'ਆਪ' ਨੇ ਵਿਜੇ ਗੋਇਲ ਦੇ ਅਸਤੀਫ਼ੇ ਦੀ ਕੀਤੀ ਮੰਗ
Published : Aug 18, 2017, 5:01 pm IST
Updated : Jun 25, 2018, 12:06 pm IST
SHARE ARTICLE
aap
aap

ਆਸ਼ੂਤੋਸ਼ ਨੇ ਕਿਹਾ ਹੈ ਕਿ ਵਿਜੇ ਗੋਇਲ ਨੇ ਮੰਤਰੀ ਬਣਨ ਪਿਛੋਂ ਅਪਣੇ ਅਹੁਦੇ ਤੇ ਅਸਰ ਰਸੂਖ ਦੀ ਦੁਰਵਰਤੋਂ ਕਰ

ਨਵੀਂ ਦਿੱਲੀ, 18 ਅਗੱਸਤ (ਅਮਨਦੀਪ ਸਿੰਘ): ਡੀ.ਡੀ.ਏ. ਦੇ ਇਕ ਪਲਾਟ ਨੂੰ ਅਲਾਟ ਕਰਨ ਦੇ ਮਾਮਲੇ ਨੂੰ ਲੈ ਕੇ, ਆਮ ਆਦਮੀ ਪਾਰਟੀ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਵਿਰੁਧ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਗੋਇਲ ਨੇ ਅਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ, ਡੀਡੀਏ ਦੀ ਜ਼ਮੀਨ ਹਾਸਲ ਕੀਤੀ ਹੈ, ਇਸ ਲਈ ਉਹ ਅਪਣੇ ਅਹੁਦੇ ਤੋਂ ਅਸਤੀਫਾ ਦੇਣ।
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਸੀਨੀਅਰ ਆਗੂ ਆਸ਼ੂਤੋਸ਼ ਨੇ ਕਿਹਾ ਹੈ ਕਿ ਵਿਜੇ ਗੋਇਲ ਨੇ ਮੰਤਰੀ ਬਣਨ ਪਿਛੋਂ ਅਪਣੇ ਅਹੁਦੇ ਤੇ ਅਸਰ ਰਸੂਖ ਦੀ ਦੁਰਵਰਤੋਂ ਕਰ ਕੇ, ਨਾਜਾਇਜ਼ ਢੰਗ ਨਾਲ ਸਰਕਾਰੀ ਜ਼ਮੀਨ ਅਪਣੀ ਸੰਸਥਾ ਦੇ ਨਾਮ ਕਰਵਾਈ ਹੈ। ਉੁਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਬਲਕਿ ਜਦ ਗੋਇਲ 2002 ਵਿਚ ਉਸ ਵੇਲੇ ਦੀ ਭਾਜਪਾ ਸਰਕਾਰ ਵਿਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੰਤਰੀ ਸਨ, ਉਦੋਂ ਵੀ ਉਨ੍ਹਾਂ ਅਜਿਹਾ ਹੀ ਤਰੀਕਾ ਅਪਣਾਇਆ ਸੀ। ਹੁਣ ਉਨ੍ਹਾਂ ਨੂੰ ਅਪਣੇ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਨਹੀਂ, ਉਹ ਤੁਰਤ ਅਸਤੀਫਾ ਦੇਣ। ਬੀਤੇ ਕਲ੍ਹ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਡੀ.ਡੀ.ਏ. ਨੇ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ, ਅਖਉਤੀ ਤੌਰ 'ਤੇ ਵਿਜੇ ਗੋਇਲ ਦੀ ਐਨ.ਜੀ.ਓ. ਵਲੋਂ ਚਲਾਏ ਜਾ ਰਹੇ ਆਧਾਰਸ਼ਿਲਾ ਸਕੂਲ, ਡੇਰਾਵਾਲ ਨਗਰ ਦੇ ਨਾਲ ਲੱਗਦੀ ਜ਼ਮੀਨ ਦਾ ਟੁਕੜਾ ਗਰੀਬ ਬੱਚਿਆਂ ਲਈ ਖਿਡੌਣਾ ਬੈਂਕ ਬਨਾਉਣ ਲਈ ਦਿਤਾ ਸੀ। ਜਦ ਕਿ ਉਸ ਇਲਾਕੇ ਵਿਚ ਕੋਈ ਗ਼ਰੀਬ ਝੁੱਗੀ ਝੋਂਪੜੀਆਂ ਵਾਲੇ ਨਹੀਂ ਰਹਿੰਦੇ, ਬਲਕਿ ਮੱਧ ਵਰਗੀ ਪਰਵਾਰ ਰਹਿੰਦੇ ਹਨ ਤੇ ਕੋਈ ਖਿਡੋਣਾ ਬੈਂਕ ਨਹੀਂ ਬਣਾਇਆ ਗਿਆ। ਉਧਰ ਵਿਜੇ ਗੋਇਲ ਨੇ ਇਸ ਸੰਸਥਾ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ। ਅੱਜ ਮੁੜ ਸੋਰਭ ਭਾਰਦਵਾਜ ਨੇ ਕਿਹਾ ਕਿ ਇਸ ਜ਼ਮੀਨ ਬਾਰੇ ਵਿਜੇ ਗੋਇਲ ਮੀਡੀਆ ਵਿਚ ਝੂਠ ਬੋਲ ਰਹੇ ਹਨ ਤੇ ਭਾਜਪਾ ਇਸ ਮੁੱਦੇ 'ਤੇ ਚੁੱਪ ਹੋ ਕੇ, ਬੈਠ ਗਈ ਹੈ। ਉਨ੍ਹਾਂ ਕਿਹਾ ਕਿ ਜੁਲਾਈ 2016 'ਚ ਮੰਤਰੀ ਬਣਨ ਪਿਛੋਂ ਗੋਇਲ ਨੂੰ ਇਹ ਜ਼ਮੀਨ ਸਤੰਬਰ 2016 ਵਿਚ ਅਲਾਟ ਕੀਤੀ ਗਈ ਸੀ, ਮਤਲਬ ਕਿ ਮੰਤਰੀ ਬਣਨ ਪਿਛੋਂ।
ਗੋਇਲ ਦੀ ਜਿਸ ਸੰਸਥਾ ਨੂੰ ਡੀਡੀਏ ਨੇ ਜ਼ਮੀਨ ਦਿਤੀ ਸੀ, ਉਸ ਸੰਸਥਾ ਵਿਚ ਗੋਇਲ ਮੀਤ ਪ੍ਰਧਾਨ ਹਨ ਤੇ ਉਨ੍ਹਾਂ ਦੇ  ਬੱਚੇ ਮੈਂਬਰ ਹਨ ਅਤੇ ਗੋਇਲ ਡੀਡੀਏ ਦੇ ਸਲਾਹਕਾਰ ਮੈਂਬਰ ਵੀ ਹਨ, ਪਰ ਗੋਇਲ ਝੂਠ ਬੋਲ ਰਹੇ ਹਨ ਕਿ ਉਨਾਂ੍ਹ ਦਾ ਸੰਸਥਾ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਹੁਣ ਇਹ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ ਕਿ ਆਧਾਰਸ਼ਿਲਾ ਨਾਮ ਜੂਨੀਅਰ ਵਿੰਗ ਦੇ ਸਕੂਲ ਦੀ ਜ਼ਮੀਨ ਗੋਇਲ ਨੂੰ  ਕਿਸ ਢੰਗ ਨਾਲ ਮਿਲੀ ਸੀ। ਕੀ ਉਹ ਤਾਂ ਵਪਾਰਕ ਹਿੱਤਾਂ ਲਈ ਵਰਤੀ ਵੀ ਜਾ ਸਕਦੀ ਹੈ ਜਾਂ ਨਹੀਂ?

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement