
ਫਿਰ ਉਹਨਾਂ ਨੂੰ ਅਪਣੇ ਹਾਲ ’ਤੇ ਛੱਡ ਦਿੱਤਾ- ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਬੇਕਾਬੂ ਹੋ ਰਹੀ ਸਥਿਤੀ ਦੇ ਚਲਦਿਆਂ ਦਿੱਲੀ ਵਿਚ ਸੋਮਵਾਰ ਰਾਤ 10 ਵਜੇ ਤੋਂ ਲਾਕਡਾਊਨ ਲਗਾਇਆ ਗਿਆ ਹੈ। ਇਸ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਦਿੱਲੀ ਤੋਂ ਵਾਪਸ ਅਪਣੇ ਗ੍ਰਹਿ ਰਾਜ ਜਾਣ ਵਾਲੇ ਲੋਕਾਂ ਦੀ ਭੀੜ ਬਸ ਸਟੇਸ਼ਨਾਂ ’ਤੇ ਇਕੱਠੀ ਹੋ ਗਈ। ਇਸ ਦੇ ਚਲਦਿਆਂ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਸਰਕਾਰ ’ਤੇ ਹਮਲਾ ਬੋਲਿਆ ਹੈ।
Priyanka Gandhi attacks govt on plight of migrants
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਇਕ ਵਾਰ ਫਿਰ ਉਹਨਾਂ ਨੂੰ ਅਪਣੇ ਹਾਲ ’ਤੇ ਛੱਡ ਦਿੱਤਾ ਹੈ। ਕਾਂਗਰਸ ਨੇਤਾ ਨੇ ਟਵੀਟ ਕੀਤਾ, ‘ਕੋਵਿਡ ਦੀ ਸਥਿਤੀ ਨੂੰ ਦੇਖ ਕੇ ਇਹ ਸਪੱਸ਼ਟ ਸੀ ਕਿ ਸਰਕਾਰ ਨੂੰ ਲਾਕਡਾਊਨ ਆਦਿ ਸਖ਼ਤ ਕਦਮ ਚੁੱਕਣੇ ਪੈਣਗੇ ਪਰ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਵਾਰ ਫਿਰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ। ਕੀ ਇਹ ਤੁਹਾਡੀ ਯੋਜਨਾ ਹੈ?’
Priyanka Gandhi
ਪ੍ਰਿਯੰਕਾ ਗਾਂਧੀ ਨੇ ਅੱਗੇ ਲ਼ਿਖਿਆ, ‘ਨੀਤੀਆਂ ਅਜਿਹੀਆਂ ਹੋਣ ਜੋ ਸਾਰਿਆਂ ਦਾ ਖ਼ਿਆਲ ਰੱਖਣ। ਗਰੀਬਾਂ, ਮਜ਼ਦੂਰਾਂ, ਰੇਹੜੀ ਵਾਲਿਆਂ ਨੂੰ ਨਕਦ ਮਦਦ ਸਮੇਂ ਦੀ ਮੰਗ ਹੈ। ਕ੍ਰਿਪਾ ਇਹ ਕਰੋ’।
Rahul Gandhi
ਰਾਹੁਲ ਗਾਂਧੀ ਨੇ ਵੀ ਕੀਤਾ ਟਵੀਟ
ਇਸੇ ਤਰ੍ਹਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਨ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪ੍ਰਵਾਸੀ ਇਕ ਵਾਰ ਫਿਰ ਜਾ ਰਹੇ ਹਨ। ਅਜਿਹੇ ਵਿਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਪਾਵੇ। ਪਰ ਕੋਰੋਨਾ ਫੈਲਾਉਣ ਲਈ ਜਨਤਾ ਨੂੰ ਦੋਸ਼ ਦੇਣ ਵਾਲੀ ਸਰਕਾਰ ਕੀ ਅਜਿਹਾ ਜਨਤਕ ਸਹਾਇਤਾ ਵਾਲਾ ਕਦਮ ਚੁੱਕੇਗੀ?’ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਆਗੂ ਕੇਂਦਰ ਸਰਕਾਰ ’ਤੇ ਹਮਲੇ ਬੋਲ ਰਹੇ ਹਨ।