Chikkaballapura News : ਮੈਨੂੰ ਸੱਤਾ ਤੋਂ ਹਟਾਉਣ ਲਈ ਦੇਸ਼ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਲੋਕ ਇਕਜੁੱਟ ਹੋ ਗਏ ਹਨ: ਮੋਦੀ 

By : BALJINDERK

Published : Apr 20, 2024, 8:14 pm IST
Updated : Apr 20, 2024, 8:14 pm IST
SHARE ARTICLE
Prime Minister Narendra Modi
Prime Minister Narendra Modi

Chikkaballapura News : ਕਿਹਾ ਕਿ ਆਪਣੇ ਪਰਵਾਰ ਦਾ ਪਾਲਣ-ਪੋਸਣ ਕਰਨ ਲਈ ਮਿਹਨਤ, ਚੁਨੌਤੀਆਂ ਨਾਲ ਨਜਿੱਠਦੇ ਹੋ ਇਹ ਮੈਂ ਆਪਣੇ ਘਰ ’ਚ ਵੀ ਵੇਖਿਆ

Chikkaballapura News : ਚਿੱਕਬੱਲਾਪੁਰ -(ਕਰਨਾਟਕ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਲੋਕ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਇਕੱਠੇ ਹੋ ਗਏ ਹਨ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਮਾਵਾਂ-ਭੈਣਾਂ ਵੱਡੀ ਗਿਣਤੀ ’ਚ ਇੱਥੇ ਆਈਆਂ ਹਨ। ਅਪਣੇ ਪਰਵਾਰ ਦਾ ਪਾਲਣ-ਪੋਸਣ ਕਰਨ ਲਈ ਜਿਸ ਮਿਹਨਤ, ਚੁਨੌਤੀਆਂ ਨਾਲ ਨਜਿੱਠਦੇ ਹੋ, ਮੋਦੀ ਨੇ ਇਹ ਅਪਣੇ ਘਰ ’ਚ ਵੀ ਵੇਖਿਆ ਹੈ।’’

ਇਹ ਵੀ ਪੜੋ:Delhi News : ਨਵੇਂ ਅਪਰਾਧਕ ਨਿਆਂ ਕਾਨੂੰਨ ਸਾਡੇ ਸਮਾਜ ਲਈ ਇਤਿਹਾਸਕ ਪਲ : ਚੀਫ਼ ਜਸਟਿਸ

ਉਨ੍ਹਾਂ ਕਿਹਾ, ‘‘ਦੇਸ਼ ਅਤੇ ਦੁਨੀਆਂ ਦੇ ਤਾਕਤਵਰ ਲੋਕ ਮੈਨੂੰ ਸੱਤਾ ਤੋਂ ਹਟਾਉਣ ਲਈ ਇਕਜੁਟ ਹੋ ਗਏ ਹਨ। ਇਹ ਨਾਰੀ ਸ਼ਕਤੀ ਅਤੇ ਮਾਂ ਸ਼ਕਤੀ ਦਾ ਆਸ਼ੀਰਵਾਦ ਹੈ, ਤੁਹਾਡੀ ਸੁਰੱਖਿਆ ਢਾਲ ਹੈ ਕਿ ਮੋਦੀ ਹਰ ਚੁਨੌਤੀ ਨਾਲ ਟਕਰਾ ਕੇ ਅੱਗੇ ਵਧ ਰਿਹਾ ਹੈ। ਭੈਣਾਂ-ਧੀਆਂ ਦੀ ਸੇਵਾ ਅਤੇ ਸੁਰੱਖਿਆ ਮੋਦੀ ਦੀ ਤਰਜੀਹ ਹੈ।’’
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ 10 ਸਾਲਾਂ ’ਚ 10 ਕਰੋੜ ਔਰਤਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਿਆ ਹੈ ਅਤੇ ਇਕ ਕਰੋੜ ਔਰਤਾਂ ਨੂੰ ‘ਲਖਪਤੀ ਦੀਦੀ’ ਬਣਾਇਆ ਹੈ।

ਇਹ ਵੀ ਪੜੋ:Amravati News :ਨਵਨੀਤ ਰਾਣਾ ਨੇ ‘‘ਨਚਨੀਆਂ’’ ਟਿੱਪਣੀ ਲਈ ਸੰਜੇ ਰਾਉਤ 'ਤੇ ਕੀਤਾ ਪਲਟਵਾਰ

ਚਿੱਕਬੱਲਾਪੁਰ ’ਚ ਸਾਬਕਾ ਮੰਤਰੀ ਕੇ ਸੁਧਾਕਰ ਭਾਜਪਾ ਦੇ ਉਮੀਦਵਾਰ ਹਨ ਜਦਕਿ ਉਸ ਦੀ ਸਹਿਯੋਗੀ ਜਨਤਾ ਦਲ (ਸੈਕੂਲਰ) ਨੇ ਗੁਆਂਢੀ ਕੋਲਾਰ ਸੀਟ ਤੋਂ ਐਮ. ਮਲੇਸ਼ ਬਾਬੂ ਨੂੰ ਮੈਦਾਨ ’ਚ ਉਤਾਰਿਆ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਐਨ.ਡੀ.ਏ. ਦੇ ਹੱਕ ’ਚ ਵੋਟ ਪਈ ਅਤੇ ਭਾਰਤ ਦਾ ਵਿਕਾਸ ਹੋਇਆ। ਵਿਰੋਧੀ ਧਿਰ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਨੇਤਾ ਨਹੀਂ ਹੈ ਅਤੇ ਨਾ ਹੀ ਭਵਿੱਖ ਲਈ ਕੋਈ ਦ੍ਰਿਸ਼ਟੀਕੋਣ ਹੈ ਅਤੇ ਉਨ੍ਹਾਂ ਦਾ ਇਤਿਹਾਸ ਘਪਲਿਆਂ ਨਾਲ ਭਰਿਆ ਪਿਆ ਹੈ।  ਜੇ.ਡੀ. (ਐਸ) ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੀ 90 ਸਾਲ ਦੀ ਉਮਰ ’ਚ ਊਰਜਾ ਦੀ ਪ੍ਰਸ਼ੰਸਾ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹਨ। 

ਇਹ ਵੀ ਪੜੋ:Delhi Building Collapse : ਦਿੱਲੀ ’ਚ ਵਾਪਿਰਆ ਵੱਡਾ ਹਾਦਸਾ ! ਉਸਾਰੀ ਦੌਰਾਨ ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ ਢੇਰੀ  

ਮੋਦੀ ਨੇ ਕਿਹਾ, ‘‘ਕਰਨਾਟਕ ਪ੍ਰਤੀ ਉਨ੍ਹਾਂ (ਦੇਵਗੌੜਾ) ਦੀ ਵਚਨਬੱਧਤਾ, ਅੱਜ ਰਾਜ ਲਈ ਉਨ੍ਹਾਂ ਦੇ ਦਿਲ ਦਾ ਦਰਦ ਅਤੇ ਉਨ੍ਹਾਂ ਦੀ ਆਵਾਜ਼ ’ਚ ਜਨੂੰਨ ਸੂਬੇ ਦੇ ਉੱਜਵਲ ਭਵਿੱਖ ਦਾ ਸਬੂਤ ਹੈ।’’ ਜੇ.ਡੀ. (ਐਸ) ਪਿਛਲੇ ਸਾਲ ਸਤੰਬਰ ’ਚ ਐਨ.ਡੀ.ਏ. ’ਚ ਸ਼ਾਮਲ ਹੋਈ ਸੀ। ਕਰਨਾਟਕ ’ਚ ਲੋਕ ਸਭਾ ਚੋਣਾਂ ਦੋ ਪੜਾਵਾਂ ’ਚ ਹੋਣਗੀਆਂ। ਸੂਬੇ ਦੇ ਦਖਣੀ ਹਿੱਸੇ ਦੀਆਂ 14 ਸੀਟਾਂ ਲਈ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ, ਜਦਕਿ ਬਾਕੀ 14 ਸੀਟਾਂ (ਉੱਤਰੀ ਜ਼ੋਨ) ਲਈ 7 ਮਈ ਨੂੰ ਵੋਟਾਂ ਪੈਣਗੀਆਂ।

(For more news apart from powerful people country and world have united remove me from power: Modi News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement