ਖ਼ਬਰਾਂ |

ਤਾਜ਼ਾ |

ਚੋਰਾਂ ਨੂੰ ਪਏ ਮੋਰ, ਨੀਰਵ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ
Published : Mar 18, 2018, 4:04 pm IST
Updated : Jun 25, 2018, 12:25 pm IST
SHARE ARTICLE
nirav modi
nirav modi

ਚੋਰਾਂ ਨੂੰ ਪਏ ਮੋਰ, ਨੀਰਵ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ

ਨਵੀਂ ਦਿੱਲੀ: ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਨਾਲ 12 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਠੱਗੀ ਮਾਰ ਕੇ ਫਰਾਰ ਹੋਏ ਨੀਰਵ ਮੋਦੀ ਦੀਆਂ ਮੁਸ਼ਕਲਾਂ ਹੁਣ ਜਾਂਚ ਕਰ ਰਹੀਆਂ ਏਜੰਸੀਆਂ ਦੇ ਨਾਲ ਕਿਸਾਨਾਂ ਨੇ ਵਧਾ ਦਿਤੀਆਂ ਹਨ। ਮਹਾਰਾਸ਼ਟਰ ਵਿੱਚ ਅਹਿਮਨਗਰ ਜ਼ਿਲ੍ਹੇ ਦੇ ਖੰਡਾਲਾ ਪਿੰਡ ਵਿੱਚ ਕਿਸਾਨਾਂ ਨੇ ਨੀਰਵ ਮੋਦੀ ਦੀ ਤਕਰੀਬਨ 250 ਏਕੜ ਜ਼ਮੀਨ ਉਤੇ ਕਬਜ਼ਾ ਕਰ ਲਿਆ ਹੈ। ਹੁਣ ਕਿਸਾਨ ਇਸ ਜ਼ਮੀਨ ਉੱਤੇ ਇੱਕ ਵਾਰ ਫਿਰ ਤੋਂ ਖੇਤੀ ਕਰਨਗੇ।

nirav modinirav modi

ਤਕਰਬੀਨ 200 ਕਿਸਾਨਾਂ ਨੇ ਨੀਰਵ ਮੋਦੀ ਦੀ ਜ਼ਮੀਨ ‘ਤੇ ਕਬਜ਼ਾ ਕਰਨ ਮਗਰੋਂ ਜਸ਼ਨ ਮਨਾਇਆ। ਖੰਡਾਲਾ ਦੀ ਕਰਜਤ ਤਹਿਸੀਲ ਦੇ ਕਿਸਾਨਾਂ ਦਾ ਦਾਅਵਾ ਹੈ ਕਿ ਕੁਝ ਸਾਲ ਪਹਿਲਾਂ ਨੀਰਵ ਮੋਦੀ ਦੀ ਕੰਪਨੀ ਨੇ ਫਾਇਰਸਟਾਰ ਦੇ ਸੋਲਰ ਪ੍ਰੋਜੈਕਟ ਲਈ ਕਿਸਾਨਾਂ ਤੋਂ ਘੱਟ ਕੀਮਤ ‘ਤੇ ਇਹ ਜ਼ਮੀਨ ਖਰੀਦੀ ਸੀ। ਹੁਣ ਕਿਸਾਨਾਂ ਨੇ ਉਸੇ ਜ਼ਮੀਨ ਉੱਪਰ ਮੁੜ ਕਬਜ਼ਾ ਕਰਕੇ ਆਪਣਾ ਝੰਡਾ ਗੱਢ ਦਿੱਤਾ। ਇੱਕ ਕਿਸਾਨ ਨੇ ਦੱਸਿਆ ਕਿ ਛੇਤੀ ਹੀ ਇਸ ਜ਼ਮੀਨ ‘ਤੇ ਖੇਤੀ ਸ਼ੁਰੂ ਹੋ ਜਾਵੇਗੀ।

nirav modinirav modi

ਅਹਿਮਦਨਗਰ ਦੇ ਕਿਸਾਨਾਂ ਨੇ ਨੀਰਵ ਮੋਦੀ ਉੱਤੇ ਘੁਟਾਲੇਬਾਜ਼ ਹੋਣ ਦੇ ਨਾਲ-ਨਾਲ ਲੈਂਡ ਮਾਫੀਆ ਹੋਣ ਦੇ ਵੀ ਦੋਸ਼ ਲਾਏ। ਕਿਸਾਨਾਂ ਦੇ ਨਾਲ ਪ੍ਰਦਰਸ਼ਨ ਵਿੱਚ ਸਮਾਜਿਕ ਵਰਕਰ ਤੇ ਵਕੀਲ ਕਰਭਾਰੀ ਗਵਲੀ ਨੇ ਦਾਅਵਾ ਕੀਤਾ ਕਿ ਉਸ ਤੋਂ 5000 ਰੁਪਏ ਪ੍ਰਤੀ ਏਕੜ ਦੇ ਮੁੱਲ ਨਾਲ ਜ਼ਮੀਨ ਖਰੀਦੀ ਗਈ ਸੀ, ਜਦਕਿ ਇਸ ਦਾ ਸਰਕਾਰੀ ਮੁੱਲ ਦੇ ਹਿਸਾਬ ਨਾਲ ਮੁਆਵਜ਼ਾ 20 ਲੱਖ ਰੁਪਏ ਏਕੜ ਹੈ।

nirav modinirav modi

ਕਿਸਾਨਾਂ ਨੇ ਜਿਸ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਇਸ ‘ਤੇ ਈਡੀ ਨੇ ਨੀਰਵ ਮੋਦੀ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਉਜਾਗਰ ਹੋਣ ਤੋਂ ਬਾਅਦ ਨੀਰਵ ਤੇ ਉਸ ਦੇ ਮਾਮਾ ਮੇਹੁਲ ਚੌਕਸੀ ਮੁਲਜ਼ਮ ਹਨ। ਸੀ.ਬੀ.ਆਈ, ਈ.ਡੀ. ਤੇ ਹੋਰ ਏਜੰਸੀਆਂ ਉਨ੍ਹਾਂ ਦੇ ਖਿਲਾਫ ਜਾਂਚ ਕਰ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement