National News: ਕਾਂਗਰਸ ਨੇ ਅਸਾਮ ਸਰਕਾਰ ਦੇ ਸਹਿਯੋਗ ਨਾਲ ‘ਭਾਰਤ ਜੋੜੋ ਨਿਆਂ ਯਾਤਰਾ’ ਦੀਆਂ ਗੱਡੀਆਂ ’ਤੇ ਹਮਲੇ ਦਾ ਦੋਸ਼ ਲਾਇਆ
Published : Jan 20, 2024, 7:19 pm IST
Updated : Jan 20, 2024, 7:19 pm IST
SHARE ARTICLE
Congress accused the attack on vehicles of 'Bharat Jodo Nyan Yatra' News in punjabi
Congress accused the attack on vehicles of 'Bharat Jodo Nyan Yatra' News in punjabi

National News: ‘ਭਾਜਪਾ ਅਤੇ ਇਸ ਦੇ ਨੇਤਾ ‘ਭਾਰਤ ਜੋੜੋ ਨਿਆਂ ਯਾਤਰਾ’ ਨੂੰ ਮਿਲ ਰਹੇ ਸਮਰਥਨ ਤੋਂ ਘਬਰਾ ਗਏ'

Congress accused the attack on vehicles of 'Bharat Jodo Nyan Yatra' News in punjabi  ਕਾਂਗਰਸ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਅਸਾਮ ਦੇ ਲਖੀਮਪੁਰ ’ਚ ‘ਭਾਰਤ ਜੋੜੋ ਨਿਆਂ ਯਾਤਰਾ’ ਨਾਲ ਜੁੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਯਾਤਰਾ ਦੇ ਪੋਸਟਰ ਪਾੜ ਦਿਤੇ ਗਏ, ਜਿਸ ਲਈ  ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੀ ਸੂਬਾ ਸਰਕਾਰ ਜ਼ਿੰਮੇਵਾਰ ਹੈ।  ਮੁੱਖ ਵਿਰੋਧੀ ਪਾਰਟੀ ਨੇ ਇਸ ਘਟਨਾ ਦੇ ਵੀਡੀਉ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਹਮਲਾ ਭਾਜਪਾ ਸਰਕਾਰ ਦੇ ਸਮਰਥਨ ਨਾਲ ਕੀਤਾ ਗਿਆ ਸੀ ਅਤੇ ਇਹ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਭਾਜਪਾ ਦੀ ‘ਘਬਰਾਹਟ’ ਨੂੰ ਦਰਸਾਉਂਦਾ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਅਜਿਹੇ ਹਮਲੇ ਤੋਂ ਨਹੀਂ ਡਰਨ ਵਾਲੇ ਨਹੀਂ ਹਨ। 

ਇਹ ਵੀ ਪੜ੍ਹੋ: Rahul Gandhi News: ਭਾਜਪਾ ਜਾਤ, ਨਸਲ, ਧਰਮ ਦੇ ਨਾਂ ’ਤੇ ਦੇਸ਼ ਨੂੰ ਵੰਡ ਰਹੀ ਹੈ: ਰਾਹੁਲ ਗਾਂਧੀ 

ਖੜਗੇ ਨੇ ਟਵੀਟ ਕੀਤਾ, ‘‘ਅਸੀਂ ਅਸਾਮ ਦੇ ਲਖੀਮਪੁਰ ’ਚ ਭਾਜਪਾ ਦੇ ਗੁੰਡਿਆਂ ਵਲੋਂ ‘ਭਾਰਤ ਜੋੜੋ ਨਿਆਂ ਯਾਤਰਾ’ ਦੀਆਂ ਗੱਡੀਆਂ ’ਤੇ ਕੀਤੇ ਸ਼ਰਮਨਾਕ ਹਮਲੇ ਅਤੇ ਕਾਂਗਰਸ ਪਾਰਟੀ ਦੇ ਬੈਨਰ ਅਤੇ ਪੋਸਟਰ ਪਾੜਨ ਦੀ ਸਖ਼ਤ ਨਿੰਦਾ ਕਰਦੇ ਹਾਂ। ਭਾਜਪਾ ਨੇ ਪਿਛਲੇ 10 ਸਾਲਾਂ ’ਚ ਸੰਵਿਧਾਨ ਰਾਹੀਂ ਭਾਰਤ ਦੇ ਲੋਕਾਂ ਨੂੰ ਦਿਤੇ ਗਏ ਹਰ ਅਧਿਕਾਰ ਅਤੇ ਨਿਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਉਹ (ਭਾਜਪਾ) ਲੋਕਤੰਤਰ ਨੂੰ ਖੋਹ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।’’
ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਅਸਾਮ ਦੀ ਭਾਜਪਾ ਸਰਕਾਰ ਵਲੋਂ ਅਪਣਾਈ ਗਈ ਹਮਲੇ ਅਤੇ ਧਮਕਾਉਣ ਦੀ ਇਸ ਰਣਨੀਤੀ ਤੋਂ ਨਹੀਂ ਡਰੇਗੀ। ਕਾਂਗਰਸ ਪਾਰਟੀ ਇਨ੍ਹਾਂ ਭਾਜਪਾ ਵਰਕਰਾਂ ਵਿਰੁਧ ਢੁਕਵੀਂ ਕਾਨੂੰਨੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: Chandigarh News : ਮੰਤਰੀ ਬਲਕਾਰ ਸਿੰਘ ਨੇ ਸਿਟੀ ਬਿਊਟੀ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ

