
ਕਿਹਾ, ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਹੋਵੇਗਾ
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਮੀਦ ਪ੍ਰਗਟਾਈ ਕਿ ਸ਼ੁਕਰਵਾਰ ਨੂੰ ਪਟਨਾ ਵਿਚ ਵਿਰੋਧੀ ਧਿਰਾਂ ਦੀ ਬੈਠਕ ਰਚਨਾਤਮਕ ਹੋਵੇਗੀ ਅਤੇ ਕਿਹਾ ਕਿ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਹੋਵੇਗਾ।
ਮਣੀਪੁਰ ਵਿਚ ਹਾਲਾਤ ਕਾਬੂ ਕਰਨ ’ਚ ਭਾਜਪਾ ਦੀ ਨਾਕਾਮੀ ਦੀ ਆਲੋਚਨਾ ਕਰਨ ਵਾਲੀ ਬੈਨਰਜੀ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਹੀ ਪੂਰਬੀ ਰਾਜ ਉਬਾਲ ’ਤੇ ਹੈ ਅਤੇ 24 ਜੂਨ ਨੂੰ ਸਰਬ ਪਾਰਟੀ ਬੈਠਕ ਸੱਦਣਾ ‘‘ਦੇਰ ਨਾਲ ਲਿਆ ਗਿਆ ਫ਼ੈਸਲਾ’’ ਹੈ।
ਉਨ੍ਹਾਂ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਕਲ ਸਾਡੀ ਵਿਰੋਧੀ ਪਾਰਟੀਆਂ ਦੀ ਬੈਠਕ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਚੰਗੀ ਹੋਵੇਗੀ ਅਤੇ ਸਾਮੂਹਿਕ ਫ਼ੈਸਲੇ ਲਏ ਜਾਣਗੇ। ਮੈਨੂੂੰ ਲਗਦਾ ਹੈ ਕਿ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਲੋਕ ਭਾਜਪਾ ਦੇ ਵਿਰੁਧ ਵਿਚ ਵੋਟ ਦੇਣਗੇ।’’