Punjab BJP List News: ਪੰਜਾਬ 'ਚ ਅੱਜ ਜਾਰੀ ਹੋ ਸਕਦੀ ਹੈ ਭਾਜਪਾ ਦੀ ਸੂਚੀ, ਇਹ ਨਾਂ ਹੋਇਆ ਫਾਈਨਲ!

By : GAGANDEEP

Published : Apr 20, 2024, 1:31 pm IST
Updated : Apr 20, 2024, 1:31 pm IST
SHARE ARTICLE
Punjab BJP List News in punjabi
Punjab BJP List News in punjabi

Punjab BJP List News: ਪਾਰਟੀ ਹਿੰਦੂ ਚਿਹਰੇ 'ਤੇ ਦਾਅ ਖੇਡਣ ਜਾ ਰਹੀ ਹੈ

Punjab BJP List News in punjabi : ਭਾਜਪਾ ਪੰਜਾਬ ਦੀਆਂ ਬਾਕੀ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕਰ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਨੇ ਮਾਲਵੇ ਦੀ ਸਭ ਤੋਂ ਗਰਮ ਸੀਟ ਸੰਗਰੂਰ ਤੋਂ ਆਪਣਾ ਉਮੀਦਵਾਰ ਚੁਣ ਲਿਆ ਹੈ ਅਤੇ ਇਸ ਵਾਰ ਪਾਰਟੀ ਹਿੰਦੂ ਚਿਹਰੇ 'ਤੇ ਦਾਅ ਖੇਡਣ ਜਾ ਰਹੀ ਹੈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਦਾ ਨਾਂ ਲਗਭਗ ਫਾਈਨਲ ਮੰਨਿਆ ਜਾ ਰਿਹਾ ਹੈ। ਇਸ ਦਾ ਐਲਾਨ ਪਾਰਟੀ ਅੱਜ ਕਿਸੇ ਵੀ ਸਮੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ: Khanna News: ਖੰਨਾ 'ਚ ਪਤਨੀ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਟਿਕਟ ਦਿੱਤੀ ਹੈ। ਹਾਲ ਹੀ ਵਿੱਚ ਕਾਂਗਰਸ ਨੇ ਆਪਣੇ ਸਭ ਤੋਂ ਗਤੀਸ਼ੀਲ ਆਗੂ ਸੁਖਪਾਲ ਖਹਿਰਾ ਨੂੰ ਸੰਗਰੂਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸੰਗਰੂਰ ਤੋਂ ਸਾਬਕਾ ਕੈਬਨਿਟ ਮੰਤਰੀ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ: Tejinder Pal Singh Bittu : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ਵਿਚ ਸ਼ਾਮਲ ਹੋਏ ਤੇਜਿੰਦਰ ਪਾਲ ਸਿੰਘ ਬਿੱਟੂ

ਸੰਗਰੂਰ ਵਿੱਚ 40 ਫੀਸਦੀ ਹਿੰਦੂ ਵੋਟਰ ਹਨ
ਸੰਗਰੂਰ ਸੀਟ 'ਤੇ 40 ਫੀਸਦੀ ਹਿੰਦੂ ਵੋਟਰ ਹਨ, ਜਿਸ ਕਾਰਨ ਕਾਂਗਰਸ ਨੇ 2004 'ਚ ਪਹਿਲੀ ਵਾਰ ਅਰਵਿੰਦ ਖੰਨਾ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਫਿਰ ਸਾਲ 2009 ਵਿੱਚ ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਅਤੇ ਇੱਥੇ ਵੀ ਕਾਂਗਰਸ ਹਿੰਦੂ ਵੋਟ ਬੈਂਕ ਲੈਣ ਵਿੱਚ ਕਾਮਯਾਬ ਰਹੀ। ਵਿਜੇਇੰਦਰ ਸਿੰਗਲਾ 2017 ਵਿੱਚ ਸੰਗਰੂਰ ਤੋਂ ਮੁੜ ਜਿੱਤੇ। ਜੇਕਰ ਗੱਲ ਕਰੀਏ ਤਾਂ 2002 ਤੋਂ ਹੁਣ ਤੱਕ ਸੰਗਰੂਰ ਵਿੱਚ ਹਿੰਦੂ ਉਮੀਦਵਾਰ ਤਿੰਨ ਵਾਰ ਜਿੱਤੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Punjab BJP List News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement