PM ਮੋਦੀ ਦਾ ਰਾਹੁਲ ਗਾਂਧੀ ’ਤੇ ਤੰਜ਼: ਸੱਤਾ ਤੋਂ ਲਾਂਭੇ ਹੋਏ ਲੋਕ ਵਾਪਸੀ ਲਈ ਯਾਤਰਾਵਾਂ ਕੱਢ ਰਹੇ ਨੇ
Published : Nov 21, 2022, 3:03 pm IST
Updated : Nov 21, 2022, 3:03 pm IST
SHARE ARTICLE
PM Modi takes dig at Rahul Gandhi's Bharat Jodo Yatra
PM Modi takes dig at Rahul Gandhi's Bharat Jodo Yatra

ਮੋਦੀ ਨੇ ਇਹ ਵੀ ਕਿਹਾ ਕਿ ਕੁੱਝ ਲੋਕ ਗੁਜਰਾਤ ਦਾ ਨਮਕ ਖਾ ਕੇ ਵੀ ਗੁਜਰਾਤ ਨੂੰ ਗਾਲਾਂ ਕੱਢਦੇ ਹਨ।

 

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਉਹ ਹੁਣ ਸੱਤਾ ਵਿਚ ਆਉਣ ਲਈ ਯਾਤਰਾ ਕੱਢ ਰਹੇ ਹਨ। ਚੋਣਾਂ ਵਾਲੇ ਗੁਜਰਾਤ ਦੇ ਸੁਰੇਂਦਰਨਗਰ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਕੁੱਝ ਲੋਕ ਗੁਜਰਾਤ ਦਾ ਨਮਕ ਖਾ ਕੇ ਵੀ ਗੁਜਰਾਤ ਨੂੰ ਗਾਲਾਂ ਕੱਢਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਕੁੱਲ ਨਮਕ ਉਤਪਾਦਨ ਦਾ 80 ਫੀਸਦੀ ਹਿੱਸਾ ਗੁਜਰਾਤ ਦਾ ਹੈ।

ਮੋਦੀ ਨੇ ਕਿਹਾ ਕਿ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਉਹ ਅੱਜ ਸੱਤਾ 'ਚ ਵਾਪਸੀ ਲਈ ਯਾਤਰਾ ਕੱਢ ਰਹੇ ਹਨ। ਉਹਨਾਂ ਕਿਹਾ ਕਿ ਉਹ ਅਜਿਹਾ ਕਰ ਸਕਦੇ ਹਨ ਪਰ ਉਹ ਉਹਨਾਂ ਲੋਕਾਂ ਨਾਲ ਯਾਤਰਾ ਕਰ ਰਹੇ ਹਨ ਜਿਨ੍ਹਾਂ ਨੇ 40 ਸਾਲਾਂ ਤੋਂ ਗੁਜਰਾਤ ਵਿਚ ਨਰਮਦਾ ਡੈਮ ਪ੍ਰਾਜੈਕਟ ਨੂੰ ਠੱਪ ਰੱਖਿਆ ਸੀ। ਪ੍ਰਧਾਨ ਮੰਤਰੀ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟਕਰ ਦਾ ਜ਼ਿਕਰ ਕਰ ਰਹੇ ਸਨ। ਪਾਟਕਰ ਹਾਲ ਹੀ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਮਦਾ ਡੈਮ ਪ੍ਰਾਜੈਕਟ ਨੂੰ ਚਾਲੀ ਸਾਲਾਂ ਤੱਕ ਠੱਪ ਕਰਨ ਵਾਲਿਆਂ ਨੂੰ ਗੁਜਰਾਤ ਦੇ ਲੋਕ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਗੁਜਰਾਤ ਚੋਣਾਂ ਵਿਚ ਵਿਕਾਸ ਦੀ ਚਰਚਾ ਕਰਨ ਦੀ ਬਜਾਏ ਵਿਰੋਧੀ ਧਿਰ ਕਾਂਗਰਸ ਆਪਣੇ ‘ਸਟੇਟਸ’ ਦਾ ਦਾਅਵਾ ਕਰ ਰਹੀ ਹੈ।

ਉਹਨਾਂ ਕਿਹਾ, “ਪਹਿਲਾਂ ਵੀ ਕਾਂਗਰਸ ਨੇ ਮੇਰੇ ਲਈ ‘ਮੌਤ ਦਾ ਸੌਦਾਗਰ’, ‘ਨੀਚ ਆਦਮੀ’ ਅਤੇ ‘ਨਾਲੀ ਦਾ ਕੀੜਾ’ ਵਰਗੇ ਸ਼ਬਦ ਵਰਤੇ ਹਨ। ਹੁਣ ਚੋਣਾਂ ਵਿਚ ਵਿਕਾਸ ਦੀ ਗੱਲ ਕਰਨ ਦੀ ਬਜਾਏ ਕਾਂਗਰਸੀ ਆਗੂ ਮੈਨੂੰ ਆਪਣਾ ਰੁਤਬਾ ਦਿਖਾਉਣ ਦੀ ਗੱਲ ਕਰਦੇ ਹਨ”। ਮੋਦੀ ਨੇ ਕਿਹਾ ਕਿ ਉਹਨਾਂ ਦਾ ਕੋਈ ਰੁਤਬਾ ਨਹੀਂ ਹੈ ਅਤੇ ਉਹ ਸਿਰਫ਼ ਜਨਤਾ ਦੇ ਸੇਵਕ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement