Lok Sabha Elections 2024: ਪੰਜਾਬ ’ਚ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ
Published : Feb 19, 2024, 8:03 am IST
Updated : Feb 19, 2024, 8:41 am IST
SHARE ARTICLE
Lok Sabha Elections 2024
Lok Sabha Elections 2024

ਬੀਜੇਪੀ ਨੂੰ ਜ਼ੀਰੋ ਕਰਨ ਵਾਸਤੇ ‘ਆਪ’ ਤੇ ਕਾਂਗਰਸ ਹਿੰਦੂ ਚਿਹਰੇ ਲੱਭਣ ਲੱਗੇ

Lok Sabha Elections 2024:  ਅਗਲੇ ਮਹੀਨੇ ਦੇ ਦੂਜੇ ਹਫ਼ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਭਾਰਤ ਦੇ ਚੋੋਣ ਕਮਿਸ਼ਨ ਵਲੋਂ ਕੀਤੇ ਜਾਣ ਵਾਲੇ ਐਲਾਨ ਨਾਲ ਬਾਕੀ ਮੁਲਕ ਨਾਲ ਪੰਜਾਬ ਦੀਆਂ 13 ਸੀਟਾਂ ਵਾਸਤੇ ਵੀ ਸੱਤਾਧਾਰੀ ‘ਆਪ’, ਵਿਰੋਧੀ ਧਿਰ ਕਾਂਗਰਸ, ਨੁਕਰੇ ਲੱਗਾ ਅਕਾਲੀ ਦਲ, ਕੇਂਦਰ ਵਿਚ ਸਰਕਾਰੀ ਚਲਾ ਰਹੀ ਭਾਰਤੀ ਜਨਤਾ ਪਾਰਟੀ ਅਤੇ ਦਲਿਤਾਂ ਦੀ ਨੁਮਾਇੰਦਗੀ ਕਰਨ ਦੀ ਦਾਅਵੇਦਾਰ ਬਸਪਾ, ਚੋਰ ਘੜਮਸ ਵਿਚ ਪੂਰੀ ਤਰ੍ਹਾਂ ਪ੍ਰਚਾਰ ਵਿਚ ਜੁਟ ਜਾਣਗੀਆਂ।

ਇਸ ਵਾਰ ਪੰਜਾਬ ਦੀ ਲੋਕ ਸਭਾ ਚੋਣ ਪਹਿਲਾਂ ਨਾਲੋਂ ਵੱਖ ਮੁੱਦੇ ’ਤੇ ਯਾਨੀ ਕੇਵਲ ਤੇ ਕੇਵਲ ਹਿੰਦੂ ਸਿੱਖ ਏਕਤਾ ਸਮੇਤ ਭਗਵਾਂ ਪਾਰਟੀ ਨੂੰ ਹੇਠਾਂ ਰੱਖਣ ਵਾਸਤੇ ਹੀ ਲੜੀ ਜਾਵੇਗੀ ਕਿਉਂਕਿ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਧ ਰਹੀ ਲੋਕਪ੍ਰਿਯਤਾ ਅਤੇ ਦੁਨੀਆਂ ਵਿਚ ਭਾਰਤ ਦੀ ਸਿਖਰ ਤੇ ਪਹੁੰਚ ਰਹੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਪੰਜਾਬ ਦੀ ‘ਆਪ’, ਕਾਂਗਰਸ ਤੇ ਹੋਰ ਗ਼ੈਰ ਭਾਜਪਾ ਜਥੇਬੰਦੀਆਂ ਦਿਨ ਰਾਤ ਕਰਨ ਵਿਚ ਲੱਗੀਆਂ ਹੋਈਆਂ ਹਨ।

ਸਿਆਸੀ ਮਾਹਰ, ਚੋਣ ਵਿਸ਼ਲੇਸ਼ਕ ਇਤਿਹਾਸਕ ਪੜਚੋਲੀਏ, ਆਰਥਕ ਵਿਗਿਆਨੀ ਅਤੇ ਅੰਕੜਾ ਮਾਹਰ ਵਿਚਾਰ ਦਿੰਦੇ ਹਨ ਕਿ ਰਾਹੁਲ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਿਚ ਡੁੱਬ ਰਹੀ ਕਾਂਗਰਸ ਹੁਣ ਪੰਜਾਬ ਵਿਚ ਅਪਣੀ ਹੋਂਦ ਨੂੰ ਬਚਾਉਣ ਲਈ 13 ਸੀਟਾਂ ਵਿਚੋਂ ਘੱਟੋ ਘੱਟ 5 ’ਤੇ ਹਿੰਦੂ ਚਿਹਰੇ ਬਤੌਰ ਉਮੀਦਵਾਰ ਮੈਦਾਨ ਵਿਚ ਉਤਾਰੇਗੀ। ਜਿਨ੍ਹਾਂ ਵਿਚ ਰਾਣਾ ਕੇ.ਪੀ., ਮਨੀਸ਼ ਤਿਵਾੜੀ ਤੇ ਭਾਰਤ ਭੂਸ਼ਣ ਆਸ਼ੂ ਸਮੇਤ 2 ਹੋਰ ਹੋ ਸਕਦੇ ਹਨ। ਇਹ ਮਾਹਰ ਇਹ ਵੀ ਕਹਿ ਰਹੇ ਹਨ ਕਿ ਸੱਤਾਧਾਰੀ ‘ਆਪ’ ਵੀ ਮੌਜੂਦਾ ਵਿਧਾਇਕਾਂ, ਮੰਤਰੀਆਂ ਤੇ ਨਵੇਂ ਲੀਡਰਾਂ ਵਿਚੋਂ ਉਮੀਦਵਾਰ ਚੁਣਨ ਲਈ ਘੱਟੋ ਘੱਟ 3 ਜਾਂ 4 ਹਿੰਦੂ ਚਿਹਰੇ ਲੈ ਸਕਦੇ ਹਨ ਜਿਨ੍ਹਾਂ ਵਿਚ 1 ਔਰਤ ਨੇਤਾ ਵੀ ਹੋ ਸਕਦੀ ਹੈ।

ਇਸੇ ਤਰ੍ਹਾਂ ਅਕਾਲੀ ਦਲ ਦਾ ਗਠਜੋੜ ਜੇ ਬੀਜੇਪੀ ਨਾਲ ਹੋਣਾ ਸੰਭਵ ਹੋ ਸਕਿਆ ਤਾਂ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਸੀਟਾਂ ’ਤੇ ਇਕ ਜਾਂ ਦੋ ਹਿੰਦੂ ਚਿਹਰੇ ਜਿਨ੍ਹਾਂ ਵਿਚੋਂ ਇਕ ਲੇਡੀ ਆਗੂ ਵੀ ਹੋ ਸਕਦੀ ਹੈ, ਲਏ ਜਾ ਸਕਦੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਪਹਿਲਾਂ ਹੀ ਪਟਿਆਲਾ ਸੀਟ ਤੋਂ ਪ੍ਰਚਾਰ ਵਿਚ ਜੁਟ ਗਈ ਹੋਈ ਹੈ। ਜ਼ਿਕਰਯੋਗ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀ ਉਮੀਦਵਾਰ ਚੋਣ ਕਮੇਟੀ ਦੀ ਬੈਠਕ ਵਿਚ ਹਿੰਦੂ ਲੀਡਰਾਂ ਨੂੰ ਪੰਜਾਬ ਵਿਚ ਉਨ੍ਹਾਂ ਦਾ ਬਣਦਾ ਹੱਕ ਦੇਣ ਦਾ ਵਿਚਾਰ ਪਹਿਲਾਂ ਵੀ ਉਠ ਰਿਹਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਚੋਣ ਕਮੇਟੀ ਵਿਚ ਪੰਜਾਬ ਦੇ ਨੇਤਾਵਾਂ ਨੇ ਅਯੋਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਉਪਰੰਤ ਮੋਦੀ ਦੀ ਹਰਮਨ ਪਿਆਰਤਾ ਦੇ ਮੁਕਾਬਲੇ ਹਿੰਦੂਤਵ ਦੇ ਇਨ੍ਹਾਂ ਨੁਕਤਿਆਂ ਨੂੰ ਉਭਾਰਨ ਦੀ ਮਿਸਾਲ ਦਿਤੀ ਸੀ। ਮੌਜੂੁਦਾ ਕਾਂਗਰਸ ਦੀਆਂ ਰਹਿ ਗਈਆਂ 7 ਲੋਕ ਸਭਾ ਸੀਟਾਂ ਵਿਚੋਂ ਹੁਣ ਕੇਵਲ ਇਕ ਸੀਟ ਮਨੀਸ਼ ਤਿਵਾੜੀ ਦੀ ਹਿੰਦੂ ਨੇਤਾ ਦੀ ਹੈ, ਬਾਕੀ 6 ਸਿੱਖ ਲੀਡਰ ਹਨ।

ਦਿਲਚਸਪ ਗੱਲ ਇਹ ਵੀ ਹੈ ਕਿ ਅਯੋਧਿਆ ਵਿਚ 22 ਜਨਵਰੀ ਦੇ ਪ੍ਰਾਣ ਪ੍ਰਤਿਸ਼ਠਾ ਯਾਨੀ ਰਾਮ ਮੰਦਰ ਦੀ ਲਹਿਰ ਦਾ ਅਸਰ ਪੰਜਾਬਦੇ ਲੋਕਾਂ ’ਤੇ ਪੈਣ ਸਕਦਾ ਜਿਥੇ ਬੀਜੇਪੀ ਇਨ੍ਹਾਂ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨਾਲ ਸਮਝੋਤਾ ਕਰਨ ਵਾਸਤੇ ਕਾਹਲੀ ਪਈ ਹੋਈ ਹੈ, ਉਹ ਖ਼ੁਦ ਵੀ ਘੱਟੋ ਘੱਟ ਦੋ ਜਾਂ ਤਿੰਨ ਸੀਟਾਂ ਵਾਸਤੇ ਹਿੰਦੂ ਸਿੱਖ ਜਾਂ ਪਗੜੀਧਾਰੀ ਹਿੰਦੂ ਲੀਡਰਾਂ ਦੀ ਭਾਲ ਵਿਚ ਹੈ। ਨਵਜੋਤ ਸਿੱਧੂ ਨੂੰ ਵੀ ਫਿਰ ਬੀਜੇਪੀ ਨਾਲ ਜੋੜਨ ਦੀ ਕੋਸ਼ਿਸ਼ ਹੈ। ਬੀਜੇਪੀ ਔਰਤ ਵੋਟਰਾਂ ਵਿਚੋਂ ਵੱਡਾ ਹਿੱਸਾ ਅਪਣੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਾਅ ਕੇ ਪੰਜਾਬ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਸਿੱਖ ਏਕਤਾ ਦਾ ਮੁਦਈ ਦਾ ਚਿੰਨ੍ਹ ਬਣ ਕੇ ਕਾਮਯਾਬ ਹੋਣ ਦੇ ਰੋਂਅ ਵਿਚ ਹੈ।

 (For more Punjabi news apart from Selection of candidates for 13 Lok Sabha seats in Punjab, stay tuned to Rozana Spokesman)

Tags: aap

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement