2016 ਤੋਂ ਪਹਿਲਾਂ ਕਿਸੇ ਸਰਜੀਕਲ ਹਮਲੇ ਦਾ ਰੀਕਾਰਡ ਨਹੀਂ : ਫ਼ੌਜ
Published : Aug 27, 2017, 5:03 pm IST
Updated : Jun 25, 2018, 12:10 pm IST
SHARE ARTICLE
Army
Army

ਫ਼ੌਜ ਕੋਲ 29 ਸਤੰਬਰ 2016 ਤੋਂ ਪਹਿਲਾਂ ਹੋਏ ਕਿਸੇ ਸਰਜੀਕਲ ਹਮਲੇ ਦਾ ਰੀਕਾਰਡ ਨਹੀਂ।

ਨਵੀਂ ਦਿੱਲੀ, 27 ਅਗੱਸਤ : ਫ਼ੌਜ ਕੋਲ 29 ਸਤੰਬਰ 2016 ਤੋਂ ਪਹਿਲਾਂ ਹੋਏ ਕਿਸੇ ਸਰਜੀਕਲ ਹਮਲੇ ਦਾ ਰੀਕਾਰਡ ਨਹੀਂ।
ਖ਼ਬਰ ਏਜੰਸੀ ਪੀਟੀਆਈ ਦੀ ਆਰਟੀਆਈ ਤਹਿਤ ਅਰਜ਼ੀ ਦੇ ਜਵਾਬ ਵਿਚ ਫ਼ੌਜ ਨੇ ਇਹ ਗੱਲ ਕਹੀ ਹੈ। ਡੀਜੀਐਮਓ ਨੇ ਜਵਾਬ ਵਿਚ ਕਿਹਾ ਹੈ, 'ਜੇ ਇਸ ਸਮੇਂ ਤੋਂ ਪਹਿਲਾਂ ਕੋਈ ਸਰਜੀਕਲ ਹਮਲਾ ਕੀਤਾ ਵੀ ਗਿਆ ਹੈ ਤਾਂ ਇਹ ਸੈਕਸ਼ਨ ਹੋਰ ਕਿਸੇ ਅਜਿਹੇ ਹਮਲੇ ਦਾ ਰੀਕਾਰਡ ਨਹੀਂ ਰਖਦਾ।' ਇਸ ਤੋਂ ਇਲਾਵਾ ਰਖਿਆ ਮੰਤਰਾਲੇ ਨੂੰ 'ਸਰਜੀਕਲ ਸਟਰਾਈਕ' ਦੀ ਪਰਿਭਾਸ਼ਾ ਵੀ ਪੁੱਛੀ ਗਈ ਸੀ।
ਡੀਜੀਐਮਓ ਨੇ ਜਵਾਬ ਵਿਚ ਕਿਹਾ ਕਿ 'ਖੁਲ੍ਹੇ ਸ੍ਰੋਤ' ਵਿਚ ਉਲਲਭਧ ਜਾਣਕਾਰੀ ਮੁਤਾਬਕ ਸਰਜੀਕਲ ਸਟਰਾਈਕ ਦੀ ਪਰਿਭਾਸ਼ਾ ਹੈ-ਅਜਿਹੀ ਮੁਹਿੰਮ ਜੋ ਵਿਸ਼ੇਸ਼ ਖ਼ੁਫ਼ੀਆ ਸੂਚਨਾ 'ਤੇ ਆਧਾਰਤ ਹੈ, ਕਿਸੇ ਵਾਜਬ ਫ਼ੌਜੀ ਟੀਚੇ 'ਤੇ ਕੇਂਦਰਤ ਹੈ ਅਤੇ ਜਿਸ ਵਿਚ ਹਮਲਾ ਕਰਨ ਵਾਲੀ ਧਿਰ ਦਾ ਬਹੁਤ ਘੱਟ ਨੁਕਸਾਨ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ। ਸੋਚੇ ਸਮਝੇ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਤੇਜ਼ੀ ਨਾਲ ਜਵਾਨ ਵਾਪਸ ਬੇਸ ਵਿਚ ਆ ਜਾਂਦੇ ਹਨ।' (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement