Lok Sabha Elections 2024: ਮੁੱਖ ਮੰਤਰੀ ਕੇਜਰੀਵਾਲ ਕਾਂਗਰਸ ਨੂੰ ਵੋਟ ਪਾਉਣਗੇ ਅਤੇ ਰਾਹੁਲ 'ਆਪ' ਨੂੰ ਵੋਟ ਪਾਉਣਗੇ: ਰਾਘਵ ਚੱਢਾ
Published : May 22, 2024, 10:40 am IST
Updated : May 22, 2024, 10:40 am IST
SHARE ARTICLE
‘Kejriwal will vote for Congress, Rahul will vote for AAP’: Raghav Chadha in first poll meeting
‘Kejriwal will vote for Congress, Rahul will vote for AAP’: Raghav Chadha in first poll meeting

ਰਾਘਵ ਚੱਢਾ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਰਤਾਨੀਆ ਤੋਂ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਇਕ ਜਨ ਸਭਾ ਨੂੰ ਸੰਬੋਧਨ ਕੀਤਾ।

Lok Sabha Elections 2024: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਲੋਕ ਸਭਾ ਚੋਣਾਂ ਵਿਚ ਅਪਣੀ ਪਹਿਲੀ ਜਨਤਕ ਮੀਟਿੰਗ ਵਿਚ ਕਿਹਾ ਕਿ ਜਦੋਂ ਕੌਮੀ ਰਾਜਧਾਨੀ ਵਿਚ ਚੋਣਾਂ ਹੋਣਗੀਆਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਨੂੰ ਵੋਟ ਪਾਉਣਗੇ ਅਤੇ ਰਾਹੁਲ ਗਾਂਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣਗੇ।

ਰਾਘਵ ਚੱਢਾ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਰਤਾਨੀਆ ਤੋਂ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਇਕ ਜਨ ਸਭਾ ਨੂੰ ਸੰਬੋਧਨ ਕੀਤਾ।ਦੱਖਣੀ ਦਿੱਲੀ ਲੋਕ ਸਭਾ ਹਲਕੇ ਤੋਂ ਅਪਣੀ ਪਾਰਟੀ ਦੇ ਉਮੀਦਵਾਰ ਸਹੀਰਾਮ ਪਹਿਲਵਾਨ ਦੇ ਸਮਰਥਨ ਵਿਚ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ, “ਮੈਂ ਇਥੇ ਅਪਣੇ ਭਰਾ ਦਾ ਸਮਰਥਨ ਕਰਨ ਆਇਆ ਹਾਂ, ਨਾ ਸਿਰਫ ਇਸ ਲਈ, ਕਿਉਂਕਿ ਉਹ ਇਕ ਚੰਗਾ ਵਿਅਕਤੀ ਹੈ, ਸਗੋਂ ਇਸ ਲਈ ਵੀ ਹੈ ਕਿਉਂਕਿ ਇਹ ਚੋਣ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਹੈ।

ਰਾਜ ਸਭਾ ਮੈਂਬਰ ਨੇ ਜਨ ਸਭਾ 'ਚ ਕਿਹਾ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੀ ਵੋਟ 'ਤੇ ਨਿਰਭਰ ਕਰਦਾ ਹੈ। 'ਆਪ' ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡਕੁਆਰਟਰ 'ਤੇ ਆਯੋਜਿਤ ਪ੍ਰਦਰਸ਼ਨ 'ਚ ਰਾਘਵ ਵੀ ਮੌਜੂਦ ਸਨ। ਰਾਘਵ ਚੱਢਾ ਨੇ ਕਿਹਾ, ''ਜਦੋਂ ਤੋਂ 'ਆਪ' ਨੇ ਦਿੱਲੀ 'ਚ ਸੱਤਾ ਸੰਭਾਲੀ ਹੈ, ਇਥੋਂ ਦੇ ਲੋਕਾਂ ਨੇ ਬਿਜਲੀ, ਦਵਾਈ, ਪਾਣੀ, ਸਕੂਲ ਫੀਸਾਂ 'ਤੇ ਪ੍ਰਤੀ ਮਹੀਨਾ 18,000 ਰੁਪਏ ਦੀ ਬੱਚਤ ਕੀਤੀ ਹੈ ਅਤੇ ਔਰਤਾਂ ਦੇ ਬੱਸ ਕਿਰਾਏ ਦੇ ਖਰਚਿਆਂ 'ਤੇ ਵੀ ਬੱਚਤ ਹੋਈ ਹੈ”। ਉਨ੍ਹਾਂ ਕਿਹਾ, "ਬਦਲੇ ਵਿਚ ਅਸੀਂ ਸਿਰਫ ਤੁਹਾਡੀ ਵੋਟ ਮੰਗ ਰਹੇ ਹਾਂ।"

ਆਪ ਆਗੂ ਨੇ ਕਿਹਾ, “25 ਤਰੀਕ ਨੂੰ ‘ਝਾੜੂ’ (ਆਪ ਦਾ ਚੋਣ ਨਿਸ਼ਾਨ) ਦਾ ਬਟਨ ਦਬਾਓ ਅਤੇ ਕੇਜਰੀਵਾਲ ਦਾ ਸਮਰਥਨ ਕਰੋ। ਜਦੋਂ ਰਾਹੁਲ ਗਾਂਧੀ 25 ਮਈ ਨੂੰ ਵੋਟ ਪਾਉਣਗੇ ਤਾਂ ਉਹ ‘ਆਪ’ ਉਮੀਦਵਾਰ ਨੂੰ ਵੋਟ ਪਾਉਣਗੇ ਅਤੇ ਝਾੜੂ ਦੇ ਚੋਣ ਨਿਸ਼ਾਨ ਨੂੰ ਦਬਾਉਣਗੇ। ਇਸੇ ਤਰ੍ਹਾਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਉਹ ਕਾਂਗਰਸ ਨੂੰ ਵੋਟ ਪਾਉਣਗੇ”। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਚੱਢਾ ਨੇ ਦੱਖਣੀ ਦਿੱਲੀ ਸੀਟ ਤੋਂ ਚੋਣ ਲੜੀ ਸੀ ਪਰ ਉਹ ਭਾਜਪਾ ਦੇ ਰਮੇਸ਼ ਬਿਧੂੜੀ ਤੋਂ ਹਾਰ ਗਏ ਸਨ। ਕਾਂਗਰਸ-ਆਪ ਗਠਜੋੜ ਦੀ ਜਿੱਤ ਦਾ ਦਾਅਵਾ ਕਰਦਿਆਂ ਚੱਢਾ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਵਾਰ ਅਸੀਂ ਦੱਖਣੀ ਦਿੱਲੀ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ। ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ 'ਤੇ 25 ਮਈ ਨੂੰ ਵੋਟਿੰਗ ਹੋਵੇਗੀ।

ਦਿੱਲੀ ਵਿਚ ਗਠਜੋੜ ਤਹਿਤ ਚੋਣ ਲੜ ਰਹੇ ਆਪ ਅਤੇ ਕਾਂਗਰਸ

ਗਾਂਧੀ ਪਰਿਵਾਰ ਵਲੋਂ 'ਆਪ' ਉਮੀਦਵਾਰ ਸੋਮਨਾਥ ਭਾਰਤੀ ਦੇ ਸਮਰਥਨ 'ਚ ਵੋਟ ਪਾਉਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਵਾਰ ਕਾਂਗਰਸ ਦਿੱਲੀ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ। ਇੰਡੀਆ ਅਲਾਇੰਸ ਫਾਰਮੂਲੇ ਤਹਿਤ ਸੱਤ ਵਿਚੋਂ ਚਾਰ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਹਨ। ਜਦਕਿ ਤਿੰਨ ਸੀਟਾਂ ਕਾਂਗਰਸ ਦੇ ਖਾਤੇ ਵਿਚ ਆਈਆਂ ਹਨ। ਇਨ੍ਹਾਂ ਵਿਚ ਚਾਂਦਨੀ ਚੌਕ, ਉੱਤਰ ਪੂਰਬੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਦੀਆਂ ਸੀਟਾਂ ਸ਼ਾਮਲ ਹਨ। ਜੋ ਚਾਰ ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈਆਂ ਹਨ, ਉਨ੍ਹਾਂ ਵਿਚ ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ ਅਤੇ ਪੂਰਬੀ ਦਿੱਲੀ ਸ਼ਾਮਲ ਹਨ।

ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਦੀਆਂ ਵੋਟਾਂ ਨਵੀਂ ਦਿੱਲੀ ਲੋਕ ਸਭਾ ਹਲਕੇ ਵਿਚ ਪੈਂਦੀਆਂ ਹਨ। ਇਸ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਮਨਾਥ ਭਾਰਤੀ ਲੋਕ ਸਭਾ ਚੋਣ ਲੜ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਇਸ ਸੀਟ ਲਈ ਕਾਂਗਰਸੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ। 'ਆਪ' ਇੰਡੀਆ ਗਠਜੋੜ 'ਚ ਕਾਂਗਰਸ ਦੀ ਭਾਈਵਾਲ ਹੈ, ਇਸ ਲਈ ਗਾਂਧੀ ਪਰਿਵਾਰ ਦੇ ਸਾਰੇ ਮੈਂਬਰ ਸੋਮਨਾਥ ਭਾਰਤੀ ਦੇ ਹੱਕ 'ਚ ਵੋਟ ਕਰਨਗੇ।

(For more Punjabi news apart from ‘Kejriwal will vote for Congress, Rahul will vote for AAP’: Raghav Chadha in first poll meeting, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement