ਸਿੱਧੂ ਦੇ ਇੰਤਜ਼ਾਰ ਵਿਚ ਥੱਕਿਆ ਵਿਭਾਗ, ਕੈਪਟਨ ਨੇ ਖੁਦ ਕੀਤਾ ਪੈਡਿੰਗ ਕੰਮ
Published : Jun 21, 2019, 11:08 am IST
Updated : Jun 21, 2019, 11:08 am IST
SHARE ARTICLE
captain and sidhu
captain and sidhu

ਊਰਜਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਭਾਗ ਦਾ ਕੰਮ ਨਾ ਸੰਭਾਲਣ ਦੇ ਕਾਰਨ ਮੁੱਖ...

ਚੰਡੀਗੜ: ਊਰਜਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਭਾਗ ਦਾ ਕੰਮ ਨਾ ਸੰਭਾਲਣ ਦੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆ ਕੇ ਨਾ ਸਿਰਫ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਸਗੋਂ 2 ਫਾਇਲਾਂ ‘ਤੇ ਦਸਤਖਤ ਵੀ ਕੀਤੇ। ਸਿੱਧੂ ਦਾ ਇੰਤਜਾਰ ਕਰਕੇ ਥੱਕ ਚੁੱਕੇ ਊਰਜਾ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਕੰਮ ਲਈ ਸਿੱਧੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।

Navjot Singh SidhuNavjot Singh Sidhu

ਬੈਠਕ ਦੌਰਾਨ ਮੁੱਖ ਮੰਤਰੀ ਨੇ ਰਾਜ ਵਿੱਚ ਬਿਜਲੀ ਦੀ ਮੰਗ ਅਤੇ ਆਪੂਰਤੀ ਦੀ ਹਾਲਤ ਦੀ ਸਮੀਖਿਆ ਕੀਤੀ ਅਤੇ ਬਿਜਲੀ ਕੱਟ ਘੱਟ ਕਰਨ  ਦੇ ਨਾਲ ਹੀ ਐਗਰੀਕਲਚਰ ਫੀਡਰ ਨੂੰ 8 ਘੰਟੇ ਬਿਜਲੀ ਦੇਣ ਦੇ ਹੁਕਮ ਦਿੱਤੇ। ਮਹਿਕਮਾਨਾ ਸੂਤਰਾਂ ਦੇ ਮੁਤਾਬਕ ਪੀ.ਐਸ.ਪੀ.ਸੀ.ਐਲ. ਦੇ 2 ਅਧਿਕਾਰੀਆਂ ਨੇ ਵਿਦੇਸ਼ ਯਾਤਰਾ ‘ਤੇ ਜਾਣਾ ਹੈ ਅਤੇ ਨਾਵਾਂ ਮੁਤਾਬਕ ਐਕਸ ਇੰਡੀਆ ਲੀਵ ਸਬੰਧਤ ਵਿਭਾਗ ਦੇ ਮੰਤਰੀ ਵੱਲੋਂ ਹੀ ਕਾਲ ਕੀਤੀ ਜਾਂਦੀ ਹੈ। ਅੱਜ ਮੁੱਖ ਮੰਤਰੀ ਨੇ ਇਨ੍ਹਾਂ ਦੋਨਾਂ ਅਧਿਕਾਰੀਆਂ ਦੀ ਐਕਸ ਇੰਡੀਆ ਲੀਵ ਨੂੰ ਮੰਜ਼ੂਰੀ  ਦੇ ਦਿੱਤੀ।

Navjot Singh SidhuNavjot Singh Sidhu

ਉੱਧਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਇੰਤਜਾਰ ਵਿੱਚ ਦਿੱਲੀ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਵੀ ਸਮਾਂ ਨੀ ਮਿਲਿਆ। ਅੱਜ ਸੰਸਦ ਦੇ ਸੰਯੁਕਤ ਰਾਸ਼ਟਰ ਵਿੱਚ ਰਾਸ਼ਟਰਪਤੀ ਦਾ ਭਾਸ਼ਣ ਸੀ ਲਿਹਾਜਾ ਰਾਹੁਲ ਅਤੇ ਸੋਨੀਆ ਗਾਂਧੀ ਸਮੇਤ ਸਾਰੇ ਸੰਸਦ ਵਿੱਚ ਮੌਜੂਦ ਸਨ। ਪ੍ਰਿਅੰਕਾ ਗਾਂਧੀ ਫਿਲਹਾਲ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ ਲਿਹਾਜਾ ਸਿੱਧੂ ਨੂੰ ਮੁਲਾਕਾਤ ਦਾ ਸਮਾਂ ਨਹੀਂ ਮਿਲ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement