Amravati News :ਨਵਨੀਤ ਰਾਣਾ ਨੇ ‘‘ਨਚਨੀਆਂ’’ ਟਿੱਪਣੀ ਲਈ ਸੰਜੇ ਰਾਉਤ 'ਤੇ ਕੀਤਾ ਪਲਟਵਾਰ

By : BALJINDERK

Published : Apr 20, 2024, 7:35 pm IST
Updated : Apr 20, 2024, 9:08 pm IST
SHARE ARTICLE
ਨਵਨੀਤ ਰਾਣਾ
ਨਵਨੀਤ ਰਾਣਾ

Amravati News :ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ

Amravati News : ਅਮਰਾਵਤੀ (ਮਹਾਰਾਸ਼ਟਰ), ਅਮਰਾਵਤੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਨਵਨੀਤ ਰਾਣਾ ਨੇ ਸ਼ਿਵ ਸੈਨਾ ਨੂੰ "ਨਚਨੀਆ " ਅਤੇ "ਬਬਲੀ" (ਹਿੰਦੀ ਫ਼ਿਲਮ ਵਿਚ ਇਕ ਠੱਗ ਕਿਰਦਾਰ) ਕਹਿਣ 'ਤੇ ਨੇਤਾ ਸੰਜੇ ਰਾਉਤ ਦੀ ਨਿੰਦਾ ਕੀਤੀ ਹੈ । ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜੋ:Kapurthala News : ਕਪੂਰਥਲਾ ਦੇ ਨਾਇਬ ਤਹਿਸੀਲਦਾਰ ਗੌਰਵ ਉੱਪਲ ਬਣੇ IPS

ਅਦਾਕਾਰਾ ਤੋਂ ਨੇਤਾ ਬਣੀ ਰਾਣਾ ਨੇ ਕਿਹਾ ਕਿ ਰਾਉਤ ਮੁੰਬਈ ਦਾ ਇੱਕ "ਟਿਨ ਟੱਪੜ" (ਕਬਾੜ) ਹੈ ਜੋ ਵੱਖ-ਵੱਖ ਥਾਵਾਂ 'ਤੇ ਜਾਂਦਾ ਹੈ ਅਤੇ ਦੂਜਿਆਂ ਬਾਰੇ ਅਪਮਾਨਜਨਕ ਗੱਲਾਂ ਕਰਦਾ ਹੈ। ਰਾਣਾ ਨੇ ਸ਼ੁੱਕਰਵਾਰ ਨੂੰ ਇਕ ਜਨ ਸਭਾ 'ਚ ਕਿਹਾ, ''ਜੇਕਰ ਉਹ ਅਮਰਾਵਤੀ ਦੀ ਬੇਟੀ ਬਾਰੇ ਇਸ ਤਰ੍ਹਾਂ ਬੋਲਦਾ ਹੈ ਤਾਂ ਇੱਥੋਂ ਦੇ ਲੋਕ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ।''

ਇਹ ਵੀ ਪੜੋ:Chandigarh News : ਸ਼ਰਾਬ ਕਾਰੋਬਾਰੀ ਦੇ ਭਰਾ ਘਰ 2 ਕਿੱਲੋ ਸੋਨਾ ਤੇ 30 ਲੱਖ ਲੁੱਟ ਨੂੰ ਅੰਜ਼ਾਮ ਦੇ ਕੇ ਨੌਕਰ ਹੋਇਆ ਫ਼ਰਾਰ  

ਕੁਝ ਦਿਨ ਪਹਿਲਾਂ ਰਾਉਤ ਨੇ ਕਿਹਾ ਸੀ, ''ਲੋਕ ਸਭਾ ਚੋਣਾਂ ਕਿਸੇ ਡਾਂਸਰ ਜਾਂ ਬਬਲੀ ਨਾਲ ਨਹੀਂ, ਮਹਾਰਾਸ਼ਟਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਲੜਾਈ ਹੈ। ਉਹ ਇੱਕ ਡਾਂਸਰ ਅਦਾਕਾਰਾ ਹੈ, ਜੋ ਕੁਝ ਪਿਆਰ ਭਰੇ ਇਸ਼ਾਰੇ ਕਰੇਗੀ। ਮੈਂ ਉਨ੍ਹਾਂ ਦੇ ਮੋਹ ਵਿਚ ਨਹੀਂ ਫਸਣਾ।
ਰਾਣਾ ਨੇ 2019 ਵਿਚ ਵਿਰੋਧੀ ਧਿਰ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਵਜੋਂ ਅਮਰਾਵਤੀ ਸੀਟ ਜਿੱਤੀ ਸੀ, ਪਰ ਇਸ ਵਾਰ ਉਹ ਭਾਜਪਾ ਦੀ ਟਿਕਟ 'ਤੇ ਲੜ ਰਹੀ ਹੈ।

ਇਹ ਵੀ ਪੜੋ:Delhi Building Collapse : ਦਿੱਲੀ ’ਚ ਵਾਪਿਰਆ ਵੱਡਾ ਹਾਦਸਾ ! ਉਸਾਰੀ ਦੌਰਾਨ ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ ਢੇਰੀ

(For more news apart from Navneet Rana hits back at Sanjay Raut for 'Nachani' comment  News in Punjabi, stay tuned to Rozana Spokesman)

Location: India, Maharashtra, Amravati

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement