
ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਕਾਂਕਰ ਨੇ ਗਾਵਿਤ ਨੂੰ ਤਿੰਨ ਦਿਨਾਂ ਵਿਚ ਅਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ
ਮੁੰਬਈ: ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਰੋਜ਼ਾਨਾ ਮੱਛੀ ਖਾਣ ਨਾਲ ਅਭਿਨੇਤਰੀ ਐਸ਼ਵਰਿਆ ਰਾਏ ਵਰਗੀਆਂ "ਸੁੰਦਰ ਅੱਖਾਂ" ਹੋ ਸਕਦੀਆਂ ਹਨ। ਉਨ੍ਹਾਂ ਦੇ ਇਸ ਬਿਆਨ ਨੇ ਵਿਵਾਦ ਪੈਦਾ ਕਰ ਦਿਤਾ ਹੈ। ਉੱਤਰੀ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲ੍ਹੇ ਵਿਚ ਇਕ ਜਨਤਕ ਸਮਾਗਮ ਵਿਚ ਸੂਬੇ ਦੇ ਆਦਿਵਾਸੀ ਮੰਤਰੀ ਵਿਜੇ ਕੁਮਾਰ ਗਾਵਿਤ ਦੁਆਰਾ ਕੀਤੀ ਗਈ ਟਿੱਪਣੀ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਇਹ ਵੀ ਪੜ੍ਹੋ: ਚੰਦਰਯਾਨ-2 ਆਰਬਿਟਰ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਕਾਰ ਸੰਪਰਕ ਸਥਾਪਤ; ਭਲਕੇ ਚੰਨ ’ਤੇ ਉਤਰਨ ਦੀ ਉਮੀਦ
ਗਾਵਿਤ ਨੇ ਕਿਹਾ, ''ਜੋ ਲੋਕ ਰੋਜ਼ਾਨਾ ਮੱਛੀ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਚਮੜੀ ਮੁਲਾਇਮ ਹੋ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਚਮਕ ਆਉਂਦੀ ਹੈ। ਜੇਕਰ ਕੋਈ ਤੁਹਾਨੂੰ ਦੇਖਦਾ ਹੈ ਤਾਂ ਉਹ ਤੁਹਾਡੇ ਵੱਲ ਆਕਰਸ਼ਿਤ ਹੋ ਜਾਵੇਗਾ।''
ਇਹ ਵੀ ਪੜ੍ਹੋ: ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦਾ ਸਿੱਖ ਆਗੂ ਅਦਾਲਤ ’ਚ ਪੇਸ਼
ਵੀਡੀਉ 'ਚ ਗਾਵਿਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ''ਕੀ ਮੈਂ ਤੁਹਾਨੂੰ ਐਸ਼ਵਰਿਆ ਰਾਏ ਬਾਰੇ ਦਸਿਆ ਸੀ? ਉਹ ਮੰਗਲੁਰੂ ਵਿਚ ਬੀਚ ਦੇ ਨੇੜੇ ਰਹਿੰਦੀ ਸੀ। ਉਹ ਰੋਜ਼ ਮੱਛੀ ਖਾਂਦੀ ਸੀ। ਕੀ ਤੁਸੀਂ ਉਸ ਦੀਆਂ ਅੱਖਾਂ ਨੂੰ ਦੇਖਿਆ ਹੈ? ਤੁਹਾਡੀਆਂ ਅੱਖਾਂ ਵੀ ਉਨ੍ਹਾਂ ਵਰਗੀਆਂ ਹੋ ਜਾਣਗੀਆਂ”। ਗਾਵਿਤ (68) ਦੀ ਬੇਟੀ ਹੀਨਾ ਗਾਵਿਤ ਭਾਜਪਾ ਦੀ ਲੋਕ ਸਭਾ ਮੈਂਬਰ ਹੈ।
ਇਹ ਵੀ ਪੜ੍ਹੋ: ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ’ਤੇ ਬਲਕੌਰ ਸਿੰਘ ਦਾ ਟਵੀਟ, ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਅਮੋਲ ਮਿਤਕਾਰੀ ਨੇ ਕਿਹਾ ਕਿ ਮੰਤਰੀ ਨੂੰ ਅਜਿਹੀਆਂ "ਫਜ਼ੂਲ" ਟਿਪਣੀਆਂ ਕਰਨ ਦੀ ਬਜਾਏ ਆਦਿਵਾਸੀਆਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਭਾਜਪਾ ਵਿਧਾਇਕ ਨਿਤੇਸ਼ ਰਾਣੇ ਨੇ ਕਿਹਾ, ''ਮੈਂ ਰੋਜ਼ ਮੱਛੀ ਖਾਂਦਾ ਹਾਂ। ਮੇਰੀਆਂ ਅੱਖਾਂ ਉਸ (ਐਸ਼ਵਰਿਆ ਰਾਏ ਦੀਆਂ) ਵਰਗੀਆਂ ਹੋਣੀਆਂ ਚਾਹੀਦੀਆਂ ਸਨ। ਮੈਂ ਗਾਵਿਤ ਸਾਹਬ ਨੂੰ ਪੁੱਛਾਂਗਾ ਕਿ ਕੀ ਇਸ ਬਾਰੇ ਕੋਈ ਖੋਜ ਹੈ?”।
ਇਹ ਵੀ ਪੜ੍ਹੋ: ਹੜਾਂ ਨੇ ਪੰਜਾਬ ਦੀ ਜੀਰੀ ਹੀ ਨਹੀਂ ਡੋਬੀ, ਅਮਰੀਕਨਾਂ ਦਾ ਸਵਾਦ ਵੀ ਖ਼ਰਾਬ ਕਰ ਦਿਤਾ ਹੈ...
ਉਧਰ ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਕਾਂਕਰ ਨੇ ਦੇਰ ਸ਼ਾਮ ਗਾਵਿਤ ਨੂੰ ਤਿੰਨ ਦਿਨਾਂ ਵਿਚ ਅਪਣੀ ਟਿੱਪਣੀ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ। ਉਨ੍ਹਾਂ ਨੇ ਪੱਤਰ 'ਚ ਲਿਖਿਆ, 'ਤੁਸੀਂ ਤਿੰਨ ਦਿਨਾਂ 'ਚ ਰਾਜ ਮਹਿਲਾ ਕਮਿਸ਼ਨ ਦੇ ਸਾਹਮਣੇ ਆਪਣਾ ਸਪੱਸ਼ਟੀਕਰਨ ਪੇਸ਼ ਕਰੋ’।