
ਆਈਐਨਐਕਸ ਮੀਡੀਆ ਕੇਸ ਵਿਚ ਲੰਬੇ ਡਰਾਮੇ ਤੋਂ ਬਾਅਦ ਸੀਬੀਆਈ ਦੀ ਟੀਮ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਚੁੱਕ ਕੇ ਅਪਣੇ ਨਾਲ ਹੈੱਡਕੁਆਰਟਰ ਲੈ ਗਈ
ਨਵੀਂ ਦਿੱਲੀ: ਆਈਐਨਐਕਸ ਮੀਡੀਆ ਕੇਸ ਵਿਚ ਲੰਬੇ ਡਰਾਮੇ ਤੋਂ ਬਾਅਦ ਸੀਬੀਆਈ ਦੀ ਟੀਮ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਚੁੱਕ ਕੇ ਅਪਣੇ ਨਾਲ ਹੈੱਡਕੁਆਰਟਰ ਲੈ ਗਈ, ਜਿੱਥੇ ਉਹਨਾਂ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ। ਚਿਦੰਬਰਮ ਦੱਖਣੀ ਭਾਰਤ ਦੇ ਦੂਜੇ ਅਜਿਹੇ ਵੱਡੇ ਆਗੂ ਹਨ, ਜਿਨ੍ਹਾਂ ਨੂੰ ਜਾਂਚ ਏਜੰਸੀ ਇਸ ਤਰ੍ਹਾਂ ਜ਼ਬਰਦਸਤੀ ਚੁੱਕ ਕੇ ਲੈ ਗਈ ਹੈ। ਅਜਿਹਾ ਹੀ ਮਾਮਲਾ ਸਾਲ 2001 ਵਿਚ ਵੀ ਦੇਖਣ ਨੂੰ ਮਿਲਿਆ ਸੀ ਜਦੋਂ 29 ਅਤੇ 30 ਜੂਨ ਦੀ ਰਾਤ ਪੁਲਿਸ ਦੱਖਣੀ ਭਾਰਤ ਦੇ ਵੱਡੇ ਆਗੂ ਅਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਕਰੁਣਾਨਿਧੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ।
P. Chidambaram
ਇਕ ਰਿਪੋਰਟ ਮੁਤਾਬਕ 29 ਅਤੇ 30 ਜੂਨ ਦੀ ਰਾਤ ਜਦੋਂ ਤਮਿਲਨਾਡੂ ਦੇ ਸਾਬਕਾ ਸੀਐਮ ਕਰੁਣਾਨਿਧੀ ਚੇਨਈ ਵਿਚ ਅਪਣੇ ਘਰ ਸੋ ਰਹੇ ਸਨ, ਉਸੇ ਸਮੇਂ ਪੁਲਿਸ ਉਹਨਾਂ ਦੇ ਘਰ ਆ ਗਈ। ਉਸ ਸਮੇਂ ਰਾਤ ਦੇ ਡੇਢ ਵੱਜੇ ਸਨ। ਇਸ ਤੋਂ ਪਹਿਲਾਂ ਪੁਲਿਸ ਨੇ ਘਰ ਵਿਚ ਸਾਰੇ ਫੋਨ ਅਤੇ ਲਾਈਨਾਂ ਨੂੰ ਕੱਟ ਦਿੱਤਾ ਸੀ ਤਾਂ ਜੋ ਉਹ ਕਿਸੇ ਨੂੰ ਫੋਨ ਨਾ ਕਰ ਸਕਣ। ਕਰੁਣਾਨਿਧੀ ਨੂੰ ਪੁਲਿਸ ਕਰਮਚਾਰੀ ਜ਼ਬਦਸਤੀ ਗ੍ਰਿਫ਼ਤਾਰ ਕਰ ਕੇ ਅਪਣੇ ਨਾਲ ਲੈ ਗਏ। ਉਸ ਸਮੇਂ ਵੀ ਚਿਦੰਬਰਮ ਦੇ ਘਰ ਦੇ ਬਾਹਰ ਕਾਂਗਰਸ ਵਰਕਰਾਂ ਦੀ ਤਰ੍ਹਾਂ ਹੀ ਕਰੁਣਾਨਿਧੀ ਦੀ ਪਾਰਟੀ ਦੇ ਵਰਕਰ ਪ੍ਰਦਰਸ਼ਨ ਕਰਦੇ ਰਹੇ ਪਰ ਪੁਲਿਸ ਨੇ ਕਿਸੇ ਦੀ ਨਹੀਂ ਸੁਣੀ।
M. Karunanidhi
ਸਾਬਕਾ ਸੀਐਮ ਕਰੁਣਾਨਿਧੀ ‘ਤੇ ਮਿਨੀ ਫਲਾਈਓਵਰ ਦੇ ਨਿਰਮਾਣ ਵਿਚ ਬੇਨਿਯਮੀ ਦਾ ਅਰੋਪ ਸੀ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 12 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ 29 ਜੂਨ ਦੀ ਰਾਤ ਕਰੀਬ 9 ਵਜੇ ਸ਼ਿਕਾਇਤ ਦਰਜ ਕੀਤੀ ਅਤੇ ਸੀਐਮ ਜੈਲਲਿਤਾ ਦੇ ਆਦੇਸ਼ ‘ਤੇ ਤੁਰੰਤ ਕਰੁਣਾਨਿਧੀ ਦੀ ਗ੍ਰਿਫ਼ਤਾਰੀ ਲਈ ਉਹਨਾਂ ਦੇ ਘਰ ਪਹੁੰਚ ਗਈ ਸੀ। ਦੱਸ ਦਈਏ ਕਿ ਆਈਐਨਐਕਸ ਮੀਡੀਆ ਕੇਸ ਵਿਚ ਗ੍ਰਿਫ਼ਤਾਰੀ ਦੀ ਤਲਵਾਰ ਲਟਕਣ ਤੋਂ ਬਾਅਦ ਚਿਦੰਬਰਮ ਲਾਪਤਾ ਹੋ ਗਏ ਸਨ।
Chidambaram Arrest Is Like Karunanidhi Arrest
ਬੁੱਧਵਾਰ ਦੀ ਰਾਤ 8 ਵੱਜ ਕੇ 10 ਮਿੰਟ ‘ਤੇ ਹਾਈਵੋਲਟਜ਼ ਡਰਾਮੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕਾਂਗਰਸ ਦੇ ਹੈੱਡਕੁਆਟਰ ਪਹੁੰਚੇ, ਇੱਥੇ ਉਹਨਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਉਹ ਆਈਐਨਐਕਸ ਮੀਡੀਆ ਕੇਸ ਵਿਚ ਨਿਰਦੋਸ਼ ਹਨ। ਚਿਦੰਬਰਮ ਪ੍ਰੈੱਸ ਕਾਨਫ਼ਰੰਸ ਕਰ ਹੀ ਰਹੇ ਸੀ ਕਿ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਟੀਮ ਰਵਾਨਾ ਹੋ ਗਈ। ਸੀਬੀਆਈ ਟੀਮ ਜਦੋਂ ਤੱਕ ਕਾਂਗਰਸ ਦੇ ਹੈੱਡਕੁਆਟਰ ਪਹੁੰਚੀ, ਪੀ ਚਿਦੰਬਰਮ ਉੱਥੋਂ ਨਿਕਲ ਕੇ ਅਪਣੇ ਘਰ ਪਹੁੰਚ ਗਏ। ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਟੀਮ ਉਹਨਾਂ ਦੇ ਘਰ ਵੀ ਪਹੁੰਚ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।