
'ਸ਼ਹੀਦਾਂ ਨੂੰ ਜਿੰਨਾ ਸਤਿਕਾਰ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਦਿਤਾ, ਉਨ੍ਹਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ'
ਚੰਡੀਗੜ੍ਹ: ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼ਹੀਦਾਂ ਨੂੰ ਜਿੰਨਾ ਸਤਿਕਾਰ ਹਰਿਆਣਾ ਦੀ ਮੌਜੂਦਾ ਸਰਕਾਰ ਨੇ ਦਿਤਾ, ਉਨ੍ਹਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਕਾਰਗਿਲ ਜੰਗ ਦੇ ਹਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਸਿਰਫ਼ ਰੁਜ਼ਗਾਰ ਦਿੱਤਾ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਵੀ ਦਿੱਤਾ। ਇਹ ਅਜੇ ਵੀ ਉਸੇ ਤਰ੍ਹਾਂ ਹੈ। ਸਰਕਾਰ ਸ਼ਹੀਦਾਂ ਲਈ ਕੁਝ ਵੀ ਕਰੇਗੀ ਪਰ ਇਨ੍ਹਾਂ ਗੱਲਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ: 3 ਸਕੀਆਂ ਭੈਣਾਂ ਨੇ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤੇ ਸੋਨ ਤਗਮੇ
ਵਿਜ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਨੀਵੀਰ ਅੰਮ੍ਰਿਤਪਾਲ ਸਿੰਘ ਬਾਰੇ ‘ਵਨ ਨੇਸ਼ਨ-ਵਨ ਸ਼ਹੀਦ’ ਬਾਰੇ ਦਿੱਤੇ ਬਿਆਨ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿਤਾ।
ਇਹ ਵੀ ਪੜ੍ਹੋ: ਪੰਜਾਬ ਦੇ 5 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਜਲੰਧਰ 'ਚ ਕਰਵਾਈ ਜਾਵੇਗੀ ਫੌਜ ਦੀ ਭਰਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਵਾਈਐਲ ਸਬੰਧੀ ਬਹਿਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਬਹਿਸ ਚੱਲ ਰਹੀ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਵੀ ਉੱਪਰ ਸਮਝਦੇ ਹਨ। ਸੁਪਰੀਮ ਕੋਰਟ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
ਉਨ੍ਹਾਂ ਕਿਹਾ ਕਿ ਆਪਸੀ ਬਹਿਸ ਦਾ ਸਮਾਂ ਲੰਘ ਗਿਆ ਹੈ। ਇੰਨੇ ਸਾਲ ਆਪਸੀ ਡਿਬੇਟ ਹੀ ਕੀਤੀ।
ਆਪ (ਪੰਜਾਬ) ਸਹਿਮਤ ਨਹੀਂ ਹੋਏ, ਇਸੇ ਲਈ ਅਸੀਂ (ਹਰਿਆਣਾ) ਸੁਪਰੀਮ ਕੋਰਟ ਗਏ ਅਤੇ ਰਾਸ਼ਟਰਪਤੀ ਤੋਂ ਹਵਾਲਾ ਮੰਗਿਆ। ਸੁਪਰੀਮ ਕੋਰਟ ਨੇ ਹੁਣੇ ਹੀ ਆਪ (ਪੰਜਾਬ) ਨੂੰ ਇੱਕ ਤਾਜ਼ਾ ਫਟਕਾਰ ਦਿੱਤੀ ਹੈ ਤੇ ਇਹ ਫਿਰ ਉਹੀ ਗੱਲਾਂ ਕਰ ਰਹੇ ਹਨ।