ਦਿੱਲੀ 'ਚ ਆਪ ਦੀ ਮੁੜ ਚੜ੍ਹਤ ਨੂੰ ਵੇਖਦਿਆਂ ਅਕਾਲੀ ਦਲ ਨੇ ਘੜੀ ਰਣਨੀਤੀ
Published : Feb 22, 2020, 8:25 am IST
Updated : Feb 22, 2020, 11:19 am IST
SHARE ARTICLE
Photo
Photo

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਤਿੰਨ ਦਰਜਨ ਦੇ ਕਰੀਬ ਉਮੀਦਵਾਰਾਂ ਦੇ ਨਾਂ ਲਗਪਗ ਤੈਅ ਕੀਤੇ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਤੋਂ ਪਹਿਲਾਂ ਦੋ ਵਾਰ ਦੀ ਸਰਕਾਰ ਚਲਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਬੁਰੀ ਤਰ੍ਹਾਂ ਮਾਤ ਖਾਧੀ ਸੀ। ਪਰ ਹੁਣ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਰਹੇ ਹੋਣ ਮੌਕੇ ਵੀ ਇਸ ਸਰਕਾਰ ਪ੍ਰਤੀ ਲੋਕਾਂ ਅੰਦਰ ਭਾਰੀ ਨਿਰਾਸ਼ਾ ਨੂੰ ਵੇਖਦਿਆਂ ਅਕਾਲੀ ਨਿਰਾ ਸੁਖ ਦਾ ਸਾਹ ਲਿਆ ਹੈ। ਪਰ ਇਸੇ ਦੌਰਾਨ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਮੁੜ ਮਜ਼ਬੂਤ ਸਰਕਾਰ ਬਣ ਜਾਣ ਨੇ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਤੋਂ ਨੀਂਦ ਉਡਾ ਦਿੱਤੀ ।

AAP PUNJABPhoto

ਪਿਛਲੇ ਮਹੀਨੇ ਉਪਰੋਥਲੀ ਕੀਤੀਆਂ ਕੋਰ ਕਮੇਟੀ ਬੈਠਕ ਚ ਅਕਾਲੀ ਦਲ ਖ਼ਾਸਕਰ ਪਾਰਟੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਹੁਣੇ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਮਰ ਕੱਸੇ ਕਸ ਲੈਣ ਦੀ ਸਪੱਸ਼ਟ ਤੇ ਸਖ਼ਤ ਹਦਾਇਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਰ ਦਿਤੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਨੇ ਇਸ ਸਬੰਧ ਵਿਚ ਤਿੰਨ ਦਰਜਨ ਦੇ ਕਰੀਬ ਹਲਕਿਆਂ ਦੀ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਹਲਕਿਆਂ ਲਈ ਉਮੀਦਵਾਰ ਵੀ ਹੁਣੇ ਤੋਂ ਲਗਭਗ ਤੈਅ ਕਰ ਦਿਤੇ ਹਨ।

Sukhbir Singh Badal Photo

ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕੇ ਸੁਖਬੀਰ ਸਿੰਘ ਬਾਦਲ ਨੇ ਉੱਚੇਚੇ ਤੌਰ ਤੇ ਉੱਤੇ ਕੁੱਝ ਪੇਸ਼ੇਵਰ ਏਜੰਸੀਆਂ ਰਾਹੀਂ ਪੰਜਾਬ ਵਿਚ ਸਰਵੇ ਵੀ ਕਰਵਾਇਆ ਹੈ। ਇਸ ਸਰਵੇ ਦੀਆਂ ਲੱਭਤਾਂ ਨੂੰ ਆਧਾਰ ਬਣਾਉਂਦੇ ਹੋਏ ਹੀ ਇਹ ਤਿੰਨ ਦਰਜਨ ਦੇ ਕਰੀਬ ਵਿਧਾਨ ਸਭਾ ਹਲਕੇ ਛਾਂਟੇ ਗਏ ਹਨ।

