
ਸਟਾਰ ਪ੍ਰਚਾਰਕਾਂ ਵਿਚ ਰਾਜਾ ਵੜਿੰਗ ਸਮੇਤ ਪੰਜਾਬ ਦੇ ਕਈ ਆਗੂ
ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਡੀਗੜ੍ਹ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਹੈ।
Photo
ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 5 ਫ਼ਰਵਰੀ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਨੇ ਸਿਰਧੜ ਦੀ ਬਾਜ਼ੀ ਲਗਾ ਰੱਖੀ ਹੈ। ਚੋਣਾਂ ਜਿੱਤਣ ਲਈ ਵੱਖ-ਵੱਖ ਪਾਰਟੀਆਂ ਵਲੋਂ ਆਮ ਜਨਤਾ ਨੂੰ ਵੱਖ-ਵੱਖ ਤਰ੍ਹਾਂ ਦੇ ਝਾਂਸੇ ਵੀ ਦਿਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪਾਰਟੀਆਂ ਗਰੰਟੀਆਂ ਦਾ ਨਾਂ ਦੇ ਰਹੀਆਂ ਹਨ।
ਇਸੇ ਤਹਿਤ ਕਾਂਗਰਸ ਨੇ ਜਿੱਥੇ ਪਹਿਲਾਂ ਕੁੱਝ ਗਰੰਟੀਆਂ ਦਾ ਐਲਾਨ ਕੀਤਾ ਉਥੇ ਹੀ ਸਟਾਰ ਪ੍ਰਚਾਰਕਾਂ ਦੀ ਟੀਮ ਵੀ ਮੈਦਾਨ ਵਿਚ ਉਤਾਰ ਦਿਤੀ ਹੈ।