
ਯੂਪੀ ਦੀ ਯੋਗੀ ਅਦਿਤਿਆਨਾਥ ਸਰਕਾਰ ਨੇ ਮੁਜ਼ੱਫ਼ਰਨਗਰ ਅਤੇ ਸ਼ਾਮਿਲ ਵਿਚਲੇ 2013 ਨਾਲ ਸਬੰਧਤ ਫ਼ਿਰਕੂ ਦੰਗਿਆ ਨਾਲ ਸਬੰਧਤ 131 ਕੇਸ ਵਾਪਸ ਲੈਣ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ
ਯੂਪੀ ਦੀ ਯੋਗੀ ਅਦਿਤਿਆਨਾਥ ਸਰਕਾਰ ਨੇ ਮੁਜ਼ੱਫ਼ਰਨਗਰ ਅਤੇ ਸ਼ਾਮਿਲ ਵਿਚਲੇ 2013 ਨਾਲ ਸਬੰਧਤ ਫ਼ਿਰਕੂ ਦੰਗਿਆ ਨਾਲ ਸਬੰਧਤ 131 ਕੇਸ ਵਾਪਸ ਲੈਣ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਵਿਚ ਹਤਿਆ ਦੇ 13 ਅਤੇ ਹਤਿਆ ਦੀ ਕੋਸ਼ਿਸ਼ ਦੇ 11 ਕੇਸ ਸ਼ਾਮਲ ਹਨ। ਦੰਗਿਆਂ ਵਿਚ ਘੱਟੋ ਘੱਟ 62 ਜਣੇ ਮਾਰੇ ਗਏ ਸਨ ਅਤੇ ਹਜ਼ਾਰਾਂ ਨੂੰ ਘਰ ਛਡਣੇ ਪਏ ਸਨ। ਇਸੇ ਦੌਰਾਨ ਕਾਂਗਰਸ ਨੇ ਸਾਲ 2013 ਵਿਚ ਪਛਮੀ ਯੂਪੀ ਦੇ ਕੁੱਝ ਜ਼ਿਲ੍ਹਿਆਂ ਵਿਚ ਹੋਏ ਦੰਗਿਆਂ ਸਬੰਧੀ ਦਰਜ ਕਈ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰਨ 'ਤੇ ਯੋਗੀ ਅਦਿਤਿਆਨਾਥ ਸਰਕਾਰ 'ਤੇ ਹਮਲਾ ਕਰਦਿਆਂ ਸਵਾਲ ਕੀਤਾ ਗਿਆ ਕਿ ਕੀ ਕੋਈ ਵੀ ਮੁਕੱਦਮਾ ਧਾਰਮਕ ਆਧਾਰ 'ਤੇ ਵਾਪਸ ਲਿਆ ਜਾ ਸਕਦਾ ਹੈ ਅਤੇ ਕੁੱਝ ਮਾਮਲਿਆਂ ਦੀ ਬਜਾਏ ਇਨ੍ਹਾਂ ਵਿਚ ਸਾਰੇ ਮੁਕੱਦਮਿਆਂ ਦੀ ਸਮੀਖਿਆ ਕਿਉਂ ਕੀਤੀ ਜਾਣੀ ਚਾਹੀਦ ਹੈ?
Yogi
ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਯੂਪੀ ਦੇ ਮੁਜ਼ੱਫ਼ਰਨਗਰ ਅਤੇ ਸ਼ਾਮਲੀ ਆਦਿ ਵਿਚ ਹੋਏ ਦੰਗਿਆਂ ਵਿਚ ਮੰਦੇਭਾਗੀਂ 62 ਲੋਕਾਂ ਦੀਆਂ ਜਾਨਾਂ ਗਈਆਂ ਅਤੇ 503 ਮੁਕੱਦਮੇ ਦਰਜ ਕੀਤੇ ਗਏ। ਭਾਜਪਾ ਦੇ ਸੰਸਦ ਮੈਂਬਰ ਸੰਜੀਵ ਬਾਲਿਆਨ ਅਤੇ ਹੋਰ ਪਾਰਟੀਆਂ ਆਗੂਆਂ ਨੇ ਪੰਜ ਫ਼ਰਵਰੀ 2018 ਨੂੰ ਯੂਪੀ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿਤਾ ਸੀ ਕਿ 503 ਮੁਕੱਦਮਿਆਂ ਵਿਚੋਂ 179 ਮਾਮਲਿਆਂ ਨੂੰ ਵਾਪਸ ਲਿਆ ਜਾਵੇ। ਸੁਰਜੇਵਾਲਾ ਨੇ ਯੋਗੀ ਸਰਕਾਰ ਅਤੇ ਭਾਜਪਾ ਨੂੰ ਚਾਰ ਸਵਾਲ ਪੁੱਛੇ। ਉਨ੍ਹਾਂ ਪੁਛਿਆ ਕਿ ਜੇ ਦੰਗਿਆਂ ਦੇ ਮਾਮਲਿਆਂ ਦੀ ਸਮੀਖਿਆ ਹੀ ਕਰਨੀ ਹੈ ਤਾਂ ਸਿਰਫ਼ 179 ਦੀ ਹੀ ਕਿਉਂ, ਸਾਰੇ 503 ਮਾਮਲਿਆਂ ਦੀ ਕਿਉਂ ਨਹੀਂ?
(ਏਜੰਸੀ)