ਸਾਡੀ ਲੜਾਈ ਅਤੇ ਰਾਹੁਲ ਗਾਂਧੀ ਦੀ ਨਿਆਂ ਪ੍ਰਤੀ ਵਚਨਬੱਧਤਾ ਅਟੁੱਟ ਹੈ।’’ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਇਸ ਘਟਨਾ ਦੀ ਵੀਡੀਉ ਫੁਟੇਜ ਸਾਂਝੀ ਕੀਤੀ ਅਤੇ ਐਕਸ ’ਤੇ ਪੋਸਟ ਕੀਤਾ, ‘‘ਇਸ ਗੱਲ ਦੇ ਹੋਰ ਸਬੂਤ ਦੀ ਲੋੜ ਹੈ ਕਿ ‘ਸੱਭ ਤੋਂ ਭ੍ਰਿਸ਼ਟ ਮੁੱਖ ਮੰਤਰੀ’ ਹਿਮੰਤ ਬਿਸਵਾ ਸਰਮਾ ‘ਭਾਰਤ ਜੋੜੋ ਨਿਆਂ ਯਾਤਰਾ’ ਤੋਂ ਕਿੰਨੇ ਡਰੇ ਹੋਏ ਹਨ? ਦੇਖੋ ਕਿ ਉਨ੍ਹਾਂ ਦੇ ਗੁੰਡੇ ਕਾਂਗਰਸ ਦੇ ਪੋਸਟਰ ਪਾੜ ਰਹੇ ਹਨ ਅਤੇ ਗੱਡੀਆਂ ਤੋੜ ਰਹੇ ਹਨ! ਉਹ ਯਾਤਰਾ ਦੇ ਭਾਰੀ ਪ੍ਰਭਾਵ ਤੋਂ ਇੰਨਾ ਘਬਰਾ ਗਿਆ ਹੈ ਕਿ ਉਹ ਕਿਸੇ ਵੀ ਪੱਧਰ ਤਕ ਡਿੱਗ ਸਕਦਾ ਹੈ।’’

ਕਾਂਗਰਸ ਦੇ ਖਜ਼ਾਨਚੀ ਅਜੇ ਮਾਕਨ ਨੇ ਨਵੀਂ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ, ‘‘ਭਾਜਪਾ ਅਤੇ ਇਸ ਦੇ ਨੇਤਾ ‘ਭਾਰਤ ਜੋੜੋ ਨਿਆਂ ਯਾਤਰਾ’ ਨੂੰ ਮਿਲ ਰਹੇ ਸਮਰਥਨ ਤੋਂ ਘਬਰਾ ਗਏ ਹਨ। ਅਸਾਮ ਦੇ ਲਖੀਮਪੁਰ ’ਚ ਜਿਸ ਤਰ੍ਹਾਂ ਹਮਲਾ ਹੋਇਆ, ਉਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਇਸ ਯਾਤਰਾ ਨੂੰ ਮਿਲ ਰਹੇ ਸਮਰਥਨ ਤੋਂ ਘਬਰਾ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਘਬਰਾਹਟ ਕਾਰਨ ਅਤੇ ਭਾਜਪਾ ’ਚ ਅਪਣੀ ਵਫ਼ਾਦਾਰੀ ਸਾਬਤ ਕਰਨ ਲਈ ਅਜਿਹੀ ਹਰਕਤ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਅਜਿਹੇ ਹਮਲਿਆਂ ਤੋਂ ਡਰੇ ਹੋਏ ਨਹੀਂ ਹਨ। ਯਾਤਰਾ ਜਾਰੀ ਰਹੇਗੀ।
ਮਾਕਨ ਮੁਤਾਬਕ ਕਾਂਗਰਸ ਨੇ ਅਸਾਮ ’ਚ ਸਥਾਨਕ ਪੱਧਰ ’ਤੇ ਐਫ.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਅਸਾਮ ਦੀ ਭਾਜਪਾ ਸਰਕਾਰ ਦੇ ਸਮਰਥਨ ਨਾਲ ਹੋਇਆ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

‘ਭਾਰਤ ਜੋੜੋ ਨਿਆਂ ਯਾਤਰਾ’ ਇਸ ਸਮੇਂ ਅਰੁਣਾਚਲ ਪ੍ਰਦੇਸ਼ ’ਚ ਹੈ ਅਤੇ ਐਤਵਾਰ ਨੂੰ ਦੁਬਾਰਾ ਅਸਾਮ ’ਚ ਦਾਖਲ ਹੋਵੇਗੀ। ਇਹ ਯਾਤਰਾ 67 ਦਿਨਾਂ ’ਚ 6,713 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 15 ਸੂਬਿਆਂ ਦੇ 110 ਜ਼ਿਲ੍ਹਿਆਂ ’ਚੋਂ ਲੰਘੇਗੀ ਅਤੇ 20 ਜਾਂ 21 ਮਾਰਚ ਨੂੰ ਮੁੰਬਈ ’ਚ ਸਮਾਪਤ ਹੋਵੇਗੀ। (ਪੀਟੀਆਈ)

 (For more Punjabi news apart from Congress accused the attack on vehicles of 'Bharat Jodo Nyan Yatra' News in punjabi  , stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement