ਜੇ ਕਾਂਗਰਸ ਅਤੇ ਸਹਿਯੋਗੀ ਜਿੱਤੇ ਹਨ ਤਾਂ ਦੰਗੇ ਅਤੇ ਅੱਤਿਆਚਾਰ ਹੋਣਗੇ : ਅਮਿਤ ਸ਼ਾਹ 
Published : Apr 21, 2024, 8:34 pm IST
Updated : Apr 21, 2024, 8:34 pm IST
SHARE ARTICLE
Amit Shah
Amit Shah

ਧਾਰਾ 370 ਹਟਾਉਣ ਦਾ ਮੁੱਦਾ ਚੁੱਕਣ ’ਤੇ ਇਤਰਾਜ਼ ਜਤਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਆਲੋਚਨਾ ਕੀਤੀ

ਕਟਿਹਾਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ’ਤੇ ਅਤਿਵਾਦ ਦੇ ਮੁੱਦੇ ’ਤੇ ਨਰਮ ਰਵੱਈਆ ਅਪਣਾਉਣ ਅਤੇ ਸਾਧਨਹੀਣ ਜਾਤੀਆਂ ਦੇ ਵਿਕਾਸ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਅਤੇ ਚੇਤਾਵਨੀ ਦਿਤੀ ਕਿ ਉਨ੍ਹਾਂ ਦੀ ਸੱਤਾ ’ਚ ਵਾਪਸੀ ਨਾਲ ਦੇਸ਼ ’ਚ ਗਰੀਬੀ, ਦੰਗੇ, ਅੱਤਿਆਚਾਰ ਅਤੇ ਹਿੰਸਾ ਵਧੇਗੀ। 

ਬਿਹਾਰ ਦੇ ਕਟਿਹਾਰ ਲੋਕ ਸਭਾ ਹਲਕੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਨੇ ਨਰਿੰਦਰ ਮੋਦੀ ਦੇ ਰੂਪ ’ਚ ਦੇਸ਼ ਨੂੰ ਪਹਿਲਾ ਓ.ਬੀ.ਸੀ. ਪ੍ਰਧਾਨ ਮੰਤਰੀ ਦੇਣ ਦਾ ਸਿਹਰਾ ਅਪਣੀ ਪਾਰਟੀ ਨੂੰ ਦਿਤਾ, ਜਿਨ੍ਹਾਂ ਨੇ ਪਰਵਾਰਵਾਦ, ਜਾਤੀਵਾਦ ਅਤੇ ਤੁਸ਼ਟੀਕਰਨ ਦੀ ਸਿਆਸਤ ਨੂੰ ਖਤਮ ਕਰ ਦਿਤਾ ਹੈ। 

ਉਨ੍ਹਾਂ ਕਿਹਾ, ‘‘ਮੋਦੀ ਨੇ ਨਕਸਲਵਾਦ ਦਾ ਖਾਤਮਾ ਕੀਤਾ ਹੈ ਅਤੇ ਅਤਿਵਾਦ ’ਤੇ ਰੋਕ ਲਗਾਈ ਹੈ। ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਅਤਿਵਾਦੀ ਅਪਣੀ ਮਰਜ਼ੀ ਨਾਲ ਹਮਲਾ ਕਰਦੇ ਸਨ ਅਤੇ ਕਿਸੇ ਨੇ ਵੀ ਜਵਾਬੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਕੀਤੀ। ਇਸ ਦੇ ਉਲਟ ਉੜੀ ਅਤੇ ਪੁਲਵਾਮਾ ’ਚ ਹਮਲੇ ਤੋਂ ਤੁਰਤ ਬਾਅਦ ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਏਅਰ ਸਟ੍ਰਾਈਕ ਕੀਤੀ ਗਈ।’’ ਉਨ੍ਹਾਂ ਕਿਹਾ, ‘‘ਸਾਡੇ ਸੁਰੱਖਿਆ ਕਰਮੀਆਂ ਨੇ ਪਾਕਿਸਤਾਨ ’ਚ ਦਾਖਲ ਹੋ ਕੇ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਦਾਖਲ ਹੋ ਕੇ ਮਾਰ ਦਿਤਾ।’’

ਉਨ੍ਹਾਂ ਨੇ ਚੋਣ ਰੈਲੀਆਂ ’ਚ ਧਾਰਾ 370 ਹਟਾਉਣ ਦਾ ਮੁੱਦਾ ਚੁੱਕਣ ’ਤੇ ਇਤਰਾਜ਼ ਜਤਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਿਰਫ ਜੰਮੂ-ਕਸ਼ਮੀਰ ਨਾਲ ਜੁੜਿਆ ਮਾਮਲਾ ਨਹੀਂ ਹੈ ਬਲਕਿ ਪੂਰੇ ਦੇਸ਼ ਨਾਲ ਜੁੜਿਆ ਹੋਇਆ ਹੈ। ਰਾਜਸਥਾਨ ਅਤੇ ਬਿਹਾਰ ਦੇ ਲੋਕਾਂ ਨੇ ਉੱਥੇ ਅਤਿਵਾਦ ਨਾਲ ਲੜਦਿਆਂ ਅਪਣਾ ਖੂਨ ਵਹਾਇਆ ਹੈ। ਹੁਣ ਕਸ਼ਮੀਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਪੂਰੀ ਤਰ੍ਹਾਂ ਜੁੜ ਗਿਆ ਹੈ।

ਕਟਿਹਾਰ ਦੇ ਵੋਟਰਾਂ ਨੂੰ ਸਥਾਨਕ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਦੁਲਾਲ ਚੰਦਰ ਗੋਸਵਾਮੀ ਨੂੰ ਵੋਟ ਦੇਣ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਜਿਤਾਉਣ ’ਚ ਮਦਦ ਕਰਨ ਦੀ ਅਪੀਲ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ‘‘ਜੇ ਤੁਸੀਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਕਾਂਗਰਸ ਨਾਲ ਜਾਂਦੇ ਹੋ ਤਾਂ ਤੁਹਾਨੂੰ ਦੰਗਿਆਂ, ਅੱਤਿਆਚਾਰਾਂ, ਗਰੀਬੀ ਅਤੇ ਭੁੱਖਮਰੀ ਨਾਲ ਨਜਿੱਠਣਾ ਪਵੇਗਾ ਪਰ ਜੇ ਤੁਸੀਂ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਨਾਲ ਜਾਂਦੇ ਹੋ ਤਾਂ ਤੁਹਾਨੂੰ ਡਬਲ ਇੰਜਣ ਸਰਕਾਰ ਦਾ ਲਾਭ ਮਿਲਦਾ ਰਹੇਗਾ।’’

ਉਨ੍ਹਾਂ ਕਿਹਾ ਕਿ ਮੋਦੀ ਦੇ ਸ਼ਾਸਨ ਨੇ ਬਿਹਾਰ ਸਮੇਤ ਪੂਰੇ ਦੇਸ਼ ’ਚ ਵਿਕਾਸ ਕੀਤਾ ਹੈ। ਪਿਛਲੀ ਕਾਂਗਰਸ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬਿਹਾਰ ਲਈ ਕੇਂਦਰੀ ਖਰਚ 2.80 ਲੱਖ ਕਰੋੜ ਰੁਪਏ ਸੀ, ਜਦਕਿ ਮੋਦੀ ਦੇ ਕਾਰਜਕਾਲ ਦੌਰਾਨ ਇਹ ਵਧ ਕੇ 9.23 ਲੱਖ ਕਰੋੜ ਰੁਪਏ ਹੋ ਗਿਆ।

Tags: amit shah

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement