ਗੋਆ ’ਚ ਮੀਂਹ ਕਾਰਨ ਤਬਾਹੀ, ਮੁੰਬਈ ਵੀ ਅਲਰਟ ’ਤੇ

By : JUJHAR

Published : May 21, 2025, 2:32 pm IST
Updated : May 21, 2025, 2:32 pm IST
SHARE ARTICLE
Devastation due to rain in Goa, Mumbai also on alert
Devastation due to rain in Goa, Mumbai also on alert

ਘਰਾਂ ਤੇ ਦੁਕਾਨਾਂ ’ਚ ਵੀ ਭਰਿਆ ਪਾਣੀ

ਮੁੰਬਈ ਤੇ ਗੋਆ ’ਚ ਇਨ੍ਹੀਂ ਦਿਨੀਂ ਹੋ ਰਹੇ ਭਾਰੀ ਮੀਂਹ ਕਾਰਨ ਸਥਿਤੀ ਖ਼ਰਾਬ ਹੈ। ਮੁੰਬਈ ਦੀਆਂ ਕਈ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਜਦੋਂ ਕਿ ਗੋਆ ਵਿਚ ਹੜ੍ਹ ਵਰਗੇ ਹਾਲਾਤ ਹਨ। ਘਰਾਂ ਅਤੇ ਦੁਕਾਨਾਂ ਵਿਚ ਵੀ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਗੋਆ ਵਿਚ ਮੀਂਹ ਕਾਰਨ ਹਾਲਾਤ ਖ਼ਰਾਬ ਹਨ। ਮੰਗਲਵਾਰ ਸ਼ਾਮ ਤੋਂ ਹੋ ਰਹੇ ਭਾਰੀ ਮੀਂਹ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਕਈ ਥਾਵਾਂ ’ਤੇ ਸੜਕਾਂ ਪੂਰੀ ਤਰ੍ਹਾਂ ਛੱਪੜਾਂ ਵਿਚ ਬਦਲ ਗਈਆਂ ਹਨ।

ਤੁਸੀਂ ਜਿੱਧਰ ਵੀ ਦੇਖੋ, ਤੁਹਾਨੂੰ ਸਿਰਫ਼ ਪਾਣੀ ਹੀ ਦਿਖਾਈ ਦਿੰਦਾ ਹੈ। ਜਿਵੇਂ ਹੜ੍ਹ ਆ ਗਿਆ ਹੋਵੇ। ਜੇਕਰ ਮਾਨਸੂਨ ਤੋਂ ਪਹਿਲਾਂ ਗੋਆ ਦੀ ਇਹ ਹਾਲਤ ਹੈ, ਤਾਂ ਮਾਨਸੂਨ ਤੋਂ ਬਾਅਦ ਕੀ ਹੋਵੇਗਾ, ਇਹ ਸੋਚ ਕੇ ਗੋਆ ਦੇ ਲੋਕ ਚਿੰਤਤ ਹਨ। ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ ਦਿਤੀ ਹੈ। ਉੱਤਰੀ ਗੋਆ ਦੇ ਮਾਪੁਸਾ ਅਤੇ ਮੋਰਮੁਗਾਓਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਮੀਂਹ ਕਾਰਨ ਪਣਜੀ ਦੀ ਹਾਲਤ ਵੀ ਖ਼ਰਾਬ ਹੈ। ਸੜਕਾਂ ’ਤੇ ਪਾਣੀ ਭਰਨ ਕਾਰਨ ਵਾਹਨ ਚੱਲ ਨਹੀਂ ਸਕਦੇ ਤੇ ਟਰੈਫਿਕ ਜਾਮ ਹੋ ਗਿਆ ਹੈ। ਗੋਆ ਤੋਂ ਮੀਂਹ ਦੀ ਇਕ ਭਿਆਨਕ ਵੀਡੀਉ ਸਾਹਮਣੇ ਆਈ ਹੈ, ਜਿਸ ਵਿਚ ਇਕ ਆਦਮੀ ਪਾਣੀ ਨਾਲ ਭਰੀ ਸੜਕ ’ਤੇ ਆਪਣੇ ਸਕੂਟਰ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਪਾਣੀ ਦੇ ਵਹਾਅ ਦੇ ਸਾਹਮਣੇ ਉਸ ਦੀ ਡਰਾਈਵਿੰਗ ਹੁਨਰ ਦਾ ਕੋਈ ਫਾਇਦਾ ਨਹੀਂ, ਉਹ ਆਦਮੀ ਸਕੂਟਰ ਸਮੇਤ ਪਾਣੀ ਵਿਚ ਵਹਿ ਜਾਂਦਾ ਹੈ। ਇਸ ਦੌਰਾਨ ਹੋਰ ਵਾਹਨ ਵੀ ਪਾਣੀ ਵਿਚ ਫਸੇ ਹੋਏ ਦੇਖੇ ਗਏ।


ਗੋਆ ਵਿੱਚ ਭਿਆਨਕ ਮੀਂਹ ਅਜੇ ਰੁਕਿਆ ਨਹੀਂ ਹੈ। ਆਈਐਮਡੀ ਨੇ ਬੁੱਧਵਾਰ ਨੂੰ ਮੀਂਹ ਲਈ ਸੰਤਰੀ ਚੇਤਾਵਨੀ ਵੀ ਜਾਰੀ ਕੀਤੀ ਹੈ। ਪਰਨੇਮ ਅਤੇ ਮਾਪੁਸਾਨੇਲ ਵਿਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਕੱਲੇ ਸ਼ਹਿਰ ’ਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੰਗਲਵਾਰ ਨੂੰ ਦਿਨ ਭਰ ਭਾਰੀ ਮੀਂਹ ਪਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement