
ਮੈਂ ਪਟਿਆਲੇ ਤੋਂ ਹੀ ਚੋਣ ਲੜਾਂਗਾ ਅਤੇ 300 ਸਾਲ ਪੁਰਾਣਾ ਆਪਣਾ ਘਰ ਨਹੀਂ ਛੱਡਾਂਗਾ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ।
tweet
ਕੈਪਟਨ ਨੇ ਟਵੀਟ ਕਰ ਕੇ ਐਲਾਨ ਕੀਤਾ ਹੈ ਕਿ ਉਹ ਆਪਣੇ ਜੱਦੀ ਹਲਕੇ ਪਟਿਆਲਾ ਤੋਂ ਹੀ ਚੋਣ ਲੜਨਗੇ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਨਵੀਂ ਪਾਰਟੀ ਨਾਲ ਚੋਣ ਮੈਦਾਨ ਵਿੱਚ ਐਂਟਰੀ ਕੀਤੀ ਹੈ।
Captain Amarinder Singh
ਹੁਣ ਕੈਪਟਨ ਨੇ ਚੋਣ ਲੜਨ ਸਬੰਧੀ ਇੱਕ ਟਵੀਟ ਕੀਤਾ ਹੈ ਅਤੇ ਕਿਹਾ, ''ਮੈਂ ਪਟਿਆਲੇ ਤੋਂ ਹੀ ਚੋਣ ਲੜਾਂਗਾ ਅਤੇ 300 ਸਾਲ ਪੁਰਾਣਾ ਆਪਣਾ ਘਰ ਨਹੀਂ ਛੱਡਾਂਗਾ। ਆਪਣੀ ਸਰਕਾਰ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੇ ਅਧਾਰ 'ਤੇ ਵੋਟਾਂ ਮੰਗਾਂਗਾ।''