
ਪ੍ਰਧਾਨ ਮੰਤਰੀ ਨੂੰ ਕਿਹਾ ‘ਰਾਖਸ਼’
Gopal Mandal Controversy: ਅਕਸਰ ਸਿਆਸਤਦਾਨ ਅਪਣੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦੇ ਸਮੇਂ ਸ਼ਬਦਾਂ ਦੀ ਮਰਿਆਦਾ ਨੂੰ ਭੁੱਲ ਜਾਂਦੇ ਹਨ। ਅਜਿਹਾ ਹੀ ਕੁੱਝ ਬਿਹਾਰ ਦੇ ਵਿਧਾਇਕ ਗੋਪਾਲ ਮੰਡਲ ਨਾਲ ਹੋਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਵਿਵਾਦਤ ਬਿਆਨ ਦਿਤਾ ਹੈ। ਇਸ ਸਬੰਧੀ ਉਨ੍ਹਾਂ ਦੀ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਦੀ ਭਾਜਪਾ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਬਿਹਾਰ ਦੇ ਭਾਗਲਪੁਰ ਦੇ ਗੋਪਾਲਪੁਰ ਵਿਧਾਨ ਸਭਾ ਹਲਕੇ ਤੋਂ ਜੇਡੀਯੂ ਦੇ ਵਿਰੋਧੀ ਵਿਧਾਇਕ ਗੋਪਾਲ ਮੰਡਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਰਾਖਸ਼’ ਕਿਹਾ ਹੈ। ਉਨ੍ਹਾਂ ਕਿਹਾ, “ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਵਿਰੁਧ ਨਹੀਂ ਹਾਂ, ਪਰ ਉਹ ਇਕ ਰਾਖਸ਼ ਹਨ। ਇਕ ਦਿਨ ਉਹ ਸਾਰਿਆਂ ਨੂੰ ਨਿਗਲ ਜਾਣਗੇ। ਉਹ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਨਹੀਂ ਹਨ”। ਉਨ੍ਹਾਂ ਕਿਹਾ, “ਮੈਂ ਅੱਜ ਤਕ ਪ੍ਰਧਾਨ ਮੰਤੀਰ ਮੋਦੀ ਦਾ ਨਾਂ ਨਹੀਂ ਸੁਣਿਆ, ਆਖਿਰ ਮੋਦੀ ਕੌਣ ਹੈ?” ਇਹ ਸੁਣ ਕੇ ਭਾਜਪਾ ਆਗੂ ਗੁੱਸੇ 'ਚ ਆ ਗਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗੋਪਾਲ ਮੰਡਲ ਨੇ ਕਿਹਾ, “ਜੇਕਰ ਭਾਜਪਾ ਨੂੰ ਹਰਾਉਣਾ ਹੈ ਤਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣਾ ਬਹੁਤ ਜ਼ਰੂਰੀ ਹੈ। ਸਿਰਫ਼ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾ ਕੇ ਕੰਮ ਨਹੀਂ ਚੱਲੇਗਾ। ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣਾ ਕੇ ਇੰਡੀਆ ਗਠਜੋੜ ਭਾਜਪਾ ਨਾਲ ਮੁਕਾਬਲਾ ਕਰ ਸਕੇਗਾ। ਦੇਸ਼ ਦਾ ਹਰ ਬੱਚਾ ਨਿਤੀਸ਼ ਕੁਮਾਰ ਨੂੰ ਜਾਣਦਾ ਹੈ। ਉਨ੍ਹਾਂ ਨੇ ਦੇਸ਼ ਭਰ ਵਿਚ ਘੁੰਮ ਕੇ ਸਾਰੇ ਵੱਡੇ-ਛੋਟੇ ਨੇਤਾਵਾਂ ਨੂੰ ਇਕਜੁੱਟ ਕੀਤਾ। ਉਹ ਅੱਜ ਤਕ ਵਿਵਾਦਾਂ ਵਿਚ ਨਹੀਂ ਆਏ”।
"Modi rakshas hai, sabko nigal jayega"
Serial offender JDU MLA Gopal Mandal opens his foul mouth again.
No piddi media will object to this because it is against Modi , had anyone said the same about Rahul or Sonia , Ravish and whole piddi lobby would have outraged naked… pic.twitter.com/SSD6Fo1Jjo
ਬਿਹਾਰ ਤੋਂ ਜੇਡੀਯੂ ਵਿਧਾਇਕ ਨੇ ਰਾਹੁਲ ਗਾਂਧੀ ਨੂੰ ਪੜ੍ਹਿਆ ਲਿਖਿਆ ਆਦਮੀ ਦਸਿਆ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ 'ਚ ਪ੍ਰਧਾਨ ਮੰਤਰੀ ਅਹੁਦੇ ਲਈ ਮੱਲਿਕਾਰਜੁਨ ਖੜਗੇ ਦਾ ਨਾਂਅ ਅੱਗੇ ਰੱਖਿਆ ਗਿਆ ਹੈ। ਖੜਗੇ ਨੂੰ ਕੌਣ ਜਾਣਦਾ ਹੈ? ਚੰਗਾ ਹੁੰਦਾ ਜੇਕਰ ਰਾਹੁਲ ਗਾਂਧੀ ਨੂੰ ਉਮੀਦਵਾਰ ਬਣਾਇਆ ਜਾਂਦਾ। ਲੋਕ ਉਨ੍ਹਾਂ ਨੂੰ ਜਾਣਦੇ ਹਨ। ਗਾਂਧੀ ਪ੍ਰਵਾਰ ਰਾਜਨੀਤੀ ਵਿਚ ਸੱਭ ਤੋਂ ਪੁਰਾਣਾ ਹੈ। ਉਹ ਬਹੁਤ ਮਿਹਨਤ ਕਰ ਰਹੇ ਹਨ।
(For more Punjabi news apart from Bihar MLA Gopal Mandal Controversy, stay tuned to Rozana Spokesman)