Vikram Singh MajithiaPhoto

ਪਾਰਟੀ ਨੇ ਇਸ ਸਬੰਧ ਵਿੱਚ ਇੱਕ ਫਾਰਮੂਲਾ ਵੀ ਬਣਾਇਆ ਹੈ ਜਿਸ ਦਾ ਆਧਾਰ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਸਿੰਘ ਇਆਲੀ, ਬਿਕਰਮ ਸਿੰਘ ਮਜੀਠੀਆ, ਐਨਕੇ ਸ਼ਰਮਾ ਆਦਿ ਦੇ ਅਕਾਲੀ ਦਲ ਦੇ ਜੇਤੂ ਰਹੇ  ਵਿਧਾਨ ਸਭਾ ਹਲਕਿਆਂ ਦੇ ਆਧਾਰ ਉੱਤੇ ਪਾਰਟੀ ਦੇ ਕਾਡਰ ਨੂੰ ਜਗਾਇਆ ਜਾਵੇਗਾ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਇਸ ਵਾਰ ਮਾਲਵੇ ਨਾਲੋਂ ਮਾਝੇ ਅਤੇ ਦੁਆਬੇ ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ।

Shiromani Akali DalPhoto

ਕਿਉਂਕਿ ਮਾਲਵਾ ਵਿੱਚ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਜ਼ਿਆਦਾ ਜ਼ੋਰ ਰਿਹਾ ਹੈ ਦੂਜਾ ਬਹਿਬਲ ਕਲਾਂ ਅਤੇ ਬਰਗਾੜੀ ਦਾ ਧੱਬਾ ਪਾਰਟੀ ਦੇ ਦਾਮਨ ਤੋਂ ਲੱਥ ਨਹੀਂ ਰਿਹਾ ਹੈ। ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਕਿ ਤਿੰਨ ਸਾਲਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਸ਼ੇਅਰ ਵੀ ਭਾਵੇਂ ਰਤਾ ਵਧਿਆ ਹੈ। ਜ਼ਿਮਨੀ ਚੋਣਾਂ ਵੀ ਪਾਰਟੀ ਜਿੱਤਣ ਲੱਗ ਪਈ ਹੈ।

SGPC Photo

ਲੋਕ ਸਭਾ ਵਿੱਚ ਵੀ ਪਾਰਟੀ ਦੀ ਪਰਫਾਰਮੈਂਸ ਉਮੀਦ ਨਾਲੋਂ ਕਾਫ਼ੀ ਅੱਛੀ ਰਹੀ ਹੈ ਪਰ ਬੇਅਦਬੀ ਅਤੇ ਗੋਲੀ ਕਾਂਡ ਤੋਂ ਪਾਰਟੀ ਨੂੰ ਨਿਜਾਤ ਨਹੀਂ ਮਿਲ ਰਹੀ, ਜਿਸ ਕਰਕੇ ਅਕਾਲੀ ਦਲ ਦੀ ਵੱਧ ਤੋਂ ਵੱਧ ਕੋਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲਮਕਾਈ ਰੱਖਣਾ ਹੈ ਤਾਂ ਜੋ ਟਕਸਾਲੀ ਅਕਾਲੀ ਦਲ ਅਤੇ ਸਾਬਕਾ ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਲਹਿਰ ਸ਼੍ਰੋਮਣੀ ਕਮੇਟੀ ਵਿੱਚ ਦਾਖਲ ਹੋਣ ਚ ਕਾਮਯਾਬ ਨਾ ਹੋ ਜਾਵੇ।

Sukhdev Singh DhindsaPhoto

ਉਧਰ ਦੂਜੇ ਪਾਸੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਅਤੇ ਇਸੇ ਤਹਿਤ ਉਮੀਦਵਾਰ ਤੈਅ ਕਰਦੇ ਹੋਏ ਅਕਾਲੀ ਦਲ ਨੇ ਪਾਰਟੀ ਅਨੁਸ਼ਾਸਨ ਤੇ ਕਰੜਾਈ ਨਾਲ ਜ਼ੋਰ ਦਿੱਤਾ ਹੋਇਆ ਹੈ। ਜਿਸ ਦੀ ਮਿਸਾਲ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੀਆਂ ਬਾਗੀ ਸੁਰਾਂ ਵੇਖਦਿਆਂ ਹੀ ਪਾਰਟੀ ਨੇ ਦੋਵਾਂ ਢੀਂਡਸਾ ਪਿਓ ਪੁੱਤ ਵਿਰੁਧ ਇਕਦਮ ਸਖ਼ਤ ਕਦਮ ਚੁੱਕ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement