20 ਸਾਲ ਬਾਅਦ 14 ਦਸੰਬਰ ਨੂੰ ਮਨਾ ਰਿਹੈ ਸ਼੍ਰੋਮਣੀ ਅਕਾਲੀ ਦਲ ਸਥਾਪਨਾ ਦਿਵਸ
Published : Dec 12, 2017, 10:10 pm IST
Updated : Jul 21, 2018, 12:14 pm IST
SHARE ARTICLE
Sukhbir Singh Badal
Sukhbir Singh Badal

12 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਸਤਾਹੀਣ ਹੋਣ ਬਾਅਦ ਮੁੜ ਪੰਥਕ ਏਜੰਡਾ ਅਪਣਾਉਣ ਜਾ ਰਿਹਾ ਹੈ। ਇਸ ਦਾ ਸੰਕੇਤ ਭਲਕੇ 14

ਅੰਮ੍ਰਿਤਸਰ, 12 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਸਤਾਹੀਣ ਹੋਣ ਬਾਅਦ ਮੁੜ ਪੰਥਕ ਏਜੰਡਾ ਅਪਣਾਉਣ ਜਾ ਰਿਹਾ ਹੈ। ਇਸ ਦਾ ਸੰਕੇਤ ਭਲਕੇ 14 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 20 ਸਾਲ ਬਾਅਦ ਮਨਾਉਣ ਤੋਂ ਸਪੱਸ਼ਟ ਹੋ ਰਿਹਾ ਹੈ। ਇਸ ਵਿਚ ਸ਼ਮੂਲੀਅਤ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਹੋਰ ਸਿੱਖ ਆਗੂ ਕਰ ਰਹੇ ਹਨ। ਸਿਕੰਦਰ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦਾ ਪ੍ਰਧਾਨ ਲੰਮੇ ਸਮੇਂ ਬਾਅਦ ਬਣਾਇਆ ਗਿਆ ਹੈ ਤਾਕਿ ਕਿਸਾਨ ਸੰਗਠਨਾਂ ਦੇ ਅਸਰ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਘੱਟ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਹੈ, ਜੋ ਸਮਰਥਾ ਮੁਤਾਬਕ ਸਰਗਰਮ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਫ਼ਰੰਟ ਜੱਥੇਬੰਦੀਆਂ 'ਚ ਵਿਦਿਆਰਥੀ ਸੰਗਠਨ ਐਸ.ਓ.ਆਈ ਹੈ ਜੋ ਵਿਦਿਅਕ ਅਦਾਰਿਆਂ 'ਚ ਕੋਈ ਠੋਸ ਪ੍ਰਭਾਵ ਛੱਡਣ ਵਿਚ ਅਸਫ਼ਲ ਰਿਹਾ ਹੈ। ਅਜਿਹੀ ਹੀ ਸਥਿਤੀ ਪਾਰਟੀ ਦੇ ਯੂਥ ਅਕਾਲੀ ਦਲ ਦੀ ਹੈ। ਇਸ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ ਸਾਬਕਾ ਮੰਤਰੀ ਦੀ ਅਗਵਾਈ ਹੇਠ ਐਸ ਸੀ ਤੇ ਬੀ ਸੀ ਵਿੰਗ ਦਾ ਪ੍ਰਧਾਨ ਬਣਾਇਆ ਹੈ। ਉਨ੍ਹਾਂ ਦੀਆਂ ਵੀ ਸੀਮਤ ਸਰਗਰਮੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕੰਟਰੋਲ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਹੈ।


ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੰਟਰੋਲ ਹੇਠ ਭਾਵ ਬਾਦਲ ਸਿੱਖ ਸੰਗਠਨਾਂ ਦੀ ਅਗਵਾਈ ਪਿਛਲੇ ਲੰਮੇ ਸਮੇਂ ਤੋਂ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਸਿਆਸੀ ਤੌਰ 'ਤੇ ਸਿੱਖ ਮੁੱਦਿਆਂ ਦੇ ਹਿੱਤਾਂ ਦੀ ਰਾਖੀ ਕਰਨੀ ਹੈ। ਭਾਵ ਕੌਮ ਮੀਰੀ ਪੀਰੀ ਦੇ ਸਿਧਾਂਤ 'ਤੇ ਆਧਾਰਤ ਹੈ। ਸਿੱਖਾਂ ਦੀ ਸਿਆਸਤ ਤੇ ਧਰਮ ਇਕੱਠਾ ਹੈ। ਸਿੱਖੀ ਸਿਧਾਂਤ ਅਨੁਸਾਰ ਧਰਮ ਦਾ ਸਿਆਸਤ ਤੋਂ ਉੱਚਾ ਸਥਾਨ ਹੈ ਪਰ ਸਿੱਖ ਹਲਕੇ ਮਹਿਸੂਸ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਬਾਦਲ ਪਰਵਾਰ ਕੋਲ ਜਾਣ ਕਰ ਕੇ ਉਨ੍ਹਾਂ 10 ਲਗਾਤਾਰ ਰਾਜ ਕੀਤਾ ਹੈ, ਜਿਸ ਕਾਰਨ ਉਹ ਸਿਆਸਤ ਨੂੰ ਧਰਮ ਤੋਂ ਉਪਰ ਲੈ ਗਏ ਹਨ। ਬਾਦਲ ਪਰਵਾਰ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਦੇ ਜਥੇਦਾਰ ਤਾਇਨਾਤ ਕਰਦਾ ਹੈ, ਜਿਨ੍ਹਾਂ ਲਈ ਲਿਫਾਫਾ ਕਲਚਰ ਮਸ਼ੂਹਰ ਰਿਹਾ ਹੈ। ਮੌਜੂਦਾ ਸਿਆਸੀ ਸਥਿਤੀ ਮੁਤਾਬਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਕ ਤੋੜ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦਾ ਮੁੱਖ ਕਾਰਨ ਡੇਰਾ ਸਿਰਸਾ ਸਾਧ ਨੂੰ ਬਿਨ੍ਹਾ ਪੇਸ਼ੀ ਦੇ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਉਣੀ, ਉਨ੍ਹਾਂ ਦੇ ਰਾਜ ਵਿਚ ਬੇਅਦਬੀਆਂ ਹੋਣਾ। ਸਿੱਖ ਮੱਸਲੇ ਉਨ੍ਹਾਂ ਦੇ ਰਾਜ ਭਾਗ ਸਮੇਂ ਵਿਸਾਰੇ ਗਏ ਹਨ। ਇਸ ਵੇਲੇ ਪੰਜਾਬ 'ਚ ਕਾਗਰਸ ਦੀ ਹਕੂਮਤ ਹੈ। ਆਮ ਆਦਮੀ ਪਾਰਟੀ ਕੋਲ ਵਿਰੋਧੀ ਧਿਰ ਦਾ ਦਰਜ਼ਾ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਕੇਵਲ 15 ਵਿਧਾਇਕ ਹੀ ਬਣਾ ਸਕਿਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement