
1955 ਮਾਡਲ ਦੀ ਸਪੋਰਟਸ ਕਾਰ Mercedes-Benz 300 SLR ਨੂੰ ਇਕ ਨਿੱਜੀ ਨਿਲਾਮੀ ਵਿਚ ਕਰੀਬ 1100 ਕਰੋੜ ਰੁਪਏ ($143 ਮਿਲੀਅਨ) ਵਿਚ ਨਿਲਾਮ ਕੀਤਾ ਗਿਆ ਹੈ।
ਲੰਡਨ: ਜੇਕਰ ਲਗਜ਼ਰੀ ਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਰਸੀਡੀਜ਼ ਬੈਂਜ਼ ਦਾ ਨਾਂ ਆਉਂਦਾ ਹੈ। ਜਰਮਨ ਦੀ ਇਸ ਕਾਰ ਕੰਪਨੀ ਦੀ ਇਕ ਕਾਰ ਹਾਲ ਹੀ ਵਿਚ ਨਿਲਾਮ ਹੋਈ ਹੈ। ਇਸ ਤੋਂ ਬਾਅਦ ਮਰਸਡੀਜ਼-ਬੈਂਜ਼ 300 SLR ਦੁਨੀਆ ਦੀ ਸਭ ਤੋਂ ਮਹਿੰਗੀ ਨਿਲਾਮੀ ਵਾਲੀ ਕਾਰ ਬਣ ਗਈ ਹੈ। 1955 ਮਾਡਲ ਦੀ ਸਪੋਰਟਸ ਕਾਰ Mercedes-Benz 300 SLR ਨੂੰ ਇਕ ਨਿੱਜੀ ਨਿਲਾਮੀ ਵਿਚ ਕਰੀਬ 1100 ਕਰੋੜ ਰੁਪਏ ($143 ਮਿਲੀਅਨ) ਵਿਚ ਨਿਲਾਮ ਕੀਤਾ ਗਿਆ ਹੈ। ਖਬਰਾਂ ਮੁਤਾਬਕ ਇਸ ਕਾਰ ਨੂੰ ਅਮਰੀਕੀ ਕਾਰੋਬਾਰੀ ਡੇਵਿਡ ਮੈਕਨੀਲ ਨੇ ਖਰੀਦਿਆ ਹੈ।
Mercedes Benz 300 SLR auctioned at 142 million
ਮਰਸਡੀਜ਼ ਨੇ 1955 ਵਿਚ 300 SLR ਨੂੰ ਤਿਆਰ ਕੀਤਾ ਸੀ। ਕੰਪਨੀ ਨੇ ਮਰਸੀਡੀਜ਼-ਬੈਂਜ਼ 300 ਐਸਐਲਆਰ ਦੇ ਦੋ ਮਾਡਲ ਬਣਾਏ ਸਨ। ਮਰਸੀਡੀਜ਼-ਬੈਂਜ਼ 300 SLR ਆਪਣੀ ਦਿੱਖ ਅਤੇ ਪ੍ਰਦਰਸ਼ਨ ਕਾਰਨ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਅਤੇ ਮਹਿੰਗੀਆਂ ਕਲਾਸਿਕ ਕਾਰਾਂ ਵਿਚੋਂ ਇਕ ਹੈ। ਇਹ ਇਕ ਰੇਸਿੰਗ ਕਾਰ ਹੈ। ਜਿਸ ਦੀ ਦਿੱਖ ਸ਼ਾਨਦਾਰ ਹੈ। ਇਸ 'ਚ 3.0-ਲੀਟਰ ਦਾ ਇੰਜਣ ਹੈ। ਇਸ ਕਾਰ ਦੀ ਟਾਪ ਸਪੀਡ 180 KM/H ਹੈ।
Mercedes Benz 300 SLR auctioned at 142 million
ਮਰਸੀਡੀਜ਼-ਬੈਂਜ਼ 300 SLR ਨੂੰ ਲੋਕ ਪਿਆਰ ਨਾਲ 'ਮੋਨਾ ਲੀਜ਼ਾ ਆਫ ਕਾਰਜ਼' ਵੀ ਕਹਿੰਦੇ ਹਨ। ਕੰਪਨੀ ਨੇ ਨਿਲਾਮੀ ਨੂੰ ਗੁਪਤ ਰੱਖਿਆ ਸੀ ਅਤੇ ਸਿਰਫ 10 ਲੋਕਾਂ ਨੂੰ ਬੁਲਾਇਆ ਗਿਆ ਸੀ ਜੋ ਆਟੋਮੋਬਾਈਲ ਸੈਕਟਰ ਨਾਲ ਜੁੜੇ ਹੋਏ ਸਨ। ਇਸ ਦੀ ਨਿਲਾਮੀ ਸਟਟਗਾਰਟ, ਜਰਮਨੀ ਵਿਚ ਮਰਸੀਡੀਜ਼-ਬੈਂਜ਼ ਮਿਊਜ਼ੀਅਮ ਵਿਚ ਕੀਤੀ ਗਈ ਸੀ। ਇਸ ਨਿਲਾਮੀ ਨੇ ਫੇਰਾਰੀ 250 ਜੀਟੀਓ ਦਾ ਨਿਲਾਮੀ ਰਿਕਾਰਡ ਤੋੜ ਦਿੱਤਾ ਹੈ, ਜੋ 542 ਕਰੋੜ ਰੁਪਏ (70 ਮਿਲੀਅਨ ਡਾਲਰ) ਵਿਚ ਵਿਕੀ ਸੀ।