ਮੁਲਕ, ਸਮਾਜ ਜਾਂ ਆਪਣੇ ਲੋਕਾਂ ਉਤੇ ਵੱਡੀ ਭੀੜ ਬਣ ਜਾਵੇ ਤਾਂ ਇਹ ਸੁਹਿਰਦ ਆਗੂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ...

ਫ਼ਤਹਿਗੜ੍ਹ ਸਾਹਿਬ: “ਜਦੋਂ ਕਿਸੇ ਮੁਲਕ, ਸਮਾਜ ਜਾਂ ਆਪਣੇ ਲੋਕਾਂ ਉਤੇ ਵੱਡੀ ਭੀੜ ਬਣ ਜਾਵੇ ਤਾਂ ਇਹ ਸੁਹਿਰਦ ਆਗੂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਜਾਂ ਜੰਗ ਦਾ ਸਾਹਮਣਾ ਕਰਨ ਦੀ ਖੁਦ ਅਗਵਾਈ ਕਰ ਕੇ ਆਪਣੇ ਲੋਕਾਂ ਦੇ ਹੌਸਲੇ ਨੂੰ ਵੀ ਬੁਲੰਦ ਰੱਖਦਾ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਉਸ ਸੰਕਟ ਨੂੰ ਫਤਹਿ ਵੀ ਕਰਦਾ ਹੈ । ਪਰ 1962 ਦੀ ਚੀਨ-ਇੰਡੀਆ ਜੰਗ ਸਮੇਂ ਜਦੋਂ ਦੁਸ਼ਮਣ ਤਾਕਤ ਇੰਡੀਆ ਤੇ ਹਾਵੀ ਹੋ ਗਈ ਸੀ, ਤਾਂ ਉਸ ਸਮੇਂ ਇੰਡੀਅਨ ਆਰਮੀ ਦੇ ਜਰਨਲ ਬ੍ਰਿਜ ਮੋਹਨ ਕੌਲ ਨੇ ਸਾਬਣ ਘੋਲਕੇ ਪੀ ਲਿਆ ਸੀ ਅਤੇ ਆਪ ਜਾ ਕੇ ਹਸਪਤਾਲ ਵਿਚ ਦਾਖਲ ਹੋ ਗਿਆ ਸੀ ਤਾਂ ਕਿ ਸਿਹਤ ਖਰਾਬੀ ਦੇ ਬਹਾਨੇ ਅਧੀਨ ਉਹ ਜੰਗੀ ਮੈਦਾਨ ਵਿਚ ਜਾਣ ਤੋਂ ਬੱਚ ਸਕੇ । 

ਜੋ ਹੁਣੇ ਹੀ ਪੰਜਾਬ ਦੇ ਵੱਡੇ-ਵੱਡੇ ਧਨਾਢ ਸਿਆਸਤਦਾਨਾਂ ਵਲੋਂ ਪੰਜਾਬ ਮਾਰੂ ਅਤੇ ਸਿੱਖ ਕੌਮ ਮਾਰੂ ਭਾਰਤੀ ਜਨਤਾ ਪਾਰਟੀ ਅਤੇ ਸ੍ਰੀ ਮੋਦੀ ਦੀ ਅਗਵਾਈ ਪ੍ਰਵਾਨ ਕ ਰਕੇ ਆਪਣੀਆਂ ਪਿੱਤਰੀ ਪਾਰਟੀਆਂ  ਨੂੰ ਅਲਵਿਦਾ ਕਹਿ ਕੇ ਸ਼ਾਮਲ ਹੋਣ ਦੀ ਹੋੜ ਲੱਗ ਗਈ ਹੈ, ਇਹ ਬਿਲਕੁਲ ਉਸੇ ਤਰ੍ਹਾਂ ਦਾ ਵਰਤਾਰਾ ਹੈ ਜਿਵੇ ਜਰਨਲ ਕੌਲ ਨੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਬਜਾਇ ਸਾਬਣ ਘੋਲਕੇ ਪੀ ਕੇ ਹਸਪਤਾਲ ਦਾਖਲ ਹੋ ਕੇ ਆਪਣੇ ਫਰਜ਼ਾਂ ਨੂੰ ਪੂਰਨ ਕਰਨ ਅਤੇ ਇੰਡੀਅਨ ਆਰਮੀ ਨੂੰ ਧੋਖਾ ਦੇਣ ਦੀ ਗੁਸਤਾਖੀ ਕੀਤੀ ਸੀ ।”

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋਂ ਬਿਨ੍ਹਾਂ ਸਿਰ-ਪੈਰ ਅਤੇ ਹਫੜਾ-ਦਫੜੀ ਦਾ ਸ਼ਿਕਾਰ ਹੋ ਕੇ ਪੰਜਾਬ ਦੇ ਵੱਡੇ-ਵੱਡੇ ਧਨਾਢ ਸਿਆਸਤਦਾਨਾਂ ਵਲੋਂ ਬੀਜੇਪੀ ਵਰਗੀ ਪੰਜਾਬ ਤੇ ਸਿੱਖ ਵਿਰੋਧੀ ਜਮਾਤ ਦੀ ਗੁਲਾਮੀ ਨੂੰ ਪ੍ਰਵਾਨ ਕਰ ਕੇ ਉਸ ਵਿਚ ਸ਼ਾਮਲ ਹੋਣ ਦੀ ਲੱਗੀ ਦੌੜ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । 

ਉਨ੍ਹਾਂ ਕਿਹਾ ਕਿ ਜਦੋਂ ਲੰਮੇ ਸਮੇਂ ਤੋਂ ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ ਆਦਿ ਸਥਾਨਾਂ ਉਤੇ ਸਾਜ਼ਿਸ਼ੀ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਅਪਮਾਨਿਤ ਕਾਰਵਾਈਆ ਦਾ ਸਿੱਖ ਕੌਮ ਨੂੰ ਇਨਸਾਫ ਨਹੀ ਮਿਲ ਰਿਹਾ, 25-25, 30-30 ਸਾਲਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਹੁਕਮਰਾਨ ਰਿਹਾਅ ਨਹੀ ਕਰ ਰਿਹਾ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਦੋਸ਼ੀ ਨਹੀ ਲੱਭੇ ਜਾ ਰਹੇ, ਐਸ.ਜੀ.ਪੀ.ਸੀ. ਦੀ ਬੀਤੇ 11 ਸਾਲਾਂ ਤੋ ਹੁਕਮਰਾਨ ਜਰਨਲ ਚੋਣ ਕਰਵਾਉਣ ਤੋ ਮੁੰਨਕਰ ਹੋ ਰਿਹਾ ਹੈ, ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਇਥੇ ਕੋਈ ਵੀ ਵੱਡਾ ਉਦਯੋਗ ਨਹੀ ਦਿੱਤਾ ਜਾ ਰਿਹਾ, ਲੱਖਾਂ ਦੀ ਗਿਣਤੀ ਵਿਚ ਬੇਰੁਜਗਾਰੀ ਮੂੰਹ ਅੱਡੀ ਖੜ੍ਹੀ ਹੈ, ਪੰਜਾਬ ਦੇ ਕੀਮਤੀ ਪਾਣੀਆ ਅਤੇ ਬਿਜਲੀ ਜ਼ਬਰੀ ਖੋਹੀ ਜਾ ਰਹੀ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀ ਕੀਤੀ ਜਾ ਰਹੀ ।

ਪੰਜਾਬ ਵਿਚ ਪ੍ਰਵਾਸੀ ਮਜਦੂਰਾਂ ਨੂੰ ਇਕ ਵੱਡੀ ਸਾਜ਼ਿਸ਼ ਰਾਹੀਂ ਇਥੇ ਵਸਾ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਘੱਟ ਗਿਣਤੀ ਵਿਚ ਕਰਨ ਦੇ ਮਨਸੂਬਿਆ 'ਤੇ ਅਮਲ ਹੋ ਰਿਹਾ ਹੈ, ਸਾਡੇ ਮਹਾਨ ਵਿਰਸੇ-ਵਿਰਾਸਤ, ਪੰਜਾਬੀ ਬੋਲੀ-ਸੱਭਿਆਚਾਰ ਉਤੇ ਹਮਲੇ ਕਰ ਕੇ ਉਸਨੂੰ ਖਤਮ ਕਰਨ ਦੇ ਅਮਲ ਹੋ ਰਹੇ ਹਨ ਤਾਂ ਅਜਿਹੇ ਅਤਿ ਗੰਭੀਰ ਸਮੇ ਜੇਕਰ ਸਾਡੇ ਪੰਜਾਬ ਦੇ ਇਹ ਸਿੱਖ ਸਿਆਸਤਦਾਨ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸ਼ਾਮਲ ਹੋਣ ਲਈ ਜਰਨਲ ਕੌਂਲ ਦੀ ਤਰ੍ਹਾਂ ਭੱਜ ਰਹੇ ਹਨ, ਫਿਰ ਇਨ੍ਹਾਂ ਸਿਆਸਤਦਾਨਾਂ ਨੂੰ ਕਿਵੇ ਪੰਜਾਬ, ਸਿੱਖ ਕੌਮ ਅਤੇ ਇਨਸਾਨੀਅਤ ਪੱਖੀ ਕਹਿ ਸਕੇਗਾ ? 

ਇਹ ਤਾਂ ਖੁਦ-ਬ-ਖੁਦ ਆਪਣੇ ਆਪ ਨੂੰ ਸੂਬੇ ਦੇ ਨਿਵਾਸੀਆ ਅਤੇ ਆਪਣੇ ਇਖ਼ਲਾਕ ਤੋਂ ਭਗੌੜੇ ਸਾਬਤ ਕਰਨ ਲਈ ਇਕ ਦੂਸਰੇ ਤੋਂ ਅੱਗੇ ਹੋ ਕੇ ਵਿਚਰ ਰਹੇ ਹਨ । ਹੁਣ ਅਜਿਹੀ ਦਿਸ਼ਾਹੀਣ ਲੀਡਰਸਿ਼ਪ ਅਤੇ ਆਪਣੇ ਲੋਕਾਂ ਨੂੰ ਧੋਖਾ ਤੇ ਫਰੇਬ ਦੇਣ ਵਾਲੀ ਲੀਡਰਸ਼ਿਪ ਦਾ ਕੀ ਭਵਿੱਖ ਹੋਵੇਗਾ, ਉਸਦਾ ਅੰਦਾਜ਼ਾ ਪੰਜਾਬ ਦੇ ਨਿਵਾਸੀ ਅਤੇ ਵਿਦਵਾਨ ਖੁਦ ਲਗਾ ਸਕਦੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement