ਕਿਹਾ- 'ਆਪ' ਦੀ ਲੋਕ ਪੱਖੀ ਰਾਜਨੀਤੀ ਤਾਕਤਵਰ ਭਾਜਪਾ ਨੂੰ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਪਿੱਛੇ ਹਟਣ ਲਈ ਮਜਬੂਰ ਕਰ ਸਕਦੀ ਹੈ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ CYSA ਦੇ ਮੁੱਖ ਉਮੀਦਵਾਰ ਆਯੂਸ਼ ਖਟਕੜ PU ਦੇ ਨਵੇਂ ਪ੍ਰਧਾਨ ਬਣ ਗਏ ਹਨ। ਜਿਸ ਤੋਂ ਬਾਅਦ ਪਾਰਟੀ ਵਿਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਮੇਤ ਸੀਨੀਅਰ ਆਗੂਆਂ ਨੇ ਜਿਥੇ ਆਯੂਸ਼ ਨੂੰ ਵਧਾਈ ਦਿਤੀ ਉਥੇ ਹੀ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵੀ ਸੜਿਆ ਹੈ।
ਇਸ ਬਾਰੇ ਸੰਸਦ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ, ''ਪੰਜਾਬ ਯੂਨੀਵਰਸਿਟੀ ਪ੍ਰਧਾਨ ਦੀ ਚੋਣ 'ਚ 'ਆਪ' ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ। ਪੰਜਾਬ ਦੇ ਨੌਜਵਾਨਾਂ ਦਾ 'ਆਪ' ਪ੍ਰਤੀ ਅਥਾਹ ਪਿਆਰ ਹੈ। ਇਹ ਨਤੀਜੇ ਇਕ ਵਾਰ ਫਿਰ ਦਰਸਾਉਂਦੇ ਹਨ ਕਿ 'ਆਪ' ਦੀ ਲੋਕ ਪੱਖੀ, ਵਿਕਾਸ ਪੱਖੀ ਰਾਜਨੀਤੀ ਤਾਕਤਵਰ ਭਾਜਪਾ ਨੂੰ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਪਿੱਛੇ ਹਟਣ ਲਈ ਮਜਬੂਰ ਕਰ ਸਕਦੀ ਹੈ।''
                    
                