PM Modi gets emotional: ਬਚਪਨ ਯਾਦ ਕਰ ਭਾਵੁਕ ਹੋਏ ਪ੍ਰਧਾਨ ਮੰਤਰੀ, “ਕਾਸ਼ ਅਜਿਹੇ ਘਰ ’ਚ ਰਹਿਣ ਦਾ ਮੌਕਾ ਮਿਲਿਆ ਹੁੰਦਾ”
Published : Jan 19, 2024, 1:59 pm IST
Updated : Jan 19, 2024, 1:59 pm IST
SHARE ARTICLE
PM Modi gets emotional discussing PMAY-Urban houses completion in Maharashtra
PM Modi gets emotional discussing PMAY-Urban houses completion in Maharashtra

ਪ੍ਰਧਾਨ ਮੰਤਰੀ ਨੇ ਸੂਬੇ ਵਿਚ ਲਗਭਗ 2,000 ਕਰੋੜ ਰੁਪਏ ਦੇ ਅੱਠ ਅੰਮ੍ਰਿਤ (ਪੁਨਰਜੀਵਨ ਅਤੇ ਸ਼ਹਿਰੀ ਵਿਕਾਸ) ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

PM Modi gets emotional: ਮਹਾਰਾਸ਼ਟਰ ਵਿਚ ਪੀਐਮਏਵਾਈ-ਅਰਬਨ ਯੋਜਨਾ ਤਹਿਤ ਮਕਾਨਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਬਾਰੇ ਵਿਚਾਰ ਵਟਾਂਦਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਪਹਿਲੇ ਦਿਨ ਤੋਂ ਹੀ ਯਤਨ ਕਰ ਰਹੀ ਹੈ ਕਿ ਸ਼੍ਰੀ ਰਾਮ ਦੇ ਆਦਰਸ਼ਾਂ 'ਤੇ ਚੱਲਦੇ ਹੋਏ ਦੇਸ਼ ਵਿਚ ਚੰਗਾ ਸ਼ਾਸਨ ਅਤੇ ਇਮਾਨਦਾਰੀ ਦਾ ਰਾਜ ਹੋਵੇ। ਉਨ੍ਹਾਂ ਲੋਕਾਂ ਨੂੰ 22 ਜਨਵਰੀ ਨੂੰ ‘ਰਾਮ ਜੋਤੀ’ ਦਾ ਪ੍ਰਕਾਸ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਵਿੱਚੋਂ ਗਰੀਬੀ ਦੂਰ ਕਰਨ ਲਈ ਪ੍ਰੇਰਨਾ ਸਰੋਤ ਹੋਵੇਗੀ।

ਇਸ ਦੌਰਾਨ ਪ੍ਰਧਾਨ ਮੰਤਰੀ ਵੀ ਕੁੱਝ ਪਲਾਂ ਲਈ ਭਾਵੁਕ ਹੋ ਗਏ। ਉਨ੍ਹਾਂ ਨੇ ਭਰੇ ਮੰਨ ਨਾਲ ਕਿਹਾ ਕਿ ਕਾਸ਼! ਉਨ੍ਹਾਂ ਨੂੰ ਛੋਟੇ ਹੁੰਦਿਆਂ ਹੀ ਅਜਿਹੇ ਘਰਾਂ ਵਿਚ ਰਹਿਣ ਦਾ ਮੌਕਾ ਮਿਲਦਾ ਸੀ। ਉਨ੍ਹਾਂ ਕਿਹਾ, “ਖੁਸ਼ੀ ਉਦੋਂ ਮਿਲਦੀ ਹੈ ਜਦੋਂ ਲੋਕਾਂ ਦੇ ਸੁਪਨੇ ਸਾਕਾਰ ਹੁੰਦੇ ਹਨ। ਉਨ੍ਹਾਂ ਦਾ ਆਸ਼ੀਰਵਾਦ ਮੇਰੀ ਸੱਭ ਤੋਂ ਵੱਡੀ ਪੂੰਜੀ ਹੈ।'' ਉਨ੍ਹਾਂ ਕਿਹਾ, '' ਮੋਦੀ ਦੀ ਗਾਰੰਟੀ ਦਾ ਮਤਲਬ 'ਗਾਰੰਟੀ ਦੀ ਪੂਰਤੀ ਦੀ ਗਾਰੰਟੀ' ਹੈ। ਭਗਵਾਨ ਰਾਮ ਨੇ ਸਾਨੂੰ ਕੀਤੇ ਵਾਅਦਿਆਂ ਦਾ ਸਨਮਾਨ ਕਰਨਾ ਸਿਖਾਇਆ ਅਤੇ ਅਸੀਂ ਗ਼ਰੀਬਾਂ ਦੀ ਭਲਾਈ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਦੇ ਸਾਰੇ ਟੀਚਿਆਂ ਨੂੰ ਪੂਰਾ ਕਰ ਰਹੇ ਹਾਂ।''

ਪ੍ਰਧਾਨ ਮੰਤਰੀ ਨੇ ਸੂਬੇ ਵਿਚ ਲਗਭਗ 2,000 ਕਰੋੜ ਰੁਪਏ ਦੇ ਅੱਠ ਅੰਮ੍ਰਿਤ (ਪੁਨਰਜੀਵਨ ਅਤੇ ਸ਼ਹਿਰੀ ਵਿਕਾਸ) ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਹ ਮਹਾਰਾਸ਼ਟਰ ਦੇ ਸੋਲਾਪੁਰ ਵਿਚ ਅਟਲ ਮਿਸ਼ਨ ਫਾਰ ਚੇਂਜ) ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਮਹਾਰਾਸ਼ਟਰ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਤਹਿਤ ਪੂਰੇ ਕੀਤੇ ਗਏ 90,000 ਤੋਂ ਵੱਧ ਘਰ ਲਾਭਪਾਤਰੀਆਂ ਨੂੰ ਸਮਰਪਿਤ ਕੀਤੇ।

ਪ੍ਰਧਾਨ ਮੰਤਰੀ ਨੇ ਸੋਲਾਪੁਰ ਵਿਚ ਰਾਏਨਗਰ ਹਾਊਸਿੰਗ ਸੁਸਾਇਟੀ ਦੇ 15,000 ਘਰ ਸਮਰਪਿਤ ਕੀਤੇ, ਜਿਨ੍ਹਾਂ ਦੇ ਲਾਭਪਾਤਰੀਆਂ ਵਿਚ ਹਜ਼ਾਰਾਂ ਹੈਂਡਲੂਮ ਵਰਕਰ, ਵਿਕਰੇਤਾ, ਪਾਵਰ ਲੂਮ ਵਰਕਰ, ਰੈਗਪਿਕਕਰ, ਬੀੜੀ ਵਰਕਰ ਅਤੇ ਡਰਾਈਵਰ ਸ਼ਾਮਲ ਹਨ। ਉਸ ਨੇ ਸਮਾਗਮ ਦੌਰਾਨ ਮਹਾਰਾਸ਼ਟਰ ਵਿਚ 10,000 ਲਾਭਪਾਤਰੀਆਂ ਨੂੰ ਪੀਐਮ-ਸਵਨਿਧੀ ਦੀ ਪਹਿਲੀ ਅਤੇ ਦੂਜੀ ਕਿਸ਼ਤ ਦੀ ਵੰਡ ਦੀ ਸ਼ੁਰੂਆਤ ਵੀ ਕੀਤੀ। 22 ਜਨਵਰੀ ਨੂੰ ਰਾਮ ਜਯੋਤੀ ਜਗਾਉਣ ਲਈ ਘਰ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ 'ਚੋਂ ਗਰੀਬੀ ਨੂੰ ਦੂਰ ਕਰਨ ਲਈ ਪ੍ਰੇਰਨਾ ਸਰੋਤ ਹੋਵੇਗਾ।

ਉਨ੍ਹਾਂ ਕਿਹਾ, ''ਭਗਵਾਨ ਰਾਮ ਨੇ ਉਹ ਕੰਮ ਕੀਤਾ ਜਿਸ ਨਾਲ ਉਨ੍ਹਾਂ ਦੇ ਲੋਕਾਂ ਨੂੰ ਖੁਸ਼ੀ ਮਿਲੀ। ਮੇਰੀ ਸਰਕਾਰ ਗਰੀਬਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਸਮਰਪਿਤ ਹੈ। ਅਸੀਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਸਕੀਮਾਂ ਸ਼ੁਰੂ ਕੀਤੀਆਂ ਹਨ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਭਲਾਈ ਸਕੀਮਾਂ ਵਿਚ ਵਿਚੋਲੇ ਦੀ ਭੂਮਿਕਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਮੋਦੀ ਨੇ ਕਿਹਾ ਕਿ ਘਰਾਂ ਅਤੇ ਪਖਾਨਿਆਂ ਦੇ ਨਿਰਮਾਣ ਵਿਚ 10 ਸਾਲ ਲੱਗ ਗਏ ਕਿਉਂਕਿ ਇਨ੍ਹਾਂ ਸਹੂਲਤਾਂ ਦੀ ਘਾਟ ਗਰੀਬਾਂ, ਖਾਸ ਕਰਕੇ ਔਰਤਾਂ ਲਈ ਅਪਮਾਨਜਨਕ ਸੀ।

ਉਨ੍ਹਾਂ ਕਿਹਾ, ''ਅਸੀਂ ਮੋਦੀ ਦੀ 'ਇੱਜਤ ਕੀ ਗਾਰੰਟੀ' ਨਾਲ ਔਰਤਾਂ ਲਈ 10 ਕਰੋੜ ਤੋਂ ਵੱਧ ਪਖਾਨੇ ਬਣਾਏ ਹਨ ਅਤੇ ਹੁਣ ਤਕ ਚਾਰ ਕਰੋੜ ਤੋਂ ਵੱਧ ਪੱਕੇ ਘਰ ਮੁਹੱਈਆ ਕਰਵਾਏ ਹਨ।'' ਉਨ੍ਹਾਂ ਦੀ ਸਰਕਾਰ ਨੇ ਸਨਮਾਨ 'ਤੇ ਧਿਆਨ ਦਿੱਤਾ ਹੈ। ਲੋਕਾਂ ਨੂੰ ਵੱਡੇ ਸੁਪਨੇ ਦੇਖਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ ਭਾਰਤ ਨੂੰ ‘ਆਤਮ-ਨਿਰਭਰ’ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ , ''ਤੁਹਾਡਾ ਸੁਪਨਾ ਮੇਰਾ ਸੰਕਲਪ ਹੈ ਅਤੇ ਇਹ ਮੋਦੀ ਦੀ ਗਾਰੰਟੀ ਹੈ।'' ਮੋਦੀ ਨੇ ਕਿਹਾ ਕਿ 'ਗਰੀਬੀ ਹਟਾਉ' ਪਹਿਲਾਂ ਸਿਰਫ਼ ਇਕ ਨਾਅਰਾ ਸੀ ਕਿਉਂਕਿ ਸਕੀਮਾਂ ਲਾਭਪਾਤਰੀਆਂ ਤਕ ਨਹੀਂ ਪਹੁੰਚਦੀਆਂ ਸਨ। ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਨੀਅਤ, ਨੀਤੀ ਅਤੇ ਵਫਾਦਾਰੀ ਸਾਫ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਦੀ ਨੀਅਤ ਸਾਫ ਹੈ, ਜਦਕਿ ਨੀਤੀ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਹੈ ਅਤੇ ਵਫਾਦਾਰੀ ਰਾਸ਼ਟਰ ਪ੍ਰਤੀ ਹੈ।

more Punjabi news apart from PM Modi gets emotional discussing PMAY-Urban houses completion in Maharashtra, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement